ਭੂ-ਮੱਧ ਸਾਗਰ ਪਾਰ ਕਰਨ ਵਾਲਿਆਂ ਦੀ ਗਿਣਤੀ 'ਚ ਆਈ ਕਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਲੋਕਾਂ ਦੀ ਤਸਕਰੀ ਕਰਨ ਵਾਲੇ ਲੋਕ ਯੂਰਪ ਵਲ ਜਾਣ ਦਾ ਖ਼ਤਰਾ ਮੁਲ ਲੈ ਰਹੇ ਹਨ...........

The decrease in the number of crossing of the Mediterranean Sea

ਜੇਨੇਵਾ : ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਲੋਕਾਂ ਦੀ ਤਸਕਰੀ ਕਰਨ ਵਾਲੇ ਲੋਕ ਯੂਰਪ ਵਲ ਜਾਣ ਦਾ ਖ਼ਤਰਾ ਮੁਲ ਲੈ ਰਹੇ ਹਨ,  ਭੂ-ਮੱਧ ਸਾਗਰ ਪਾਰ ਕਰਨ ਦੌਰਾਨ ਇਨ੍ਹਾਂ ਵਿਚੋਂ ਕਈਆਂ ਦੇ ਮਾਰੇ ਜਾਣ ਦਾ ਖ਼ਤਰਾ ਪਹਿਲਾਂ ਨਾਲੋਂ ਵਧ ਗਿਆ ਹੈ। ਲੀਬੀਆ ਦੇ ਤਟਰੱਖਿਅਕ ਬਲ ਨੇ ਸ਼ਰਨਾਰਥੀਆਂ ਨੂੰ ਲੈ ਕੇ ਆਉਣ ਵਾਲੀਆਂ ਕਿਸ਼ਤੀਆਂ ਨੂੰ ਫੜਿਆ ਹੈ। ਇਸ ਦੇ ਬਾਅਦ ਹੁਣ ਤਸਕਰ ਇਨ੍ਹਾਂ ਲੋਕਾਂ ਨੂੰ ਯੂਰਪ ਵੱਲ ਲਿਜਾਣ ਦਾ ਖ਼ਤਰਾ ਲੈ ਰਹੇ ਹਨ।

ਸੋਮਵਾਰ ਨੂੰ ਜਾਰੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭੂ ਮੱਧ ਸਾਗਰ ਪਾਰ ਕਰ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਕੁੱਝ ਕੁ ਸਾਲਾਂ ਦੀ ਤੁਲਨਾ ਵਿਚ ਕਮੀ ਆਈ ਹੈ ਪਰ ਸਮੁੰਦਰ ਪਾਰ ਕਰ ਕੇ ਜਾਣ ਵਾਲੇ ਲੋਕਾਂ ਦੀਆਂ ਯਾਤਰਾਵਾਂ ਵਧੇਰੇ ਖ਼ਤਰਨਾਕ ਸਿੱਧ ਹੋ ਸਕਦੀਆਂ ਹਨ। ਰੀਪੋਰਟ ਵਿਚ ਕਿਹਾ ਗਿਆ ਕਿ ਭੂ-ਮੱਧ ਸਾਗਰ ਪਾਰ ਕਰਦੇ ਹੋਏ ਪਿਛਲੇ ਸਾਲ 2,276 ਲੋਕ ਮਾਰੇ ਗਏ

ਪਰ ਇਸ ਸਾਲ 1,095 ਲੋਕ ਮਾਰੇ ਗਏ। ਸਿਰਫ਼ ਜੂਨ ਵਿਚ ਸਮੁੰਦਰ ਪਾਰ ਕਰ ਕੇ ਜਾਣ ਵਾਲੇ 7 ਸ਼ਰਨਾਰਥੀਆਂ ਵਿਚੋਂ ਇਕ ਦੀ ਮੌਤ ਹੋਈ। ਲੋਕਾਂ ਦਾ ਪੁੱਜਣਾ ਖ਼ਤਰਨਾਕ ਹੋ ਗਿਆ ਹੈ ਕਿਉਂਕਿ ਲੀਬੀਆਈ ਤਟ ਰੱਖਿਅਕ ਬਲਾਂ ਵਲੋਂ ਵੱਧ ਨਿਗਰਾਨੀ ਰੱਖਣ ਕਾਰਨ ਤਸਕਰ ਜ਼ਿਆਦਾ ਖ਼ਤਰਾ ਮੁਲ ਲੈ ਰਹੇ ਹਨ। 
(ਪੀ.ਟੀ.ਆਈ)