ਫੀਲਡੇਅਜ਼-2020: ਆਨ ਲਾਈਨ ਕਰਾਂਗੇ ਕਿਸਾਨ ਮੇਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦਾ ਸੱਭ ਤੋਂ ਵੱਡਾ ਕਿਸਾਨ ਮੇਲਾ ‘ਫੀਲਡੇਅਜ਼’ ਜੋ ਕਿ ਹਮਿਲਟਨ ਵਿਖੇ ਹੁੰਦਾ ਹੈ,

File Photo

ਆਕਲੈਂਡ, 3 ਮਈ (ਪਪ) : ਨਿਊਜ਼ੀਲੈਂਡ ਦਾ ਸੱਭ ਤੋਂ ਵੱਡਾ ਕਿਸਾਨ ਮੇਲਾ ‘ਫੀਲਡੇਅਜ਼’ ਜੋ ਕਿ ਹਮਿਲਟਨ ਵਿਖੇ ਹੁੰਦਾ ਹੈ, ਇਸ ਵਾਰ ਜੂਨ ਮਹੀਨੇ ਕਰਵਾਇਆ ਜਾਣਾ ਸੀ, ਪਰ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਨੂੰ ਜੁਲਾਈ ਵਿਚ ਕੀਤੇ ਜਾਣ ਦੀ ਸੰਭਾਵਨਾ ਸੀ, ਪਰ ਇਸ ਦਰਮਿਆਨ ਪ੍ਰਬੰਧਕਾਂ ਨੇ ਕੋਰੋਨਾ ਵਾਇਰਸ ਨੂੰ ਪਰ੍ਹੇ ਧਕਦਿਆਂ ਨਵÄ ਤਕਨਾਲੋਜੀ ਦੀ ਵਰਤੋਂ ਕਰ ਕੇ ਇਸ ਨੂੰ ਤਿੰਨ ਦਿਨ ਦੀ ਥਾਂ 14 ਦਿਨ ਵਾਸਤੇ ਕੀਤਾ ਜਾਵੇਗਾ। ਲੋਕ ਆਨਲਾਈਨ ਹੀ ਮੇਲੇ ਵਰਗਾ ਮਾਹੌਲ ਵੇਖ ਸਕਣਗੇ ਅਤੇ ਖ਼ਰੀਦੋ-ਫ਼ਰੋਖ਼ਤ ਅਤੇ ਵਿਕਰੀ ਵੀ ਕਰ ਸਕਣਗੇ।

ਵੱਡੇ ਸਮਾਗਮਾਂ ਦੇ ਵਿਚ ਵੀ 500 ਵਿਅਕਤੀਆਂ ਤਕ ਦਾ ਇਕੱਠ ਹੋ ਸਕਦਾ ਹੈ ਪਰ ਇਸ ਕਿਸਾਨ ਮੇਲੇ ਦੇ ਵਿਚ ਪਿਛਲੇ ਸਾਲ ਸਵਾ ਲੱਖ ਤੋਂ ਉਪਰ ਦਰਸ਼ਕ ਪਹੁੰਚੇ ਸਨ। 2019 ਦੇ ਕਿਸਾਨ ਮੇਲੇ ਦੇ ਵਿਚ 549 ਮਿਲੀਅਨ ਡਾਲਰ ਦੀ ਸੇਲ ਹੋਈ ਸੀ। ਸੋ ਜਿਹੜੇ ਆਨ ਲਾਈਨ ਮੇਲਾ ਵੇਖਣਾ ਚਾਹੁਣਗੇ, ਉਨ੍ਹਾਂ ਦੇ ਲਈ ਫੇਸਬੁੱਕ ਉਤੇ ਪੇਜ਼ ਬਣਾਇਆ ਗਿਆ ਹੈ। ਲੋਕ ਇਥੇ ਅਪਣੀ ਦਿਲਚਸਪੀ ਸ਼ੋਅ ਕਰ ਸਕਦੇ ਹਨ।