Donald Trump : ਡੋਨਾਲਡ ਟਰੰਪ ਨੇ ਉਡਾਇਆ ਪੋਪ ਦਾ ਮਜ਼ਾਕ? ਅਮਰੀਕੀ ਰਾਸ਼ਟਰਪਤੀ ਦੀ ਤਾਜ਼ਾ ਪੋਸਟ ਤੋਂ ਛਿੜਿਆ ਨਵਾਂ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੰਪ ਨੇ ਪੋਪ ਦੇ ਪਹਿਰਾਵੇ ਵਿਚ ਆਪਣੀ ਇਕ ਏ.ਆਈ. ਦੁਆਰਾ ਤਿਆਰ ਕੀਤੀ ਤਸਵੀਰ ਪੋਸਟ ਕਰਕੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕਰ ਦਿਤਾ

Donald Trump Pope pic News in punjabi

Donald Trump Pope pic News in punjabi : ਡੌਨਾਲਡ ਟਰੰਪ ਸੱਤਾ ਵਿਚ ਆਉਣ ਤੋਂ ਬਾਅਦ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਲਗਾਤਾਰ ਚਰਚਾ ਵਿਚ ਰਹੇ ਹਨ। ਹੁਣ ਅਮਰੀਕੀ ਰਾਸ਼ਟਰਪਤੀ ਨੇ ਕੁਝ ਅਜਿਹਾ ਕੀਤਾ ਹੈ ਜਿਸਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਗੁੱਸਾ ਦਿਵਾਇਆ ਹੈ। ਦਰਅਸਲ, ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ।

ਇਹ ਇਕ AI ਦੁਆਰਾ ਤਿਆਰ ਕੀਤੀ ਗਈ ਤਸਵੀਰ ਹੈ, ਜਿਸ ਵਿਚ ਡੋਨਲਡ ਟਰੰਪ ਈਸਾਈਆਂ ਦੇ ਸਰਬਉੱਚ ਧਾਰਮਕ ਆਗੂ ਪੋਪ ਦੇ ਪਹਿਰਾਵਾ ’ਚ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਪੋਪ ਫ਼ਰਾਂਸਿਸ ਦਾ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਈਸਾਈ ਭਾਈਚਾਰੇ ਦੇ ਲੋਕ ਦੁਖੀ ਹਨ। ਅਜਿਹੇ ਸਮੇਂ ’ਚ ਟਰੰਪ ਦੁਆਰਾ ਆਪਣੇ ਆਪ ਨੂੰ ਪੋਪ ਵਜੋਂ ਪੇਸ਼ ਕਰਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ।

ਦਸਣਯੋਗ ਹੈ ਕਿ ਡੌਨਲਡ ਟਰੰਪ ਨੇ ਅਪਣੇ ਹਾਲੀਆ ਬਿਆਨਾਂ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਜ਼ਾਕ ’ਚ ਕਿਹਾ ਸੀ, ‘ਮੈਂ ਪੋਪ ਬਣਨਾ ਚਾਹੁੰਦਾ ਹਾਂ।’ ਇਹ ਮੇਰੀ ਪਹਿਲੀ ਇੱਛਾ ਹੈ।  ਹੁਣ ਟਰੰਪ ਨੇ ਪੋਪ ਦੇ ਪਹਿਰਾਵੇ ਵਿਚ ਆਪਣੀ ਇਕ ਏ.ਆਈ. ਦੁਆਰਾ ਤਿਆਰ ਕੀਤੀ ਤਸਵੀਰ ਪੋਸਟ ਕਰਕੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕਰ ਦਿਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਇਸਨੂੰ ਪੋਪ ਵਰਗੇ ਉੱਚ ਧਾਰਮਕ ਅਹੁਦੇ ਦਾ ਮਜ਼ਾਕ ਮੰਨਿਆ ਹੈ।

ਇਸ ਦੇ ਨਾਲ ਹੀ, ਕੁਝ ਲੋਕਾਂ ਨੇ ਇਸਨੂੰ ਵਿਅੰਗ ਵਜੋਂ ਦੇਖਿਆ ਹੈ ਅਤੇ ਟਰੰਪ ਦੀ ਪ੍ਰਸ਼ੰਸਾ ਕੀਤੀ ਹੈ। ਇਕ ਯੂਜ਼ਰ ਨੇ ਟਰੰਪ ਦੀ ਫ਼ੋਟੋ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਕੈਥੋਲਿਕ ਈਸਾਈਆਂ ਦਾ ਅਪਮਾਨ ਹੈ। ਕੁਝ ਉਪਭੋਗਤਾਵਾਂ ਨੇ ਇਸਨੂੰ ਈਸ਼ਨਿੰਦਾ ਕਿਹਾ ਹੈ। ਵੈਟੀਕਨ ਸਿਟੀ ਵਿਚ ਜਲਦੀ ਹੀ ਨਵੇਂ ਪੋਪ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। (ਏਜੰਸੀ)