ਕੋਰੋਨਾ ਬਹਾਨੇ ਪਾਕਿ ਨੇ ਹਾਫ਼ਿਜ਼ ਸਈਦ ਸਮੇਤ ਕਈ ਅਤਿਵਾਦੀ ਰਿਹਾਅ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਨਲੇਵਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਪੂਰੀ ਦੁਨੀਆ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ,

file photo

ਇਸਲਾਮਾਬਾਦ, 3 ਮਈ : ਜਾਨਲੇਵਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਪੂਰੀ ਦੁਨੀਆ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਗੁਆਂਢੀ ਦੇਸ਼ ਪਾਕਿਸਤਾਨ ਵੱਖਰੇ ਰਸਤੇ ’ਤੇ ਚੱਲ ਰਿਹਾ ਹੈ। ਪਾਕਿਸਤਾਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਬਹਾਨੇ ਖ਼ਤਰਨਾਕ ਅੱਤਵਾਦੀਆਂ ਨੂੰ ਜੇਲ ’ਚੋਂ ਰਿਹਾਅ ਕਰ ਦਿਤਾ ਹੈ।

ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ ਐਫਏਟੀਐਫ ਦੀ ਕਾਰਵਾਈ ਦੇ ਡਰੋਂ ਪਾਕਿਸਤਾਨ ਨੇ ਅਤਿਵਾਦੀ ਸੰਗਠਨਾਂ ਦੇ ਜਿਨ੍ਹਾਂ ਲੀਡਰਾਂ ਨੂੰ ਜੇਲਾਂ ’ਚ ਬੰਦ ਕੀਤਾ ਸੀ, ਹੁਣ ਕੋਰੋਨਾ ਤੋਂ ਬਾਅਦ ਪਾਕਿਸਤਾਨ ਇਸੇ ਬਹਾਨੇ ਅਤਿਵਾਦੀਆਂ ਨੂੰ ਰਿਹਾਅ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਖੁਦ ਨੂੰ ਐਫਏਟੀਐਫ ਵਲੋਂ ਕਾਲੀ ਸੂਚੀ ’ਚ ਪਾਏ ਜਾਣ ਤੋਂ ਬਚਾਉਣ ਲਈ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਸ਼ਘਾੜੇ ਹਾਫਿਜ਼ ਸਈਦ ਸਮੇਤ ਕਈ ਖ਼ਤਰਨਾਕ ਅਤਿਵਾਦੀਆਂ ਨੂੰ ਜੇਲ ’ਚ ਬੰਦ ਕੀਤਾ ਸੀ। ਹੁਣ ਇਨ੍ਹਾਂ ਨੂੰ ਕੋਰੋਨਾ ਦੇ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਰਿਹਾਅ ਕੀਤਾ ਜਾ ਰਿਹਾ ਹੈ।

ਰਿਪੋਰਟ ਦੇ ਅਨੁਸਾਰ ਲਸ਼ਕਰ ਦੇ ਮੁਖੀ ਹਾਫਿਜ਼ ਸਈਦ ਸਮੇਤ ਇਹ ਅਤਿਵਾਦੀ ਹੁਣ ਪਾਕਿਸਤਾਨ ਸਰਕਾਰ ਦੇ ਆਦੇਸ਼ ਤੋਂ ਬਾਅਦ ਜੇਲ ਤੋਂ ਰਿਹਾਅ ਹੋਣ ਮਗਰੋਂ ਅਪਣੇ ਘਰਾਂ ਵਿੱਚ ਆਰਾਮ ਨਾਲ ਰਹਿ ਰਹੇ ਹਨ। ਹਾਫ਼ਿਜ਼ ਸਈਦ ਨੂੰ ਸਨਿਚਰਵਾਰ ਨੂੰ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਕੀਤਾ ਗਿਆ। ਹਾਫ਼ਿਜ਼ ਸਈਦ ਸਮੇਤ ਕਈ ਅਤਿਵਾਦੀ ਕੋਰੋਨਾ ਦੀ ਲਾਗ ਦਾ ਹਵਾਲਾ ਦਿੰਦੇ ਹੋਏ ਰਿਹਾਅ ਕੀਤੇ ਗਏ ਹਨ।

ਦੱਸ ਦਈਏ ਕਿ ਅਤਿਵਾਦੀ ਫੰਡਿੰਗ ਦੇ ਮਾਮਲਿਆਂ ’ਚ ਅਦਾਲਤ ਨੇ ਫ਼ਰਵਰੀ ’ਚ ਹਾਫ਼ਿਦ ਸਈਦ ਨੂੰ ਸਾਢੇ 5 ਸਾਲ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਨੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਕਾਰਵਾਈ ਤੋਂ ਬਚਣ ਲਈ ਇਨ੍ਹਾਂ ਅਤਿਵਾਦੀਆਂ ਨੂੰ ਜੇਲ ’ਚ ਬੰਦ ਕਰ ਦਿਤਾ ਸੀ, ਪਰ ਹੁਣ ਉਹ ਬਾਹਰ ਨਿਕਲ ਚੁੱਕੇ ਹਨ। ਅਜਿਹੀ ਸਥਿਤੀ ’ਚ ਭਾਰਤ ਲਈ ਖ਼ਤਰਾ ਹੋਰ ਵੱਧ ਗਿਆ ਹੈ।    (ਏਜੰਸੀ