ਕ੍ਰਾਈਸਟਚਰਚ : ਮਸਜਿਦਾਂ ’ਚ 51 ਲੋਕਾਂ ਦਾ ਕਤਲ ਕਰਨ ਵਾਲੇ ਨੂੰ 24 ਅਗਸਤ ਨੂੰ ਹੋਵੇਗੀ ਸਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ ਸਾਲ 15 ਮਾਰਚ  2019 ਨੂੰ ¬ਕ੍ਰਾਈਸਟਚਰਚ ਵਿਖੇ ਦੋ

File Photo

ਔਕਲੈਂਡ, 3 ਜੁਲਾਈ (ਹਰਜਿੰਦਰ ਸਿੰਘ ਬਸਿਆਲਾ):ਪਿਛਲੇ ਸਾਲ 15 ਮਾਰਚ  2019 ਨੂੰ ¬ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ (ਅਲ ਨੂਰ ਅਤੇ ਲਿਨਵੁੱਡ ਮਸਜਿਦ) ਅੰਦਰ ਹਥਿਆਰਬੰਦ ਹੋ ਕੇ ਦਾਖ਼ਲ ਹੁੰਦੇ ਸਾਰ ਹੀ ਅੰਨ੍ਹੇਵਾਹ ਗੋਲੀਆਂ ਚਲਾ ਕੇ 51 ਲੋਕਾਂ (ਨਮਾਜ਼ੀਆਂ) ਨੂੰ ਮਾਰਨ ਵਾਲੇ ਅੱਤਵਾਦੀ ਬ੍ਰੈਂਟਨ ਟਾਰੈਂਟ ਨੂੰ ਹੁਣ 24 ਅਗਸਤ ਨੂੰ ਸਵੇਰੇ 10 ਵਜੇ ਮਾਣਯੋਗ ਅਦਾਲਤ ‘ਹਾਈ ਕੋਰਟ ¬ਕ੍ਰਾਈਸਟਚਰਚ’ ਵਿਖੇ ਸਜ਼ਾ ਸੁਣਾਈ ਜਾਵੇਗੀ। ਸਜ਼ਾ ਦੀ ਤਰੀਕ ਦਾ ਫ਼ੈਸਲਾ ਲੈਣ ਲਈ ਤਿੰਨ ਮਹੀਨੇ ਦਾ ਸਮਾਂ ਲੱਗ ਗਿਆ ਕਿਉਂਕਿ ਸਜ਼ਾ ਵੇਲੇ ਕੁਝ ਮਿ੍ਰਤਕਾਂ ਦੇ ਪ੍ਰਵਾਰਕ ਮੈਂਬਰਾਂ ਦਾ ਇਥੇ ਆਉਣਾ ਵਿਚਾਰਿਆ ਗਿਆ ਸੀ। ਲਾਕਡਾਊਨ ਦੇ ਵਿਚ ਸਿਰਫ਼ ਇਥੇ ਦੇ ਨਾਗਰਿਕ ਜਾਂ ਪੀ. ਆਰ. ਹੀ ਆ ਸਕਦੇ ਸਨ, ਇਸ ਕਰ ਕੇ ਉਡੀਕ ਕੀਤੀ ਜਾ ਰਹੀ ਸੀ

ਕਿ ਇਮੀਗ੍ਰੇਸ਼ਨ ਲੋਕਾਂ ਦਾ ਆਉਣਾ-ਜਾਣਾ ਖੋਲ੍ਹੇ ਅਤੇ ਉਹ ਆ ਸਕਣ। ਪਰ ਅਜਿਹਾ ਨਹÄ ਹੋਇਆ, ਸੋ ਹੁਣ ਸਜ਼ਾ ਦੇਣ ਦਾ ਫੈਸਲਾ ਲੈ ਲਿਆ ਗਿਆ ਹੈ। ਇਸ ਦੋਸ਼ੀ ਉਤੇ 51 ਲੋਕਾਂ ਦਾ ਕਤਲ, 40 ਨੂੰ ਮਾਰਨ ਦੀ ਕੋਸ਼ਿਸ਼ ਅਤੇ ਇਕ ਅਤਿਵਾਦ ਨਾਲ ਸੰਬੰਧ ਰਖਣ ਦਾ ਕੇਸ ਹੈ। ਮਾਣਯੋਗ ਜੱਜ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਚਾਹੁੰਦੇ ਹਨ ਕਿ ਅਜਿਹੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਸਜਾ ਦਿੱਤੀ ਜਾਵੇ ਸੋ ਜਿਆਦਾ ਉਡੀਕ ਨਹÄ ਹੋਵੇਗੀ। ਦੋਸ਼ੀ ਨੂੰ ਸਜਾ ਮੁਸਲਿਮ ਕਮਿਊਨਿਟੀ ਦੇ ਲਈ ਰਾਹਤ ਵਾਂਗ ਹੋਵੇਗੀ। ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਜੇਕਰ ਵਿਦੇਸ਼ ਤੋਂ ਇਥੇ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਾਫੀ ਮਿਲ ਗਿਆ ਹੈ ਆਉਣ ਲਈ ਅਤੇ ਉਹ ਇਥੇ ਆ ਕੇ 14 ਦਿਨ ਦਾ ਏਕਾਂਤਵਾਸ ਵੀ ਕਰ ਸਕਣਗੇ।