ਨੀਦਰਲੈਂਡ : ਰੇਲ-ਮਾਲਗੱਡੀ ਦੀ ਜ਼ੋਰਦਾਰ ਟੱਕਰ, ਇਕ ਵਿਅਕਤੀ ਦੀ ਮੌਤ ਤੇ ਕਈ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਯਾਤਰੀ ਰੇਲ ਗੱਡੀ ਘੱਟੋ-ਘੱਟ 50 ਲੋਕਾਂ ਨੂੰ ਲੈ ਕੇ ਜਾ ਰਹੀ।

photo

 

ਹੇਗ- ਨੀਦਰਲੈਂਡ ਵਿੱਚ ਮੰਗਲਵਾਰ ਨੂੰ ਇੱਕ ਯਾਤਰੀ ਗੱਡੀ ਤੇ ਮਾਲ ਗੱਡੀ ਨਾਲ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਘਟਨਾ ਵਿਚ 1 ਦੀ ਮੌਤ ਤੇ30 ਲੋਕ ਜ਼ਖ਼ਮੀ ਹੋ ਗਏ। ਯਾਤਰੀ ਰੇਲ ਗੱਡੀ  ਘੱਟੋ-ਘੱਟ 50 ਲੋਕਾਂ ਨੂੰ ਲੈ ਕੇ ਜਾ ਰਹੀ।

ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਟਰੇਨ ਅਤੇ ਮਾਲ ਗੱਡੀ ਦੀ ਟੱਕਰ ਤੋਂ ਬਾਅਦ ਅੱਗ ਲੱਗਣ ਦੀ ਵੀ ਸੂਚਨਾ ਮਿਲੀ ਹੈ, ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਹੇਗ ਨੇੜੇ ਵੂਰਸ਼ੋਟਨ ਕਸਬੇ ਕੋਲ ਤੜਕੇ 3:25 ਵਜੇ ਵਾਪਰਿਆ ਜਦੋਂ ਟਰੇਨ ਲੀਡੇਨ ਸ਼ਹਿਰ ਤੋਂ ਹੇਗ ਜਾ ਰਹੀ ਸੀ। ਮਾਲ ਗੱਡੀ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਰੇਲਗੱਡੀ ਦਾ ਅਗਲਾ ਡੱਬਾ ਪਟੜੀ ਤੋਂ ਉਤਰ ਕੇ ਇੱਕ ਖੇਤ ਵਿੱਚ ਜਾ ਡਿੱਗਿਆ। ਉੱਥੇ ਹੀ ਪਿਛਲੀ ਬੋਗੀ 'ਚ ਅੱਗ ਲੱਗ ਗਈ।
 ਹਾਲਾਂਕਿ ਬਾਅਦ 'ਚ ਇਸ 'ਤੇ ਕਾਬੂ ਪਾ ਲਿਆ ਗਿਆ। ਐਮਰਜੈਂਸੀ ਸੇਵਾਵਾਂ ਦੇ ਇੱਕ ਨੋਟਿਸ ਵਿੱਚ ਕਿਹਾ ਗਿਆ ਕਿ ਬਚਾਅ ਟੀਮਾਂ ਲੀਡੇਨ ਅਤੇ ਹੇਗ ਦੇ ਵਿਚਕਾਰ ਇੱਕ ਪਿੰਡ ਵੂਰਸ਼ੋਟਨ ਨੇੜੇ ਹਾਦਸੇ ਵਾਲੀ ਥਾਂ 'ਤੇ ਸਨ। ਇਸ ਦੌਰਾਨ ਡੱਚ ਰੇਲਵੇਜ਼ (ਐਨਐਸ) ਨੇ ਇੱਕ ਟਵੀਟ ਵਿੱਚ ਕਿਹਾ ਕਿ ਹਾਦਸੇ ਕਾਰਨ ਲੀਡੇਨ ਅਤੇ ਹੇਗ ਦੇ ਕੁਝ ਹਿੱਸਿਆਂ ਦੇ ਵਿਚਕਾਰ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।