ਹੁਣ ਸਵਿਸ ਫ਼ੌਜ ’ਚ ਸ਼ਾਮਲ ਔਰਤਾਂ ਨੂੰ ਨਹੀਂ ਪਾਉਣੇ ਪੈਣਗੇ ਮਰਦ ਫ਼ੌਜੀਆਂ ਵਾਲੇ ਕਪੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਰਕਾਰ ਬਣਾ ਰਹੀ ਹੈ ਔਰਤਾਂ ਦੀ ਲੋੜ ਅਨੁਸਾਰ ਕਪੜੇ

Women

ਬਰਨ : ਪੱਛਮੀ ਦੇਸ਼ਾਂ ਬਾਰੇ ਉਂਝ ਮਸ਼ਹੂਰ ਹੈ ਕਿ ਉਥੇ ਔਰਤਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋ ਸਕਦੇ ਹੋ ਕਿਸਵਿਟਜ਼ਰਲੈਂਡੇ ਫ਼ੌਜ ’ਚ ਤਾਇਨਾਤ ਔਰਤਾਂ ਨੂੰ ਮਰਦਾਂ ਦੇ ਅੰਡਰਗਾਰਮੈਂਟਸ ਪਾਉਣੇ ਪੈਂਦੇ ਹਨ। ਹੁਣ ਸਵਿਟਜ਼ਰਲੈਂਡ ਸਰਕਾਰ ਇਸ ਵਿਵਸਥਾ ’ਚ ਬਦਲਾਅ ਕਰਨ ਜਾ ਰਹੀ ਹੈ। ਭਾਵੇਂ ਇਹ ਵਿਵਸਥਾ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਪਰ ਹੁਣ ਜਿਵੇਂ-ਜਿਵੇਂ ਫ਼ੌਜ ’ਚ ਮਹਿਲਾ ਸੈਨਿਕਾਂ ਦੀ ਹਿੱਸੇਦਾਰੀ ਵਧਦੀ ਜਾ ਰਹੀ ਹੈ ਤਾਂ ਇਸ ਵਿਚ ਤਬਦੀਲੀਆਂ ਦੀ ਮੰਗ ਵੀ ਹੋਣ ਲੱਗੀ ਸੀ ਤੇ ਹੁਣ ਹਾਲ ਹੀ ਵਿਚ ਸਵਿਟਜ਼ਰਲੈਂਡ ਸਰਕਾਰ ਨੇ ਇਸ ਵਿਵਸਥਾ ਨੂੰ ਖ਼ਤਮ ਕਰਨ ਦੇ ਸਬੰਧ ’ਚ ਆਦੇਸ਼ ਜਾਰੀ ਕੀਤੇ ਹਨ।

ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ ਤੋਂ ਬਾਅਦ ਸਵਿਟਜ਼ਰਲੈਂਡ ’ਚ ਪਹਿਲੀ ਵਾਰ ਮਹਿਲਾ ਸੈਨਿਕਾਂ ਨੂੰ ਮਹਿਲਾਵਾਂ ਦੇ ਅੰਡਰਵੀਅਰ ਪਾਉਣ ਲਈ ਦਿਤੇ ਜਾਣਗੇ ਕਿਉਂਕਿ ਆਰਮੀ ’ਚ ਜ਼ਿਆਦਾਤਰ ਮਹਿਲਾਵਾਂ ਦੀ ਹਿੱਸੇਦਾਰੀ ਵੱਧ ਗਈ ਹੈ। ਸਰਕਾਰ ਤੇ ਫ਼ੌਜ ਨੇ ਮਿਲ ਕੇ ਅਜਿਹੇ ਕਪੜਿਆਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿਤਾ ਹੈ ਕਿ ਜਿਵੇਂ ਜਿਸ ਫ਼ੌਜੀ ਨੂੰ ਲੋੜ ਹੈ, ਉਸ ਅਨੁਸਾਰ ਕਪੜੇ ਮਿਲ ਸਕਣ।

ਸਵਿਟਜ਼ਰਲੈਂਡ ਦੀ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਸੈਨਾ ਦੇ ਉਪਕਰਨ ਤੇ ਵਰਦੀ ਮਹਿਲਾਵਾਂ ਦੀਆਂ ਜ਼ਰੂਰਤਾਂ ਲਈ ਬਹੁਤ ਘੱਟ ਸੀ ਪਰ ਜਿਵੇਂ-ਜਿਵੇਂ ਸੈਨਾ ’ਚ ਮਹਿਲਾਵਾਂ ਦੀ ਹਿੱਸੇਦਾਰੀ ਵਧਦੀ ਗਈ ਤਾਂ ਇਸ ਵਿਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਆਧੁਨਿਕੀਕਰਨ ਕਰਦੇ ਹੋਏ ਹੁਣ ਮਹਿਲਾ ਫ਼ੌਜੀਆਂ ਨੂੰ ਵੱਖਰੇ ਕੱਪੜੇ ਤੇ ਉਪਕਰਨ ਦਿਤੇ ਜਾਣਗੇ। ਸੈਨਾ ਨੇ ਜਲਦੀ ਹੀ ਵੱਧ ਮਹਿਲਾਵਾਂ ਦੀ ਭਰਤੀ ਨੂੰ ਆਕਰਸ਼ਿਤ ਕਰਨ ਦੇ ਐਲਾਨ ਤੋਂ ਬਾਅਦ ਅੰਡਰਵੀਅਰ ਦੇ ਇਸ ਨਿਯਮ ’ਚ ਬਦਲਾਅ ਕਰਨ ਦਾ ਐਲਾਨ ਕੀਤਾ।