ਪੰਜਾਬੀ ਨੂੰ ਮਿਲਿਆ ਸਰਬੋਤਮ ਲੈਕਚਰਾਰ ਦਾ ਐਵਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਸਿੱਧ 'ਦੀ ਚਾਰਲਸ ਸਟੂਅਰਟ ਯੂਨੀਵਰਸਟੀ' ਵਿਚ ਪਿਛਲੇ ਕਰੀਬ 9 ਸਾਲਾਂ ਤੋਂ ਆਈ.ਟੀ. ਟੈਲੀਕਮਿਊਨੀਕੇਸ਼ਨ ਪੜ੍ਹਾ ਰਹੇ ਜਤਿੰਦਰ ਪਾਲ ਸਿੰਘ ਵੜੈਚ ਨੂੰ ਇਸ ਸਾਲ ਦੇ...

Punjabi

ਮੈਲਬੋਰਨ, 23 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ) : ਪ੍ਰਸਿੱਧ 'ਦੀ ਚਾਰਲਸ ਸਟੂਅਰਟ ਯੂਨੀਵਰਸਟੀ' ਵਿਚ ਪਿਛਲੇ ਕਰੀਬ 9 ਸਾਲਾਂ ਤੋਂ ਆਈ.ਟੀ. ਟੈਲੀਕਮਿਊਨੀਕੇਸ਼ਨ ਪੜ੍ਹਾ  ਰਹੇ ਜਤਿੰਦਰ ਪਾਲ ਸਿੰਘ ਵੜੈਚ ਨੂੰ ਇਸ ਸਾਲ ਦੇ 'ਸਰਬੋਤਮ ਲੈਕਚਰਾਰ ਐਵਾਰਡ' ਨਾਲ ਨਿਵਾਜਿਆ ਗਿਆ ਹੈ। ਪੰਜਾਬ ਦੇ ਸ਼ਹਿਰ ਖਰੜ ਨਾਲ ਸਬੰਧਤ ਜਤਿੰਦਰਪਾਲ ਸਿੰਘ ਵੜੈਚ 1998 ਤੋਂ ਅਧਿਆਪਨ ਦੇ ਖੇਤਰ ਵਿਚ ਹਨ। ਯੂਨੀਵਰਸਟੀ ਦੇ ਡਾਇਰੈਕਟਰ ਮਿਸਟਰ ਡੇਵਿਡ ਨਾਈਟ ਵਲੋਂ ਉਨ੍ਹਾਂ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਲ 2014 'ਚ ਸ. ਵੜੈਚ ਸਰਬੋਰਤਮ ਲੈਕਚਰਾਰ ਦਾ ਐਵਾਰਡ ਅਪਣੇ ਨਾਂ ਕਰ ਚੁਕੇ ਹਨ।