ਕੋਵਿਡ-19 ਵਿਚ ਮਾੜੀ ਖ਼ੁਰਾਕ ਅਤੇ ਜੀਵਨ ਸ਼ੈਲੀ ਕਾਰਨ ਮੌਤ ਦਾ ਖ਼ਤਰਾ ਜ਼ਿਆਦਾ : ਭਾਰਤੀ ਡਾਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਲਈ ਮਾੜੀ ਖ਼ੁਰਾਕ ਨੂੰ ਇਕ ਅਹਿਮ ਵਜ੍ਹਾ ਦਸਦਿਆਂ ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਕਾਰਡੀਓਲੋਜਿਸਟ ਨੇ ਭਾਰਤੀਆਂ ਨੂੰ ਦਸਿਆ ਹੈ

File Photo

ਲੰਡਨ, 3 ਮਈ : ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਲਈ ਮਾੜੀ ਖ਼ੁਰਾਕ ਨੂੰ ਇਕ ਅਹਿਮ ਵਜ੍ਹਾ ਦਸਦਿਆਂ ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਕਾਰਡੀਓਲੋਜਿਸਟ ਨੇ ਭਾਰਤੀਆਂ ਨੂੰ ਦਸਿਆ ਹੈ ਕਿ ਉਹ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੰਦ ਪੈਕੇਟ ਵਾਲੀਆਂ ਖਾਣ ਪੀਣ ਦੀਆਂ ਚੀਜ਼ਾਂ ਦੀ ਵਰਤੋਂ ਕਰਨ। ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੇ ਫਰੰਟ ਲਾਈਨ ਡਾਕਟਰਾਂ ਵਿਚੋਂ ਇਕ ਮੰਨੇ ਜਾਂਦੇ ਡਾਕਟਰ ਅਸੀਮ ਮਲਹੋਤਰਾ ਨੇ ਕਿਹਾ ਕਿ ਮੋਟਾਪਾ ਅਤੇ ਜ਼ਿਅਦਾ ਭਾਰ ਇਕ ਵੱਡੀ ਸਮੱਸਿਆ ਹੈ ਅਤੇ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਲਈ ਜ਼ਿੰਮੇਵਾਰ ਇਕ ਪ੍ਰਮੁੱਖ ਕਾਰਨ ਹੈ।

42 ਸਾਲਾ ਡਾਕਟਰ ਨੇ ਕਿਹਾ ਕਿ ਭਾਰਤ ਵਿਚ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਦੇ ਜ਼ਿਆਦਾ ਹੋਣ ਕਾਰਨ ਭਾਰਤ ਖ਼ਾਸਕਰ ਕੇ ਸੰਵੇਦਨਸ਼ੀਲ ਹੈ। ਡਾ. ਮਲਹੋਤਰਾ ਕੋਰੋਨਾ ਵਾਇਰਸ ਵਿਰੁਧ ਲੜਾਈ ਨੂੰ ਮਜ਼ਬੂਤ ਕਰਨ ਲਈ ਜੀਵਨ ਸ਼ੈਲੀ ਤਬਦੀਲੀਆਂ ਸਬੰਧੀ ਜਾਗਰੂਕਤਾ ਫੈਲਾਉਣ ਦੇ ਮਿਸ਼ਨ ’ਤੇ ਹਨ। ਇਹ ਡਾਕਟਰ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ ਨੇ ਕਿਹਾ ਕਿ ਟਾਈਪ-2 ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀ ਕੋਵਿਡ-19 ਤੋਂ ਮੌਤ ਦੇ ਜੋਖਮ ਨੂੰ ਵਧਾਉਂਦੀ ਹੈ। ਇਹ ਬਿਮਾਰੀਆਂ ਜ਼ਿਆਦਾ ਭਾਰ ਅਤੇ ਪਾਚਕ ਵਿਕਾਰ ਕਾਰਨ ਹੁੰਦੀਆਂ ਹਨ। ਕੁੱਝ ਪੱਛਮੀ ਦੇਸ਼ਾਂ ਜਿਵੇਂ ਕਿ ਅਮਰੀਕਾ ਅਤੇ ਬ੍ਰਿਟੇਨ ਵਿਚ ਇਸ ਮਾਰੂ ਵਾਇਰਸ ਨਾਲ ਦੁਨੀਆਂ ਵਿਚ ਮੌਤ ਦੀ ਦਰ ਸੱਭ ਤੋਂ ਵੱਧ ਹੈ। ਇਸ ਦੀ ਗ਼ੈਰ ਸਿਹਤਮੰਦ ਜੀਵਨਸ਼ੈਲੀ ਨਾਲ ਸਬੰਧਤ ਹੋਣ ਦੀ ਸੰਭਾਵਨਾ ਹੈ।   (ਪੀ.ਟੀ.ਆਈ.