ਕੋਰੋਨਾ ਸੰਕਰਮਿਤ ਹਜ਼ਾਰਾਂ ਲੋਕਾਂ ਵਿਚੋਂ 6 ਦੀ ਜਾਨ ਵੀ ਨਹੀਂ ਬਚ ਪਾਉਂਦੀ -  WHO

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੌਤ ਦਰ ਦਾ ਨਵਾਂ ਮੁਲਾਂਕਣ ਇਹ ਵੀ ਦਰਸਾਉਂਦਾ ਹੈ ਕਿ ਵਿਸ਼ਵ ਵਿਚ ਹੁਣ ਤੱਕ 11.5 ਕਰੋੜ ਲੋਕ ਸੰਕਮਿਤ ਹੋ ਚੁੱਕੇ ਹਨ

Maria Van Kerkhove

ਨਵੀਂ ਦਿੱਲੀ - ਵਿਸ਼ਵ ਸਿਹਤ ਸੰਗਠਨ ਦੀ ਪ੍ਰਮੁੱਖ ਮਹਾਂਮਾਰੀ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਸੰਕਰਮਿਤ ਹੋਣ ਵਾਲੇ ਲੋਕਾਂ ਵਿਚ ਮੌਤ ਦਰ 0.6 ਫੀਸਦੀ ਹੈ। ਮਹਾਂਮਾਰੀ ਵਿਗਿਆਨੀ ਡਾ ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਇਹ ਮੁਲਾਂਕਣ ਕੁਝ ਅਧਿਐਨਾਂ ਵਿਚ ਕੀਤਾ ਗਿਆ ਹੈ। ਉਸਨੇ ਕਿਹਾ ਕਿ ਭਾਵੇਂ ਇਹ ਬਹੁਤ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ ਪਰ ਇਹ ਬਹੁਤ ਜ਼ਿਆਦਾ ਹੈ, ਕਿਉਂਕਿ ਹਰ 167 ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਰਹੀ ਹੈ।

ਦਸੰਬਰ ਵਿਚ ਚੀਨ ਦੇ ਵੁਹਾਨ ਤੋਂ ਮਹਾਂਮਾਰੀ ਫੈਲਣ ਤੋਂ ਬਾਅਦ ਹੁਣ ਤੱਕ ਵਿਸ਼ਵ ਵਿਚ 6.9 ਲੱਖ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਉਸੇ ਸਮੇਂ ਮੌਤ ਦਰ ਦਾ ਨਵਾਂ ਮੁਲਾਂਕਣ ਇਹ ਵੀ ਦਰਸਾਉਂਦਾ ਹੈ ਕਿ ਵਿਸ਼ਵ ਵਿਚ ਹੁਣ ਤੱਕ 11.5 ਕਰੋੜ ਲੋਕ ਸੰਕਮਿਤ ਹੋ ਚੁੱਕੇ ਹਨ। ਇਹ ਮੌਜੂਦਾ ਪੁਸ਼ਟੀ ਕੀਤੇ ਕੇਸਾਂ ਨਾਲੋਂ 7 ਗੁਣਾ ਜ਼ਿਆਦਾ ਹੈ।

ਇਹ ਮੰਨਿਆ ਜਾਂਦਾ ਹੈ ਕਿ ਦੁਨੀਆ ਵਿਚ ਲੱਖਾਂ ਲੋਕ ਅਜਿਹੇ ਹਨ ਜੋ ਕੋਰੋਨਾ ਨਾਲ ਸੰਕਰਮਿਤ ਹੋਏ ਹਨ ਪਰ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ। ਖ਼ਾਸਕਰ ਮਹਾਂਮਾਰੀ ਦੇ ਮੁੱਢਲੇ ਦਿਨਾਂ ਵਿਚ ਬਹੁਤ ਸਾਰੇ ਦੇਸ਼ਾਂ ਵਿਚ ਟੈਸਟ ਦੀ ਸਮਰੱਥਾ ਘੱਟ ਸੀ। ਉਸੇ ਸਮੇਂ ਡਬਲਯੂਐਚਓ ਦੀ ਟੈਕਨੀਕਲ ਲੀਡ ਡਾ ਮਾਰੀਆ ਵੈਨ ਕੇਰਖੋਵ, ਨੇ ਕਿਹਾ ਕਿ ਵਿਗਿਆਨੀਆਂ ਦੀਆਂ ਕਈ ਟੀਮਾਂ ਕੋਰੋਨਾ ਵਾਇਰਸ ਦੀ ਮੌਤ ਦਰ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ।

ਮਾਰੀਆ ਨੇ ਇਹ ਵੀ ਕਿਹਾ ਕਿ ਇਸ ਸਮੇਂ ਸਾਨੂੰ ਨਹੀਂ ਪਤਾ ਹੈ ਕਿ ਅਸਲ ਵਿਚ ਕਿੰਨੇ ਲੋਕ ਸੰਕਰਮਿਤ ਹੋਏ ਹਨ ਹਾਲਾਂਕਿ, ਉਹਨਾਂ ਨੇ ਕਿਹਾ ਕਿ ਕੁਝ ਅਧਿਐਨਾਂ ਵਿਚ ਸੰਕਰਮਿਤ ਲੋਕਾਂ ਦੀ ਮੌਤ ਦਰ ਦਾ ਅਨੁਮਾਨ 0.6 ਪ੍ਰਤੀਸ਼ਤ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਕੀਤੇ ਮੁਲਾਂਕਣਾਂ ਵਿਚ ਸੰਕਰਮਿਤ ਲੋਕਾਂ ਵਿਚ ਮੌਤ ਦਰ 0.8 ਪ੍ਰਤੀਸ਼ਤ ਸੀ। ਇਸ ਦੇ ਨਾਲ ਹੀ, ਕੈਂਬਰਿਜ ਯੂਨੀਵਰਸਿਟੀ ਦੇ ਅਕਾਦਮਿਕ ਦਾ ਮੰਨਣਾ ਹੈ ਕਿ ਇਹ ਦਰ ਵੀ 1.4 ਪ੍ਰਤੀਸ਼ਤ ਹੋ ਸਕਦੀ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਦਿਨੀਂ WHO ਨੇ ਲੋਕਾਂ ਨੂੰ ਕੋਰੋਨਾ ਵਿਸ਼ਾਣੂ ਬਾਰੇ ਚੇਤਾਵਨੀ ਦਿੱਤੀ ਸੀ ਕਿ ਉਹ ਅਜਿਹੇ ਭੁਲੇਖੇ ਵਿਚ ਨਾ ਪੈਣ ਕਿ ਕੋਰੋਨਾ ਵਾਇਰਸ ਇੱਕ ਮੌਸਮੀ ਬਿਮਾਰੀ ਹੈ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੀ ਬੁਲਾਰੀ ਮਾਰਗਰੇਟ ਹੈਰਿਸ ਨੇ ਇਕ ਵਰਚੁਅਲ ਬ੍ਰੀਫਿੰਗ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਇਕ ਵੱਡੀ ਲੜਾਈ ਹੈ।

ਹੈਰਿਸ ਨੇ ਕਿਹਾ, 'ਲੋਕ ਅਜੇ ਵੀ ਇਸ ਨੂੰ ਮੌਸਮੀ ਬਿਮਾਰੀ ਦੇ ਰੂਪ ਵਿਚ ਦੇਖ ਰਹੇ ਹਨ। ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਇਕ ਨਵਾਂ ਵਾਇਰਸ ਹੈ, ਜੋ ਕਿ ਵੱਖਰੇ ਢੰਗ ਨਾਲ ਅਟੈਕ ਕਰ ਰਿਹਾ ਹੈ ਅਤੇ ਇਹ ਵਾਇਰਸ ਹਰ ਮੌਸਮ ਵਿਚ ਜਿਉਂਦਾ ਰਹਿਣ ਵਾਲਾ ਹੈ।