ਅਮਰੀਕਾ 'ਚ ਭਾਰਤੀ ਇੰਜੀਨੀਅਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਪ੍ਰਸਿੱਧ ਏਲਕ ਰਿਵਰ ਫਾਲਜ਼ 'ਚ ਡੁੱਬਣ ਕਾਰਨ 32 ਸਾਲਾ ਭਾਰਤੀ ਸਾਫ਼ਟਵੇਅਰ ਇੰਜੀਨੀਅਰ ਦੀ ਮੌਤ ਹੋ ਗਈ। 'ਆਵੇਰੀ ...

Goginani Naga Arjun

ਵਾਸ਼ਿੰਗਟਨ,  ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਪ੍ਰਸਿੱਧ ਏਲਕ ਰਿਵਰ ਫਾਲਜ਼ 'ਚ ਡੁੱਬਣ ਕਾਰਨ 32 ਸਾਲਾ ਭਾਰਤੀ ਸਾਫ਼ਟਵੇਅਰ ਇੰਜੀਨੀਅਰ ਦੀ ਮੌਤ ਹੋ ਗਈ। 'ਆਵੇਰੀ ਜਰਨਲ' ਦੀ ਖ਼ਬਰ ਮੁਤਾਬਕ ਸਹਾਇਕ ਫ਼ਾਇਰ ਮਾਰਸ਼ਲ ਪੋਲ ਬੁਚਾਨਨ ਨੇ ਦਸਿਆ ਕਿ ਗੋਗੀਨੇਨੀ ਨਾਗਾਅਰਜੁਨ ਏਲਕ ਰਿਵਰ ਫਾਲਜ਼ 'ਤੇ ਅਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ। ਝਰਨੇ 'ਚ ਨਹਾਉਣ ਲਈ ਗੋਗੀਨੇਨੀ ਨੇ ਉੱਚੀ ਚੱਟਾਨ ਤੋਂ ਛਾਲ ਮਾਰ ਦਿਤੀ ਅਤੇ ਪਾਣੀ ਦਾ ਤੇਜ਼ ਵਹਾਅ ਉਸ ਨੂੰ ਖਿੱਚ ਕੇ ਲੈ ਗਿਆ।

ਗੋਗੀਨੇਨੀ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਕਾਫੀ ਮੁਸ਼ੱਕਤ ਤੋਂ ਬਾਅਦ ਲਗਭਗ ਦੋ ਘੰਟਿਆਂ ਮਗਰੋਂ ਉਸ ਦੀ ਲਾਸ਼ ਪਾਣੀ 'ਚੋਂ ਕੱਢੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਹਫ਼ਤਿਆਂ ਮਗਰੋਂ ਏਲਕ ਰਿਵਰ ਫਾਲਜ਼ 'ਚ ਵਾਪਰੀ ਇਹ ਦੂਜੀ ਘਟਨਾ ਹੈ। ਇਸ ਫਾਲਜ਼ ਦਾ ਇਤਿਹਾਸ ਖ਼ਤਰਨਾਕ ਰਿਹਾ ਹੈ। ਇਥੇ ਬਹੁਤ ਸਾਰੇ ਲੋਕ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਮੌਤ ਦੇ ਮੂੰਹ 'ਚ ਜਾ ਚੁਕੇ ਹਨ। (ਪੀਟੀਆਈ)