United Nations report: ਨਵੀਂ ਤਕਨਾਲੋਜੀ ਅਪਣਾਉਣ ਦੇ ਗਲੋਬਲ ਸੂਚਕਾਂਕ ’ਚ ਭਾਰਤ 170 ਦੇਸ਼ਾਂ ’ਚੋਂ 36ਵੇਂ ਸਥਾਨ ’ਤੇ
United Nations report: ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਭਾਰਤ ਦੀ ਦਰਜਾਬੰਦੀ ’ਚ ਹੋਇਆ ਸੁਧਾਰ
ਸੰਯੁਕਤ ਰਾਸ਼ਟਰ ਨੇ ਕੀਤੀ ਜਾਰੀ ਰਿਪੋਰਟ
United Nations report: ਮੋਹਰੀ ਤਕਨਾਲੋਜੀਆਂ ਨੂੰ ਅਪਣਾਉਣ ਦੀ ਤਿਆਰੀ ਦੇ ਮਾਮਲੇ ’ਚ ਭਾਰਤ ਦੁਨੀਆਂ ਭਰ ਦੇ 170 ਦੇਸ਼ਾਂ ’ਚੋਂ 36ਵੇਂ ਸਥਾਨ ’ਤੇ ਹੈ। ਸੰਯੁਕਤ ਰਾਸ਼ਟਰ ਨੇ ਇਸ ਸਬੰਧ ’ਚ ਇਕ ਰਿਪੋਰਟ ਜਾਰੀ ਕੀਤੀ ਹੈ। ਵਿਸ਼ਵ ਸੰਸਥਾ ਦੀ ਰਿਪੋਰਟ ਅਨੁਸਾਰ, ਪਿਛਲੇ ਸਾਲਾਂ ਦੇ ਮੁਕਾਬਲੇ ਭਾਰਤ ਦੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ।
ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਕਾਨਫ਼ਰੰਸ (ਯੂਐਨਸੀਟੀਏਡੀ) ਦੁਆਰਾ ਜਾਰੀ ਕੀਤੀ ਗਈ ਤਕਨਾਲੋਜੀ ਅਤੇ ਨਵੀਨਤਾ ਰਿਪੋਰਟ 2025 ’ਚ ਕਿਹਾ ਗਿਆ ਹੈ ਕਿ ਭਾਰਤ 2024 ਵਿਚ ‘ਰੈਡੀਨੇਸ ਫਾਰ ਲੀਡਿੰਗ ਟੈਕਨਾਲੋਜੀਜ਼’ ਸੂਚਕਾਂਕ ’ਚ 36ਵੇਂ ਸਥਾਨ ’ਤੇ ਹੈ, ਜੋ ਕਿ 2022 ’ਚ ਇਸਦੇ ਪ੍ਰਦਰਸ਼ਨ ਨਾਲੋਂ ਬਿਹਤਰ ਹੈ। 2022 ’ਚ ਭਾਰਤ ਇਸ ਸੂਚਕਾਂਕ ਵਿਚ 48ਵੇਂ ਸਥਾਨ ’ਤੇ ਸੀ। ਇਸ ਦਰਜਾਬੰਦੀ ਵਿੱਚ ਉਹ ਦੇਸ਼ ਸ਼ਾਮਲ ਹਨ ਜੋ ਨਵੀਆਂ ਅਤੇ ਮਹੱਤਵਪੂਰਨ ਤਕਨਾਲੋਜੀਆਂ ਨੂੰ ਅਪਣਾਉਣ ਦੀ ਤਿਆਰੀ ਦਿਖਾਉਂਦੇ ਹਨ।
ਇਹ ਸੂਚਕਾਂਕ ਆਈਸੀਟੀ (ਸੂਚਨਾ ਅਤੇ ਸੰਚਾਰ ਤਕਨਾਲੋਜੀ) ਦੀ ਤੈਨਾਤੀ, ਹੁਨਰ, ਖੋਜ ਅਤੇ ਵਿਕਾਸ (ਆਰ ਐਂਡ ਡੀ) ਗਤੀਵਿਧੀ, ਉਦਯੋਗਿਕ ਸਮਰੱਥਾ ਅਤੇ ਵਿੱਤ ਤੱਕ ਪਹੁੰਚ ਦੇ ਸੂਚਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਆਈਸੀਟੀ ਲਈ 99ਵੇਂ, ਹੁਨਰਾਂ ਲਈ 113ਵੇਂ, ਖੋਜ ਅਤੇ ਵਿਕਾਸ ਲਈ ਤੀਜੇ, ਉਦਯੋਗਿਕ ਸਮਰੱਥਾ ਲਈ 10ਵੇਂ ਅਤੇ ਵਿੱਤ ਲਈ 70ਵੇਂ ਸਥਾਨ ’ਤੇ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੂਟਾਨ, ਭਾਰਤ, ਮੋਰੋਕੋ, ਮੋਲਡੋਵਾ ਗਣਰਾਜ ਅਤੇ ਤਿਮੋਰ-ਲੇਸਟੇ ਨੇ ਮਨੁੱਖੀ ਸਰੋਤਾਂ ਦੇ ਮਾਮਲੇ ’ਚ ਆਪਣੀ ਦਰਜਾਬੰਦੀ ਵਿਚ ਸੁਧਾਰ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਾਜ਼ੀਲ, ਚੀਨ, ਭਾਰਤ ਅਤੇ ਫ਼ਿਲੀਪੀਨਜ਼ ਵਿਕਾਸਸ਼ੀਲ ਦੇਸ਼ ਹਨ ਜੋ ਤਕਨਾਲੋਜੀ ਦੀ ਤਿਆਰੀ ’ਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।
(For more news apart from United Nations report Latest News, stay tuned to Rozana Spokesman)