ਮਤਰੇਈ ਧੀ ਦੇ ਹੱਤਿਆ ਮਾਮਲੇ 'ਚ ਭਾਰਤੀ ਮੂਲ ਦੀ ਮਹਿਲਾ ਨੂੰ 22 ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਾਥਟਬ 'ਚ 9 ਸਾਲ ਦੀ ਮਤਰੇਰੀ ਧੀ ਦਾ ਗਲਾ ਘੋਟਕੇ ਹੱਤਿਆ ਕਰਨ ਵਾਲੀ ਭਾਰਤੀ ਮੂਲ ਦੀ ਮਹਿਲਾ ਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਹੈ।

Indian-origin woman in US gets 22 years in jail

ਨਿਊਯਾਰਕ  :  ਬਾਥਟਬ 'ਚ 9 ਸਾਲ ਦੀ ਮਤਰੇਰੀ ਧੀ ਦਾ ਗਲਾ ਘੋਟਕੇ ਹੱਤਿਆ ਕਰਨ ਵਾਲੀ ਭਾਰਤੀ ਮੂਲ ਦੀ ਮਹਿਲਾ ਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਦੋਸ਼ ਨੂੰ ਕਲਪਨਾ ਤੋਂ ਪਰ੍ਹੇ ਕਰਾਰ ਦਿੱਤਾ ਹੈ। ਕਵੀਨਜ਼ ਸੁਪਰੀਮ ਕੋਰਟ ਦੇ ਜਸਟਿਸ ਕੈਨੇਥ ਹੋਲਡਰ ਦੀ ਅਗਵਾਈ ਵਾਲੀ ਬੈਂਚ ਨੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਜਾਣਬੁੱਝ ਕੇ ਕੀਤੇ ਕਤਲ ਦੇ ਮਾਮਲੇ ਵਿੱਚ ਪਿਛਲੇ ਮਹੀਨੇ ਨਿਊਯਾਰਕ ਵਿੱਚ ਕਵੀਨਜ਼ ਦੀ ਸ਼ਮਦਈ ਅਰਜੁਨ (55) ਨੂੰ ਦੋਸ਼ੀ ਕਰਾਰ ਦਿੱਤਾ ਸੀ।ਸੋਮਵਾਰ ਨੂੰ ਸ਼ਮਦਈ ਅਰਜੁਨ ਨੂੰ 22 ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 

ਉਸ ਨੂੰ ਅਗਸਤ 2016 ਵਿੱਚ ਆਪਣੀ ਮਤਰੇਈ ਧੀ ਅਸ਼ਦੀਪ ਕੌਰ ਦਾ ਗਲ਼ ਘੁੱਟ ਕੇ ਉਸ ਦਾ ਕਤਲ ਕਰਨ ਦੀ ਦੋਸ਼ੀ ਠਹਿਰਾਇਆ ਗਿਆ ਸੀ। ਅਰਜੁਨ 'ਤੇ ਅਸ਼ਦੀਪ ਕੌਰ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੀ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਰਿਆਨ ਨੇ ਇਸ ਅਪਰਾਧ ਨੂੰ ਬੇਹੱਦ ਦੁਖਦ ਕਰਾਰ ਦਿੰਦਿਆਂ ਕਿਹਾ ਕਿ ਪੀੜਤਾ ਮਾਸੂਮ ਬੱਚੀ ਸੀ ਤੇ ਸਿਰਫ 9 ਸਾਲਾਂ ਦੀ ਸੀ। ਅਦਾਲਤ ਨੇ ਅਜਿਹੀ ਸਜ਼ਾ ਦਿੱਤੀ ਹੈ ਜੋ ਇਸ ਗੱਲ ਦੀ ਗਰੰਟੀ ਦਏਗੀ ਕਿ ਇਹ ਮਹਿਲਾ ਫਿਰ ਕਦੀ ਜੇਲ੍ਹ ਤੋਂ ਬਾਹਰ ਨਹੀਂ ਨਿਕਲੇਗੀ।

ਸੁਣਵਾਈ ਦੌਰਾਨ ਗਵਾਹੀ ਮੁਤਾਬਕ ਇੱਕ ਚਸ਼ਮਦੀਦ ਗਵਾਹ ਨੇ 19 ਅਗਸਤ, 2016 ਦੀ ਸ਼ਾਮ ਅਰਜੁਨ ਨੂੰ ਉਸ ਦੇ ਪਹਿਲੇ ਪਤੀ ਰੇਮੰਡ ਨਾਰਾਇਣ ਤੇ ਉਸ ਦੇ 3 ਤੇ 5 ਸਾਲਾਂ ਦੇ ਦੋ ਪੋਤੇ-ਪੋਤੀਆਂ ਨਾਲ ਕਵੀਨਜ਼ ਸਥਿਤ ਉਸ ਦੇ ਘਰ ਛੱਡਿਆ ਸੀ। ਦੋਸ਼ੀ ਮਹਿਲਾ ਨੂੰ 9 ਸਾਲਾਂ ਦੀ ਬੱਚੀ ਬਾਰੇ ਪੁੱਛਿਆ ਤਾਂ ਉਸ ਨੇ ਗਵਾਹ ਨੂੰ ਦੱਸਿਆ ਕਿ ਬੱਚੀ ਬਾਥਰੂਮ ਵਿੱਚ ਹੈ ਤੇ ਆਪਣੇ ਪਿਤਾ ਦੀ ਉਡੀਕ ਕਰ ਰਹੀ ਹੈ ਪਰ ਗਵਾਹ ਨੇ ਵੇਖਿਆ ਕੇ ਬਾਥਰੂਮ 'ਚ ਕਈ ਘੰਟਿਆਂ ਤੋਂ ਰੌਸ਼ਨੀ ਨਹੀਂ ਸੀ। ਉਸ ਨੇ ਪੀੜਤਾ ਦੇ ਪਿਤਾ ਸੁਖਜਿੰਦਰ ਸਿੰਘ ਨੂੰ ਬੁਲਾਇਆ ਤੇ ਦਰਵਾਜ਼ਾ ਤੋੜਨ ਲਈ ਕਿਹਾ। ਇਸ ਪਿੱਛੋਂ ਦੋਵਾਂ ਨੇ ਵੇਖਿਆ ਤਾਂ ਅੰਦਰੋਂ ਅਸ਼ਦੀਪ ਕੌਰ ਦੀ ਲਾਸ਼ ਮਿਲੀ। ਉਸ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ।