America court : 17 ਮਰੀਜ਼ਾਂ ਨੂੰ ਮਾਰਨ ਵਾਲੀ ਨਰਸ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
America court :ਦੋਸ਼ੀ ਨੇ ਮਰੀਜ਼ਾਂ ਨੂੰ ਇਨਸੁਲਿਨ ਦੀਆਂ ਓਵਰਡੋਜ਼ ਘਾਤਕ ਖੁਰਾਕਾਂ ਦੇ ਕੇ ਮਾਰਿਆ ਸੀ
America court : ਪੈਨਸਿਲਵੇਨੀਆ – ਅਮਰੀਕਾ ਦੇ ਪੈਨਸਿਲਵੇਨੀਆ ’ਚ 41 ਸਾਲਾ ਇਕ ਨਰਸ ਹੀਥਰ ਪ੍ਰੈਸਡੀ ਨੂੰ ਕਤਲ ਦੇ ਤਿੰਨ ਮਾਮਲਿਆਂ ਤੇ ਕਤਲ ਦੀ ਕੋਸ਼ਿਸ਼ ਦੇ 19 ਮਾਮਲਿਆਂ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੀਰਥ ਨੇ ਕਈ ਮਰੀਜ਼ਾਂ ਨੂੰ ਜਾਣ ਬੁੱਝ ਕੇ ਇਨਸੁਲਿਨ ਦੀ ਘਾਤਕ ੳਵਰਡੋਜ਼ ਦਿੱਤੀ ਗਈ, ਜਿਸ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 43 ਤੋਂ 104 ਸਾਲ ਦੇ ਦਰਮਿਆਨ ਸੀ। ਇਸ ਮਾਮਲੇ ਦੇ ਦੋਸ਼ ਵਿਚ ਨਰਸ ਨੂੰ ਬਟਲਰ ਕਾਉਂਟੀ ਕਾਮਨ ਪਲੀਜ ਕੋਰਟ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ ਹੈ।
ਇਹ ਵੀ ਪੜੋ:Amritsar police : ਅੰਮ੍ਰਿਤਸਰ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਦੋ ਤਸਕਰ ਕੀਤੇ ਕਾਬੂ
ਦੱਸ ਦੇਈਏ ਕਿ ਦੋਸ਼ੀ ਸਾਬਕਾ ਨਰਸ ਦਾ ਨਾਂ ਹੀਥਰ ਪ੍ਰੈਸਡੀ ਹੈ। ਉਸ ਨੇ ਮਰੀਜ਼ਾਂ ਨੂੰ ਇਨਸੁਲਿਨ ਦੀਆਂ ਓਵਰਡੋਜ਼ ਘਾਤਕ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਪੈਨਸਿਲਵੇਨੀਆ ਰਾਜ ਦੀ ਇਸ ਸਾਬਕਾ ਨਰਸ ਨੇ ਇਨਸੁਲਿਨ ਦੀਆਂ ਘਾਤਕ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਹੈ ਅਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਦੋਸ਼ ’ਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਟਾਰਨੀ ਜਨਰਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਬੀਤੇ ਦਿਨ ਵੀਰਵਾਰ, 2 ਮਈ ਨੂੰ ਸਾਬਕਾ ਨਰਸ ਹੀਥਰ ਪ੍ਰੈਸਡੀ ਉਮਰ 41 ਸਾਲ ਨੂੰ ਪਹਿਲੀ-ਡਿਗਰੀ ਦੇ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਅਪਰਾਧਿਕ ਕੋਸ਼ਿਸ਼ ਕਰਨ ਦੇ 19 ਮਾਮਲਿਆਂ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜੋ:Master Salim : ਜਲੰਧਰ 'ਚ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਦਫ਼ਤਰ ’ਚ ਹੋਈ ਚੋਰੀ
ਦੱਸਣਯੋਗ ਹੈ ਕਿ ਨਰਸ ਹੀਥਰ ਪ੍ਰੈਸਡੀ ਨੂੰ ਮਈ 2023 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਬੰਦ ਸੀ। ਸਾਲ 2020 ਵਿੱਚ ਐਲੇਗੇਨੀ, ਆਰਮਸਟ੍ਰਾਂਗ, ਬਟਲਰ ਅਤੇ ਵੈਸਟਮੋਰਲੈਂਡ ਕਾਉਂਟੀਆਂ ਵਿੱਚ 22 ਮਰੀਜ਼ਾਂ ਨੂੰ ਇਨਸੁਲਿਨ ਦੀ ਘਾਤਕ ਅਤੇ ਸੰਭਾਵੀ ਤੌਰ 'ਤੇ ਘਾਤਕ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸ਼ਜਾ ਸੁਣਾਈ। ਲੋਕਾਂ ਨੇ ਪਹਿਲਾ ਰਿਪੋਰਟ ਦਿੱਤੀ ਸੀ ਕਿ ਨਰਸ ਹੀਥਰ ਪ੍ਰੈਸਡੀ, ਜਿਸ 'ਤੇ ਸੰਨ 2022 ’ਚ 2 ਮਰੀਜ਼ਾਂ ਦੀ ਮੌਤ ਦੇ ਸਬੰਧ ’ਚ ਦੋਸ਼ ਲੱਗਾ ਹੈ, ਉਸ ਨੇ ਘੱਟੋਂ ਘੱਟ 19 ਹੋਰ ਮਰੀਜ਼ਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਅਦਾਲਤ ’ਚ ਕਬੂਲ ਕੀਤਾ ਸੀ।
ਦੱਸ ਦੇਈਏ ਨਰਸ ਹੀਥਰ ਪ੍ਰੈਸਡੀ 'ਤੇ ਇੰਨਾਂ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਇਨਸੁਲੀਨ ਦੇਣ ਦਾ ਦੋਸ਼ ਹੈ। ਜਿੰਨਾਂ ਵਿੱਚ ਕੁਝ ਸ਼ੂਗਰ ਦੇ ਮਰੀਜ਼ ਸਨ ਅਤੇ ਜਿੰਨਾਂ ਨੂੰ ਇਨਸੁਲੀਨ ਦੀ ਲੋੜ ਸੀ ਅਤੇ ਜਿੰਨਾਂ ਵਿੱਚੋਂ ਕੁਝ ਅਜਿਹੇ ਸਨ, ਜਿਹਨਾਂ ਨੂੰ ਇਸ ਦੀ ਲੋੜ ਨਹੀਂ ਸੀ। ਨਰਸ ਦੀ ਲਾਪ੍ਰਵਾਹੀ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ ਸੀ, ਜਿੰਨਾਂ ਦੀ ਉਸ ਦੁਆਰਾ ਦੇਖ ਭਾਲ ਕੀਤੀ ਗਈ ਸੀ।