ਤਕਨੀਕ ਭਾਰਤ ਨੂੰ ਸਮੂਹਿਕ ਵਿਕਾਸ 'ਚ ਲੰਮੀ ਛਾਲ ਲਗਾਉਣ 'ਚ ਮਦਦ ਕਰ ਸਕਦੀ ਹੈ : ਬਿਲ ਗੇਟਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਈਕ੍ਰੋਸਾਫ਼ਟ ਦੇ ਸਹਿ - ਸੰਸਥਾਪਕ ਬਿਲ ਗੇਟਸ ਨੇ ਕਿਹਾ ਕਿ ਤਕਨੀਕ ਦੀ ਵਰਤੋਂ ਅਤੇ ਸਾਹਸਿਕ ਫ਼ੈਸਲੇ ਕਰ ਕੇ ਭਾਰਤ ਸਹਿਭਾਗੀ ਵਿਕਾਸ 'ਚ ਉਚੀ ਛਾਲ ਲਗਾ ਸਕਦਾ ਹੈ, ਨਾਲ ਹੀ...

Bill Gates

ਵਾਸ਼ਿੰਗਟਨ, 4 ਮਈ : ਮਾਈਕ੍ਰੋਸਾਫ਼ਟ ਦੇ ਸਹਿ - ਸੰਸਥਾਪਕ ਬਿਲ ਗੇਟਸ ਨੇ ਕਿਹਾ ਕਿ ਤਕਨੀਕ ਦੀ ਵਰਤੋਂ ਅਤੇ ਸਾਹਸਿਕ ਫ਼ੈਸਲੇ ਕਰ ਕੇ ਭਾਰਤ ਸਹਿਭਾਗੀ ਵਿਕਾਸ 'ਚ ਉਚੀ ਛਾਲ ਲਗਾ ਸਕਦਾ ਹੈ, ਨਾਲ ਹੀ ਇਸ ਨਾਲ ਦੇਸ਼ 'ਚ ਸਿਹਤ ਅਤੇ ਸਿੱਖਿਆ ਦੀ ਗੁਣਵੱਤਾ ਸੁਧਰੇਗੀ। ਸਾਮਾਜਕ - ਆਰਥਕ ਸੁਧਾਰਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਅਭਿਆਨ ਨੂੰ ਸ਼ਾਬਾਸ਼ੀ ਦਿੰਦੇ ਹੋਏ ਗੇਟਸ ਨੇ ਕਿਹਾ ਕਿ ਡਿਜੀਟਲੀਕਰਨ ਗੁਣਵਤਾ ਦੀ ਨਿਗਰਾਨੀ ਅਤੇ ਸਿੱਖਿਆ ਵਿਵਸਥਾ 'ਚ ਮਦਦ ਕਰ ਸਕਦਾ ਹੈ। 

ਗੇਟਸ ਨੇ ਕਿਹਾ ਕਿ ਜੇਕਰ ਤੁਸੀਂ ਆਬਾਦੀ ਦੇ ਪੋਸ਼ਣ ਅਤੇ ਸਿਹਤ ਦਾ ਧਿਆਨ ਰਖਦੇ ਹੋ ਅਤੇ ਸਿੱਖਿਆ ਵਿਵਸਥਾ 'ਚ ਸੁਧਾਰ ਕਰਦੇ ਹੋ ਤਾਂ ਇਸ ਨਾਲ ਭਾਰਤ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਗੇਟਸ ਵਲੋਂ ਜਦੋਂ ਪੁਛਿਆ ਗਿਆ ਕਿ ਕੀ ਡਿਜੀਟਲੀਕਰਨ ਅਤੇ ਆਧੁਨਿਕ ਤਕਨੀਕ ਭਾਰਤ ਦੇ ਆਦਰਸ਼ ਸਮਾਜ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ 'ਚ ਮਦਦ ਕਰ ਸਕਦੀ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਹਾਂ, ਬਿਲਕੁਲ ਕਰ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਨਵਜੰਮੇ ਬੱਚਿਆਂ ਦਾ ਜੀਵਨ ਆਸਰਾ ਵਧਾਉਣ,  ਬੱਚਿਆਂ ਦਾ ਕੁਪੋਸ਼ਣ ਮੁਕਤ ਵਿਕਾਸ। ਇਹਨਾਂ ਚੀਜ਼ਾਂ ਨੂੰ ਦੂਰ ਕਰਨ ਵਿਚ ਭਾਰਤ ਨੂੰ ਹੁਣ 20 ਤੋਂ 25 ਸਾਲਾਂ ਦਾ ਸਮਾਂ ਲਗੇਗਾ।  ਗੇਟਸ ਨੇ ਕਿਹਾ ਇਸ ਨਾਲ ਔਰਤ - ਮਰਦ ਅਸੰਤੁਲਨ ਘੱਟ ਕਰਨ 'ਚ ਵੀ ਮਦਦ ਮਿਲੇਗੀ। ਜਨਸੰਖਿਆ ਦੇ ਆਧਾਰ 'ਤੇ ਗੇਟਸ ਨੇ ਭਾਰਤ ਨੂੰ ਜਵਾਨ ਦੇਸ਼ ਕਰਾਰ ਦਿਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਲੋਂ ਚੁਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ।