ਚੀਨ ਨੇ ਦੁਨੀਆਂ ਤੋਂ ਚੋਰੀ ਵਸਾਇਆ ‘ਗੁਪਤ ਪਿੰਡ’, ਗੂਗਲ ਮੈਪ ਦੀਆਂ ਤਸਵੀਰਾਂ ’ਚ ਹੋ ਗਿਆ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆਂ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਇਸੇ ਦੇਸ਼ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

China steals 'secret village' from world, reveals in Google Map photos

ਬੀਜਿੰਗ : ਚੀਨ 2020 ਤੋਂ ਕਈ ਦੇਸ਼ਾਂ ਦੇ ਨਿਸ਼ਾਨੇ ’ਤੇ ਹੈ। ਦੁਨੀਆਂ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਇਸੇ ਦੇਸ਼ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਕ ਵਾਰ ਫਿਰ ਚੀਨ ਦੀ ਇਕ ਖ਼ੁਫ਼ੀਆ ਹਰਕਤ ਲੋਕਾਂ ਦੇ ਸਾਹਮਣੇ ਆ ਗਈ ਹੈ। ਚੀਨ ਨੇ ਅਪਣੇ ਦੇਸ਼ ਵਿਚ ਇੰਟਰਨੈੱਟ ’ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸੇ ਕਾਰਨ ਦੇਸ਼ ਦੀਆਂ ਬਹੁਤ ਸਾਰੀਆਂ ਖ਼ਬਰਾਂ ਬਾਹਰ ਨਹੀਂ ਆ ਸਕਦੀਆਂ ਪਰ ਬੀਤੇ ਦਿਨਾਂ ਤੋਂ ਗੂਗਲ ਮੈਪ ਦੀ ਵਜ੍ਹਾ ਕਾਰਨ ਚੀਨ ਦਾ ਇਕ ਗੁਪਤ ਪਿੰਡ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਆਇਆ ਹੈ।

ਜਦੋਂ ਚੀਨ ਦੇ ਇਸ ਪਿੰਡ ਦੀਆਂ ਤਸਵੀਰਾਂ ਪਹਿਲੀ ਵਾਰ ਇੰਟਰਨੈਟ ਉਤੇ ਆਈਆਂ ਤਾਂ ਲੋਕਾਂ ਨੇ ਇਸ ਨੂੰ ਫ਼ਰਜ਼ੀ ਕਿਹਾ, ਹਾਲਾਂਕਿ, ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਚੀਨ ਨੇ ਯਾਕਿਆਂਦੋ ਪਿੰਡ ਵਸਾਇਆ ਹੈ। ਇਸ ਅਜੀਬ ਪਿੰਡ ਦੀ ਤਸਵੀਰ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ ਹੈ।  ਇਸ ਨੂੰ ਗੂਗਲ ਮੈਪ ਨੇ ਫੜ ਲਿਆ ਅਤੇ ਫਿਰ ਦੁਨੀਆਂ ਨੂੰ ਇਸ ਬਾਰੇ ਪਤਾ ਲੱਗ ਗਿਆ। ਇਹ ਚੀਨ ਦੇ ਸਿਚੁਆਨ ਸੂਬੇ ਵਿਚ ਸਥਿਤ ਹੈ। ਸ਼ਹਿਰ ਬਾਰੇ ਦਸਿਆ ਜਾ ਰਿਹਾ ਹੈ ਕਿ ਇਥੇ ਬਹੁਤ ਸਾਰੇ ਬੋਧੀ ਭਿਕਸ਼ੂ ਅਤੇ ਨਨ ਵਸਾਏ ਗਏ ਹਨ। ਇਥੇ ਹੀ, ਤਿੱਬਤੀ ਬੋਧੀ ਮੱਠ ਬਣਾਇਆ ਗਿਆ ਹੈ।

ਇਸ ਪਿੰਡ ਨੂੰ ਕਾਫ਼ੀ ਸੰਘਣਾ ਬਣਾਇਆ ਗਿਆ ਹੈ ਪਰ ਇਮਾਰਤਾਂ ਛੋਟੀਆਂ ਰੱਖੀਆਂ ਗਈਆਂ ਹਨ। ਇਸ ਕਰ ਕੇ ਇਹ ਮਾਡਲ ਟਾਊਨ ਦਿਖਾਈ ਦਿੰਦਾ ਹੈ। ਚੀਨ ਦੇ ਇਸ ਗੁਪਤ ਪਿੰਡ ਦੀ ਤਸਵੀਰ ਸੱਭ ਤੋਂ ਪਹਿਲਾਂ ਸੋਸ਼ਲ ਮੀਡੀਆ ਸਾਈਟ ਰੇਡਿਟ ’ਤੇ ਆਈ ਸੀ। ਜਿਥੇ ਇਕ ਉਪਭੋਗਤਾ ਨੇ ਲਿਖਿਆ ਕਿ ਇਸ ਤਸਵੀਰ ਵਿਚ ਕੁੱਝ ਤਾਂ ਅਜੀਬ ਹੈ। ਇਹ ਦਿੱਖ ਵਿਚ ਖ਼ੂਬਸੂਰਤ ਹੈ ਪਰ ਅਜੀਬ ਵੀ ਹੈ।

ਸ਼ਾਇਦ ਚੀਨ ਨੇ ਇਕ ਮਾਡਲ ਟਾਊਨ ਬਣਾਇਆ ਹੈ।  ਇਸ ਤੋਂ ਬਾਅਦ ਹੀ ਇਹ ਤਸਵੀਰ ਵਾਇਰਲ ਹੋ ਗਈ। ਬਹੁਤ ਸਾਰੇ ਲੋਕਾਂ ਨੂੰ ਇਸ ਪਿੰਡ ਬਾਰੇ ਪਤਾ ਨਹੀਂ ਸੀ, ਜੋ ਗੂਗਲ ਮੈਪ ਦੁਆਰਾ ਕੈਮਰੇ ’ਤੇ ਆਇਆ ਸੀ। ਜਦੋਂ ਤਸਵੀਰ ਸਾਹਮਣੇ ਆਈ, ਉਸ ਤੋਂ ਬਾਅਦ ਲੋਕਾਂ ਨੇ ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਕੀਤੀ।  
ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਦਸਿਆ ਕਿ ਇਹ ਪਿੰਡ 2001 ਵਿਚ ਵਸਿਆ ਸੀ ਪਰ ਹੁਣ ਜਦੋਂ ਤਸਵੀਰ ਸਾਹਮਣੇ ਆਈ ਹੈ, ਤਾਂ ਇਸ ਦਾ ਜ਼ਿਕਰ ਸ਼ੁਰੂ ਹੋ ਗਿਆ ਹੈ।