Washington News : ਭਾਰਤੀ-ਅਮਰੀਕੀ ਵਿਗਿਆਨੀ ਬਣੇ ਹੂਵਰ ਇੰਸਟੀਚਿਊਸ਼ਨ ਦੇ ਵਿਸ਼ੇਸ਼ ‘ਵਿਜ਼ਿਟਿੰਗ ਫੈਲੋ’
ਦੁਨੀਆਂ ਦੇ ਸੱਭ ਤੋਂ ਪ੍ਰਭਾਵਸ਼ਾਲੀ ‘ਥਿੰਕ ਟੈਂਕਾਂ‘ ਵਿਚੋਂ ਇਕ, ਹੂਵਰ ਇੰਸਟੀਚਿਊਸ਼ਨ ਇਕ ਪ੍ਰਮੁੱਖ ਖੋਜ ਕੇਂਦਰ ਹੈ
Washington News : ਪ੍ਰਸਿੱਧ ਭਾਰਤੀ-ਅਮਰੀਕੀ ਏਅਰੋਸਪੇਸ ਵਿਗਿਆਨੀ ਡਾ. ਵਿਵੇਕ ਲਾਲ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵੱਕਾਰੀ ਹੂਵਰ ਇੰਸਟੀਚਿਊਟ ਦਾ ਵਿਜ਼ਿਟਿੰਗ ਫੈਲੋ ਨਿਯੁਕਤ ਕੀਤਾ ਗਿਆ ਹੈ।
ਦੁਨੀਆਂ ਦੇ ਸੱਭ ਤੋਂ ਪ੍ਰਭਾਵਸ਼ਾਲੀ ‘ਥਿੰਕ ਟੈਂਕਾਂ‘ ਵਿਚੋਂ ਇਕ, ਹੂਵਰ ਇੰਸਟੀਚਿਊਸ਼ਨ ਇਕ ਪ੍ਰਮੁੱਖ ਖੋਜ ਕੇਂਦਰ ਹੈ ਜੋ ਆਰਥਕ ਖੁਸ਼ਹਾਲੀ, ਕੌਮੀ ਸੁਰੱਖਿਆ ਅਤੇ ਲੋਕਤੰਤਰੀ ਸ਼ਾਸਨ ਨੂੰ ਉਤਸ਼ਾਹਤ ਕਰਨ ਵਾਲੀਆਂ ਨੀਤੀ ਧਾਰਨਾਵਾਂ ਨੂੰ ਸਮਰਪਿਤ ਹੈ.
ਲਾਲ ਜਨਰਲ ਐਟਮਿਕਸ ਗਲੋਬਲ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਲਾਲ ਨੂੰ 2018 ਵਿਚ ਅਮਰੀਕੀ ਆਵਾਜਾਈ ਵਿਭਾਗ ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ।
ਹੂਵਰ ਇੰਸਟੀਚਿਊਸ਼ਨ ਦੀ ਰੀਪੋਰਟ ਮੁਤਾਬਕ ਉਹ ਇਸ ਤੋਂ ਪਹਿਲਾਂ ਦੁਨੀਆਂ ਦੀ ਸੱਭ ਤੋਂ ਵੱਡੀ ਰੱਖਿਆ ਕੰਪਨੀ ਲਾਕਹੀਡ ਮਾਰਟਿਨ ’ਚ ਐਰੋਨੋਟਿਕਸ ਰਣਨੀਤੀ ਅਤੇ ਕਾਰੋਬਾਰ ਵਿਕਾਸ ਵਿਭਾਗ ’ਚ ਉਪ ਪ੍ਰਧਾਨ ਰਹਿ ਚੁਕੇ ਹਨ।
ਲਾਲ ਨੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਵਜੋਂ ਬ੍ਰਾਡਬੈਂਡ ਅਤੇ ਸਾਈਬਰ ਸੁਰੱਖਿਆ ਦੇ ਖੇਤਰਾਂ ’ਚ ਨੀਤੀ ਬਣਾਉਣ ਅਤੇ ਲਾਗੂ ਕਰਨ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਹ 2005 ’ਚ ਸ਼ੁਰੂ ਕੀਤੇ ਗਏ ਅਮਰੀਕਾ-ਭਾਰਤ ਹਵਾਬਾਜ਼ੀ ਸਹਿਯੋਗ ਪ੍ਰੋਗਰਾਮ ਦੇ ਸੰਸਥਾਪਕ ਸਹਿ-ਪ੍ਰਧਾਨ ਵੀ ਸਨ।