ਬਿਲ ਗੇਟਸ ਤੇ ਮੇਲਿੰਡਾ ਨੇ ਲਿਆ ਵੱਖ ਹੋਣ ਦਾ ਫੈਸਲਾ, ਕਿਹਾ- ਹੁਣ ਇਕੱਠੇ ਨਹੀਂ ਰਹਿ ਸਕਦੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਿਲ ਗੇਟਸ ਅਤੇ ਮੇਲਿੰਡਾ ਦਾ ਵਿਆਹ 1994 ਵਿਚ ਹੋਇਆ ਸੀ।

Bill Gates and Melinda

ਨਿਊਯਾਰਕ - ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮੇਲਿੰਡਾ ਗੇਟਸ ਨੇ ਵਿਆਹ ਦੇ 27 ਸਾਲ ਬਾਅਦ ਤਲਾਕ ਦਾ ਐਲਾਨ ਕਰ ਦਿੱਤਾ ਹੈ। ਦੋਨਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੁਣ ਉਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਦੱਸ ਦੇਈਏ ਕਿ ਬਿਲ ਗੇਟਸ ਅਤੇ ਮੇਲਿੰਡਾ ਦਾ ਵਿਆਹ 1994 ਵਿਚ ਹੋਇਆ ਸੀ। ਬਿਲ ਗੇਟਸ ਨੂੰ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿਚ ਗਿਣਿਆ ਜਾਂਦਾ ਹੈ। 

ਬਿਲ ਗੇਟਸ ਨੇ ਆਪਣੇ ਟਵਿੱਟਰ 'ਤੇ ਤਲਾਕ ਬਾਰੇ ਇਕ ਬਿਆਨ ਸਾਂਝਾ ਕੀਤਾ ਹੈ। ਜਿਸ ਵਿਚ ਲਿਖਿਆ ਗਿਆ ਹੈ, ‘ਲੰਬੀ ਗੱਲਬਾਤ ਅਤੇ ਆਪਣੇ ਰਿਸ਼ਤੇ‘ ਤੇ ਕੰਮ ਕਰਨ ਤੋਂ ਬਾਅਦ, ਅਸੀਂ ਆਪਣੇ ਵਿਆਹ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ 27 ਸਾਲਾਂ ਵਿਚ ਮੈਂ ਆਪਣੇ ਤਿੰਨ ਬੱਚਿਆਂ ਨੂੰ ਪਾਲ ਕੇ ਵੱਡਾ ਕੀਤਾ। ਅਸੀਂ ਇਕ ਫਾਊਂਡੇਸ਼ਨ ਵੀ ਤਿਆਰ ਕੀਤਾ ਜੋ ਦੁਨੀਆਂ ਭਰ ਵਿਚ ਲੋਕਾਂ ਦੇ ਸਿਹਤਮੰਦ ਅਤੇ ਚੰਗੇ ਜੀਵਨ ਲਈ ਕੰਮ ਕਰਦੀ ਹੈ। 

ਬਿਲ ਗੇਟਸ ਅਤੇ ਉਸ ਦੀ ਪਤਨੀ ਮੇਲਿੰਡਾ ਗੇਟਸ ਪਹਿਲੀ ਵਾਰ 1987 ਵਿਚ ਮਿਲੇ ਸਨ। ਉਸ ਸਮੇਂ, ਮੇਲਿੰਡਾ ਨੇ ਮਾਈਕ੍ਰੋਸਾੱਫਟ ਵਿਚ ਪ੍ਰੋਡਕਟ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। 1994 ਵਿਚ ਦੋਵਾਂ ਦਾ ਵਿਆਹ ਹਵਾਈ ਦੇ ਲਾਣੀ ਟਾਪੂ 'ਤੇ ਹੋਇਆ ਸੀ। ਇਹ ਕਿਹਾ ਜਾਂਦਾ ਹੈ ਕਿ ਉਸ ਸਮੇਂ ਭੀੜ ਨੂੰ ਘੱਟ ਕਰਨ ਲਈ ਸਾਰੇ ਹੈਲੀਕਾਪਟਰ ਕਿਰਾਏ ਤੇ ਲੈ ਲਿਆ ਸੀ।

ਦੱਸ ਦਈਏ ਕਿ ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੇ ਪਿਤਾ ਬਿਲ ਗੇਟਸ ਸੀਨੀਅਰ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਉਹ 94 ਸਾਲਾਂ ਦਾ ਸੀ। ਪਰਿਵਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਲੰਬੇ ਸਮੇਂ ਤੋਂ ਅਲਜ਼ਾਈਮਰ ਨਾਲ ਪੀੜਤ ਸੀ।