ਚੀਨ ’ਚ ਕੋਰੋਨਾ ਦੇ 14 ਨਵੇਂ ਮਾਮਲੇ ਆਏ ਸਾਹਮਣੇ
ਚੀਨ ਵਿਚ ਕੋਵਿਡ-19 ਦੇ 14 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 82,877
file photo
ਬੀਜਿੰਗ, 3 ਮਈ : ਚੀਨ ਵਿਚ ਕੋਵਿਡ-19 ਦੇ 14 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 82,877 ਹੋ ਗਈ ਹੈ ਜਦਕਿ 4,630 ਲੋਕ ਇਸ ਵਾਇਰਸ ਨਾਲ ਅਪਣੀ ਜਾਨ ਗੁਆ ਚੁੱਕੇ ਹਨ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਦਸਿਆ ਕਿ ਨਵੇਂ ਮਾਮਲਿਆਂ ’ਚ 12 ਮਰੀਜ਼ਾ ’ਚ ਬਿਮਾਰੀ ਦੇ ਕੋਈ ਲੱਛਣ ਸਾਹਮਣੇ ਨਹੀਂ ਆਏ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਕਿਹਾ ਕਿ 2 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਇਕ ਆਯਤਿਤ ਅਤੇ ਦੂਜਾ ਸਥਾਨਕ ਪੱਧਰ ਦਾ ਮਾਮਲਾ ਹੈ। ਭਾਵੇਂਕਿ ਸਨਿਚਰਵਾਰ ਨੂੰ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਕਿਸੇ ਸ਼ਖਸ ਦੀ ਜਾਨ ਨਹੀਂ ਗਈ ਇਸ ਲਈ ਮੌਤ ਦਾ ਅੰਕੜਾ 4,633 ਹੀ ਹੈ। ਦੇਸ਼ ਵਿਚ ਪੀੜਤਾਂ ਦੀ ਗਿਣਤੀ 82,877 ਪਹੁੰਚ ਗਈ ਹੈ ਅਤੇ ਇਹਨਾਂ ਵਿਚੋਂ 531 ਦਾ ਇਲਾਜ ਹਾਲੇ ਜਾਰੀ ਹੈ।