ਪਾਕਿ ’ਚ ਕੋਵਿਡ 19 ਮਰੀਜ਼ਾਂ ਦੀ ਗਿਣਤੀ 221,000 ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਸ਼ੁਕਰਵਾਰ ਨੂੰ ਦਸਿਆ ਕਿ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 221,000 ਨੂੰ ਪਾਰ ਕਰ ਗਿਆ

Corona Virus

ਇਸਲਾਮਾਬਾਦ, 3 ਜੁਲਾਈ : ਪਾਕਿਸਤਾਨ ਨੇ ਸ਼ੁਕਰਵਾਰ ਨੂੰ ਦਸਿਆ ਕਿ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 221,000 ਨੂੰ ਪਾਰ ਕਰ ਗਿਆ। ਇਹ ਅੰਕੜਾ ਦੇਸ਼ ਵਿਚ ਪਹਿਲੀ ਵਾਰ ਐਕਟਿਵ ਕੋਵਿਡ-19 ਪੀੜਤਾਂ ਦੀ ਗਿਣਤੀ ਨੂੰ ਪਾਰ ਕਰ ਗਿਆ ਹੈ। ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਦੇ ਮੁਤਾਬਕ,“ਦੇਸ਼ ਭਰ ਵਿਚ ਕੁੱਲ 221,896 ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਵਿਚੋਂ ਹੁਣ ਤਕ 113,623 ਇਸ ਬੀਮਾਰੀ ਤੋਂ ਠੀਕ ਹੋਏ ਹਨ।” ਠੀਕ ਹੋਏ ਮਰੀਜ਼ਾਂ ਨੇ ਐਕਟਿਵ 108,273 ਕੋਰੋਨਾ ਪੀੜਤਾਂ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ।

ਸਿੰਧ ਵਿਚ 89,225 ਪੁਸ਼ਟੀ ਕੀਤੇ ਮਾਮਲਿਆਂ ਵਿਚੋਂ 49,926 ਮਰੀਜ਼ ਠੀਕ ਹੋਏ ਹਨ, ਜਦੋਂਕਿ ਪੰਜਾਬ ਵਿਚ 78,956 ਮਰੀਜ਼ਾਂ ਵਿਚੋਂ 33,786 ਠੀਕ ਹੋਏ ਹਨ। ਮੰਤਰਾਲੇ ਨੇ ਦਸਿਆ ਕਿ ਖੈਬਰ ਪਖਤੂਨਖਵਾ ਵਿਚ 27,170 ਮਾਮਲਿਆਂ ਵਿਚੋਂ 14,715 ਅਤੇ ਬਲੋਚਿਸਤਾਨ ਵਿਚ 10,666 ਮਾਮਲਿਆਂ ਵਿਚੋਂ 5,073 ਠੀਕ ਹੋਏ ਹਨ। ਸੰਘੀ ਰਾਜਧਾਨੀ ਇਸਲਾਮਾਬਾਦ ਵਿਚ 13,195 ਮਾਮਲਿਆਂ ਵਿਚੋਂ 8,264 ਠੀਕ ਹੋਏ ਹਨ।ਗਿਲਗਿਤ-ਬਾਲਟਿਸਤਾਨ ਵਿਚ 1,524 ਮਾਮਲਿਆਂ ਵਿਚੋਂ 1,173 ਮਰੀਜ਼ ਅਤੇ ਮਕਬੂਜ਼ਾ ਕਸ਼ਮੀਰ ਵਿਚ 1,160 ਪੁਸ਼ਟੀ ਕੀਤੇ ਮਰੀਜ਼ਾਂ ਵਿਚੋਂ 686 ਮਰੀਜ਼ ਠੀਕ ਹੋਏ ਹਨ। ਮੰਤਰਾਲੇ ਨੇ ਕਿਹਾ ਕਿ ਹੁਣ ਤਕ 4,551 ਮਰੀਜ਼ਾਂ ਦੀ ਮੌਤ ਹੋ ਗਈ ਹੈ, ਇਹਨਾਂ ਵਿਚ ਪਿਛਲੇ 24 ਘੰਟਿਆਂ ਵਿਚ ਮਰਨ ਵਾਲੇ 78 ਲੋਕ ਵੀ ਸ਼ਾਮਲ ਹਨ।     (ਪੀਟੀਆਈ)

ਅਮਰੀਕਾ ਨੇ ਪਾਕਿ ਨੂੰ 100 ਵੈਂਟੀਲੇਟ ਕੀਤੇ ਦਾਨ
ਇਸਲਾਮਾਬਾਦ, 3 ਜੁਲਾਈ : ਕੋਵਿਡ-19 ਦੇ ਵੱਧਦੇ ਮਾਮਲਿਆਂ ਨਾਲ ਨਜਿੱਠਣ ਦੀ ਜੱਦੋ-ਜਹਿਦ ਵਿਚ ਲੱਗੇ ਪਾਕਿਸਤਾਨ ਨੂੰ ਅਮਰੀਕਾ ਨੇ 30 ਲੱਖ ਡਾਲਰ ਮੁੱਲ ਦੇ 100 ਵੈਂਟੀਲੇਟਰ ਦਿਤੇ ਹਨ। ਪਾਕਿਸਤਾਨ ਵਿਚ ਅਮਰੀਕੀ ਦੂਤਾਵਾਸ ਨੇ ਸ਼ੁਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਵਿਕਾਸ ਦੀ ਅਮਰੀਕੀ ਏਜੰਸੀ (ਯੂ.ਐਸ.ਏ.ਆਈ.ਡੀ.) ਜ਼ਰੀਏ ਪਾਕਿਸਤਾਨ ਨੂੰ ‘ਇੱਕਦਮ ਨਵੇਂ ਅਤੇ ਅਤਿਆਧੁਨਿਕ ਵੈਂਟੀਲੇਟਰ ਦਾਨ’ ਦਿਤੇ ਹਨ। ਵੈਂਟੀਲੇਟ 2 ਜੁਲਾਈ ਨੂੰ ਕਰਾਚੀ ਪੁੱਜੇ, ਜਿਨ੍ਹਾਂ ਨੂੰ ਪਾਕਿਸਤਾਨ ਵਿਚ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਜਾਵੇਗਾ। ਦੂਤਾਵਾਸ ਨੇ ਕਿਹਾ, ‘ਇਹ ਦਾਨ ਅਤਿਅੰਤ ਜ਼ਰੂਰੀ ਆਪੂਰਤੀਆਂ ਉਪਲੱਬਧ ਕਰਾਉਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਦਾਰ ਪੇਸ਼ਕਸ਼ ਦੇ ਤਹਿਤ ਦਿਤਾ ਗਿਆ ਹੈ ਅਤੇ ਇਹ ਗਲੋਬਲ ਮਹਾਂਮਾਰੀ ਨਾਲ ਨਜਿੱਠਣ ਲਈ ਤੁਰੰਤ ਕਦਮ ਚੁੱਕਣ ਵਿਚ ਪਾਕਿਸਤਾਨ ਦੀ ਮਦਦ ਕਰਦਾ ਹੈ। ਉਸ ਨੇ ਕਿਹਾ ਕਿ ਅਮਰੀਕਾ ਵਿਚ ਬਣੇ ਇਨ੍ਹਾਂ ਵੈਂਟੀਲੇਟਰਾਂ ਦੀ ਕੀਮਤ ਕਰੀਬ 30 ਲੱਖ ਅਮਰੀਕੀ ਡਾਲਰ ਹੈ ਅਤੇ ਇਹ ਅਤਿਆਧੁਨਿਕ ਤਕਨੀਕ ਨਾਲ ਲੈਸ ਹਨ। 

ਪਾਕਿ ਵਿਦੇਸ਼ ਮੰਤਰੀ ਵੀ ਹੋਏ ਕੋਰੋਨਾ ਦਾ ਸ਼ਿਕਾਰ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ੁਕਰਵਾਰ ਨੂੰ ਜਾਣਕਾਰੀ ਦਿਤੀ ਕਿ ਉਨ੍ਹਾਂ ਦਾ  ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਕਰਵਾਰ ਦੁਪਹਿਰ ਨੂੰ ਹਲਕਾ ਬੁਖਾਰ ਮਹਿਸੂਸ ਹੋਇਆ ਅਤੇ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਅਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਅਤੇ ਬਾਅਦ ਵਿਚ ਨਾਵਲ ਕੋਰੋਨਾ ਵਾਇਰਸ ਲਈ ਟੈਸਟ ਪਾਜ਼ੇਟਿਵ ਆਇਆ ਹੈ।