ਏਅਰ ਇੰਡੀਆ ਦੇ ਜਹਾਜ਼ 'ਚ ਦਿਖਿਆ ਛੇਦ, ਯਾਤਰੀਆਂ ਦੀ ਸੁਰੱਖਿਆ 'ਤੇ ਉਠਿਆ ਵੱਡਾ ਸਵਾਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਏਅਰ ਇੰਡੀਆ ਦੇ ਬੋਇੰਗ 777 ਜਹਾਜ਼ ਦੀ ਇੱਕ ਤਸਵੀਰ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਸਵਾਲ ਖੜਾ ਹੋ ਗਿਆ ਹੈ।

'Hole' Detected in Air India Flight

ਸਾਨ ਫ੍ਰਾਂਸਿਸਕੋ :  ਏਅਰ ਇੰਡੀਆ ਦੇ ਬੋਇੰਗ 777 ਜਹਾਜ਼ ਦੀ ਇੱਕ ਤਸਵੀਰ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਸਵਾਲ ਖੜਾ ਹੋ ਗਿਆ ਹੈ। ਜਹਾਜ਼ ਦੇ ਗੇਟ ਦੇ ਕੋਲ ਇੱਕ ਛੇਦ ਦੇਖਿਆ ਗਿਆ, ਜਿਸਨੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ। ਹਾਲਾਂਕਿ ਇਹ ਜਹਾਜ਼ ਸਾਨ ਫ੍ਰਾਂਸਿਸਕੋ 'ਚ ਸੁਰੱਖਿਅਤ ਲੈਂਡ ਹੋ ਗਿਆ ਤੇ ਇਸ 'ਚ 225 ਯਾਤਰੀ ਸਵਾਰ ਸਨ।

ਜਹਾਜ਼ ਏ.ਐੱਲ.183 ਨੂੰ ਲੈ ਕੇ ਐਵੀਏਸ਼ਨ ਕੰਪਨੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਇਸ ਸਬੰਧ 'ਚ ਟਵੀਟ ਕਰਕੇ ਕਿਹਾ ਕਿ ਬੀ-777 ਏਅਰਕ੍ਰਾਫਟ, ਵੀ.ਟੀ.-ਏ.ਐੱਲ.ਐੱਚ. ਸਾਨ ਫ੍ਰਾਂਸਿਸਕੋ ਪਹੁੰਚਿਆ। ਜਿਥੇ ਜਾਂਚ 'ਚ ਗੇਟ ਦੇ ਹੇਠਾਂ ਇਕ ਛੋਟਾ ਜਿਹਾ ਛੇਦ ਨਜ਼ਰ ਆਇਆ। ਇਸ ਸਬੰਧ 'ਚ ਏਅਰ ਇੰਡੀਆ ਸਥਾਨਕ ਏਅਰਕ੍ਰਾਫਟ ਮੈਂਟੇਨੈਂਸ ਰਿਪੇਅਰ ਏਜੰਸੀਆਂ ਤੋਂ ਮਦਦ ਲੈ ਰਹੀ ਹੈ।

ਛੋਟਾ ਦਿਖਣ ਵਾਲਾ ਇਹ ਛੇਦ ਕਿਸੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ, ਖੁਸ਼ਕਿਸਮਤੀ ਨਾਲ ਹਾਦਸਾ ਨਹੀਂ ਹੋਇਆ ਪਰ ਇਸ ਤਰ੍ਹਾਂ ਦੀ ਤਸਵੀਰ ਜਹਾਜ਼ 'ਚ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰਦੀ ਹੈ।