ਮਾਈਕਰੋਸਾਫ਼ਟ ਨੇ ਟਿਕਟਾਕ ਦੇ ਅਮਰੀਕੀ ਸੰਚਾਲਨ ਨੂੰ ਖ਼ਰੀਦਣ ਸਬੰਧੀ ਗੱਲਬਾਤ ਦੀ ਪੁਸ਼ਟੀ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੂਚਨਾ ਖੇਤਰ ਦੀ ਕੰਪਨੀ ਮਾਈਕਰੋਸਾਫ਼ਟ ਨੇ ਐਤਵਾਰ ਨੂੰ ਪੁਸ਼ਟੀ ਕੀਤ ਕਿ ਉਹ ਚੀਨੀ ਕੰਪਨੀ ਬਾਈਟਡਾਂਸ ਨਾਲ ਉਸ ਦੇ ਮਸ਼ਹੂਰ ਵੀਡੀਉ ਐਪ ਟਿਕ ਟਾਕ ਦੀ ਅਮਰੀਕੀ ਬਰਾਂਚ ਦੀ ਮਲਕੀਤੀ

Microsoft

ਨਿਊਯਾਰਕ, 3 ਅਗੱਸਤ : ਸੂਚਨਾ ਖੇਤਰ ਦੀ ਕੰਪਨੀ ਮਾਈਕਰੋਸਾਫ਼ਟ ਨੇ ਐਤਵਾਰ ਨੂੰ ਪੁਸ਼ਟੀ ਕੀਤ ਕਿ ਉਹ ਚੀਨੀ ਕੰਪਨੀ ਬਾਈਟਡਾਂਸ ਨਾਲ ਉਸ ਦੇ ਮਸ਼ਹੂਰ ਵੀਡੀਉ ਐਪ ਟਿਕ ਟਾਕ ਦੀ ਅਮਰੀਕੀ ਬਰਾਂਚ ਦੀ ਮਲਕੀਤੀ ਲੈਣ ਲਈ ਗੱਲਬਾਤ ਕਰ ਰਹੀ ਹੈ। ਨਾਲ ਹੀ ਕਿਹਾ ਕਿ ਉਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇਸ ਖ਼ਰੀਦ ਨਾਲ ਸਬੰਧਤ ਸੁਰੱਖਿਆ ਅਤੇ ਸੈਂਸਰਸ਼ਿਪ ਲਈ ਉਨ੍ਹਾਂ ਦੀਆਂ ਚਿੰਤਾਵਾਂ 'ਤੇ ਚਰਚਾ ਕੀਤੀ ਹੈ।

ਇਕ ਬਿਆਨ ਵਿਚ ਕੰਪਨੀ ਨੇ ਕਿਹਾ ਕਿ ਮਾਈਕਰੋਸਾਫ਼ਟ ਅਤੇ ਸਾਈਟਡਾਂਸ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਯਾਰਕ ਵਿਚ ਟਿਕ ਟਾਕ ਦੀ ਸੇਵਾ ਦੀ ਮਲਕੀਤੀ ਅਤੇ ਉਸ ਦੇ ਸੰਚਾਲਨ ਸਬੰਧੀ ਇਕ ਸਮਝੌਤਾ ਕਰਨ ਦੀ ਅਪਣੀ ਇੱਛਾ ਨੂੰ ਲੈ ਕੇ ਇਕ ਨੋਟਿਸ ਦਿਤਾ ਹੈ। ਕੰਪਨੀ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਇਹ ਗੱਲਬਾਤ 15 ਸਤੰਬਰ ਤਕ ਪੂਰੀ ਹੋ ਜਾਵੇਗੀ।

ਮਾਈਕਰੋਸਾਫ਼ਟ ਨੇ ਬਿਆਨ ਵਿਚ ਕਿਹਾ,''ਮਾਈਕਰੋਸਾਫ਼ਟ ਰਾਸ਼ਟਰਪਤੀ ਦੀਆਂ ਚਿੰਤਾਵਾਂ 'ਤੇ ਧਿਆਨ ਦੇਣ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਸਮਝਦੀ ਹੈ। ਉਹ ਟਿਕ ਟਾਕ ਦੀ ਮਲਕੀਤੀ ਪੂਰੀ ਸੁਰੱਖਿਆ ਸਮੀਖਿਆ ਅਤੇ ਅਮਰੀਕਾ ਨੂੰ ਯੋਗ ਆਰਥਕ ਲਾਭ ਉਪਲਬਧ ਕਰਵਾਉਣ ਤੋਂ ਬਾਅਦ ਹੀ ਕਰਨ ਲਈ ਵਚਨਬਧ ਹੈ।''
ਜਲਦੀ ਹੀ ਟਿਕ ਟਾਕ 'ਤੇ ਪਾਬੰਦੀ ਲਗਾ ਸਕਦਾ ਹੈ ਅਮਰੀਕਾ : ਟਰੰਪ- ਟਰੰਪ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਉਹ ਜਲਦੀ ਹੀ ਅਮਰੀਕਾ ਵਿਚ ਟਿਕ ਟਾਕ 'ਤੇ ਪਾਬੰਦੀ ਲਗਾ ਦੇਵੇਗਾ। ਵ੍ਹਾਈਟ ਹਾਊਸ ਨੇ ਮਾਈਕਰੋਸਾਫ਼ਟ ਦੇ ਬਿਆਨ 'ਤੇ ਤੁਰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਕੰਪਨੀ ਨੇ ਕਿਹਾ ਕਿ ਟਰੰਪ ਅਤੇ ਸੀਈਓ ਸਤਯ ਨਡੇਲਾ ਨੇ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦੀ ਗੱਲਬਾਤ ਤੋਂ ਬਾਅਦ ਮਾਈਕਰੋਸਾਫ਼ਟ ਅਮਰੀਕੀ ਸੰਚਾਲਨ ਖ਼ਰੀਦਣ ਦੀ ਪ੍ਰਕਿਰਿਆ 'ਤੇ ਵਾਰਤਾ ਜਾਰੀ ਰੱਖਣ ਲਈ ਤਿਆਰ ਹੈ।

ਆਸਟ੍ਰੇਲੀਆ ਵੀ ਪਾਬੰਦੀ ਦੀ ਤਿਆਰੀ 'ਚ : ਚੀਨੀ ਕੰਪਨੀ ਟਿਕ-ਟਾਕ 'ਤੇ ਭਾਰਤ ਵਿਚ ਬੈਨ ਅਤੇ ਟਰੰਪ ਵਲੋਂ ਬੰਦ ਕੀਤੇ ਜਾਣ ਦੀ ਧਮਕੀ ਤੋਂ ਬਾਅਦ ਹੁਣ ਆਸਟ੍ਰੇਲੀਆ ਦੀ ਸੁਰੱਖਿਆ ਏਜੰਸੀਆਂ ਨੇ ਟਿਕਟਾਕ 'ਤੇ ਡਾਟਾ ਚੋਰੀ ਅਤੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਐਤਵਾਰ ਨੂੰ ਦਸਿਆ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਦੇਸ਼ ਦੀਆਂ ਖ਼ੁਫੀਆ ਏਜੰਸੀਆਂ ਨੂੰ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਇਹ ਚੀਨੀ ਐਪ ਸੁਰੱਖਿਆ ਲਈ ਖ਼ਤਰਾ ਹਨ।