ਇੰਦਰਾ ਨੂਈ ਨੇ ਪੇਪਸੀਕੋ 'ਚ ਸੀਈਓ ਦਾ ਅਹੁਦਾ ਛੱਡਿਆ, ਕਹਿੰਦੀ ਹੁਣ ਕੁਝ ਨਵਾਂ ਕਰਾਂਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਕੰਪਨੀ ਪੈਪਸੀਕੋ 'ਚ 12 ਸਾਲ ਤਕ ਸੀਈਓ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਬੁਧਵਾਰ ਨੂੰ ਭਾਰਤੀ ਮੂਲ ਦੀ ਇੰਦਰਾ ਨੂਈ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ...

Indra Nooyi

ਨਿਊਯਾਰਕ : ਅਮਰੀਕੀ ਕੰਪਨੀ ਪੈਪਸੀਕੋ 'ਚ 12 ਸਾਲ ਤਕ ਸੀਈਓ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਬੁਧਵਾਰ ਨੂੰ ਭਾਰਤੀ ਮੂਲ ਦੀ ਇੰਦਰਾ ਨੂਈ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਹੈ ਕਿ ਅੱਜ ਵੀ ਊਰਜਾ ਨਾਲ ਭਰਪੂਰ ਹੈ ਅਤੇ ਕੁਝ ਨਵਾਂ ਕਰਨਾ ਚਾਹੁੰਦੀ ਹੈ। ਪਰ ਅਪਣੀ ਨਵੀਂ ਪਾਰੀ ਦੇ ਵਾਰੇ 'ਚ ਉਹਨਾਂ ਨੇ ਕੋਈ ਖ਼ੁਲਾਸਾ ਨਹੀਂ ਕੀਤਾ। ਫਿਲਹਾਲ ਉਹ ਅਪਣਾ ਸਾਰਾ ਸਮਾਂ ਬੱਚਿਆਂ ਅਤੇ ਪਰਿਵਾਰ 'ਚ ਗੁਜਾਰੇਗੀ। ਚੇਨਈ ਦੇ ਮੱਧ ਵਰਗ ਪਰਿਵਾਰ ਵਿਚ  ਵੱਡੀ ਹੋਈ 62 ਸਾਲਾ ਇੰਦਰਾ ਨੂਈ ਦੋ ਲੜਕੀਆਂ ਦੀ ਮਾਂ ਹੈ। ਉਹਨਾਂ ਨੂੰ ਸਾਲ 2006 ਵਿਚ ਪੇਪਸੀਕੋ 'ਚ ਸੀਈਓ ਦਾ ਅਹੁਦਾ ਸੰਭਾਲਿਆ ਸੀ।

ਉਸ ਤੋਂ ਪਹਿਲਾਂ 12 ਸਾਲਾਂ ਤਕ ਉਹ ਵੱਖ-ਵੱਖ ਅਹੁਦਿਆਂ ਉਤੇ ਰਹੀ ਹੈ। ਇਸ ਮੌਕੇ ਉਹਨਾਂ ਨੇ ਕਿਹਾ, ਮੇਰੇ ਅੰਦਰ ਅੱਜ ਵੀ ਕਾਫੀ ਸ਼ਕਤੀ ਹੈ। ਹੁਣ ਕੁਝ ਨਵਾਂ ਅਤੇ ਬਿਲਕੁਲ ਅਲਗ ਕਰਨਾ ਚਾਹੁੰਦੀ ਹਾਂ। ਨੂਈ ਤੋਂ ਬਾਅਦ ਹੁਣ ਪੇਪਸੀਕੋ ਦੇ ਨਵੇਂ ਸੀਈਓ ਰੇਮੋਨ ਲਾਗੋਲਾ ਹੋਣਗੇ।ਦੱਸ ਦਈਏ ਕਿ ਇੰਦਰਾ ਨੂਈ ਦੇ ਕਾਰਜਕਾਲ ਵਿਚ ਪੇਪਸੀਕੋ ਦੁਨੀਆਂ ਦੀਆਂ 'ਸ਼ਿਖਰ ਦੀਆਂ 500' ਕੰਪਨੀਆਂ ਵਿਚ ਸ਼ਾਮਿਲ ਹੋਈ। ਪ੍ਰਤੀਯੋਗੀ ਕੰਪਨੀਆਂ ਨੂੰ ਮਾਤ ਦੇਣ ਦੇ ਲਈ ਉਹਨਾਂ ਨੇ ਕਈ ਵੱਡੇ ਫ਼ੈਸਲੇ ਕੀਤੇ। ਉਹਨਾਂ ਦੀ ਖਾਸਿਅਤ ਇਹ ਰਹੀ ਹੈ ਕਿ ਉਹ ਕੋਈ ਵੀ ਫ਼ੈਸਲਾ ਕਰਦੀ ਹੈ ਤਾਂ ਉਸ ਨੂੰ ਲਾਗੂ ਵੀ ਕਰਾਉਂਦੀ ਹੈ।

ਕੰਪਨੀ ਦੇ ਨਿਯਮਾਂ ਨੂੰ ਲੈ ਕੇ ਵੀ ਉਹਨਾਂ ਦਾ ਇਸ ਤਰ੍ਹਾਂ ਦਾ ਹਾਲ ਹੀ ਰਿਹਾ ਹੈ। ਉਹ ਭਾਰਤ ਅਧੀਨ ਦੁਨੀਆਂ ਭਰ 'ਚ ਅਪਣੀ ਲੀਡਰ ਸਮਰੱਥਾ ਦੇ ਲਈ ਜਾਣੀ ਜਾਂਦੀ ਹੈ। ਇੰਦਰਾ ਨੂਈ ਨੂੰ ਪਿਛਲੇ ਸਾਲ ਫਾਰਚੂਨ ਬਿਜਨਸ ਖੇਤਰ ਦੀ ਵਿਸ਼ਵ ਦੀ ਦੂਜੀ ਸਭ ਤੋਂ ਸ਼ਕਤੀਸ਼ਾਲੀ ਔਰਤ ਐਲਾਨੀ ਗਈ ਹੈ। ਉਹਨਾਂ ਨੂੰ ਸੀਈਓ ਦੇ ਅਹੁਦੇ 'ਤੇ ਰਹਿੰਦੇ ਪੇਪਸੀਕੋ ਦੇ ਕੋਲ 100 ਤੋਂ ਵੱਧ ਬਰਾਂਡ ਅਤੇ ਟ੍ਰੇਡਮਾਰਕ ਹਨ। ਇੰਦਰਾ ਨੂਈ ਬਤੌਰ ਸੀਈਓ ਅਪਣੇ ਸਹਿਯੋਗੀਆਂ ਦੇ ਨਾਮ 'ਤੇ ਆਖਰੀ ਪੱਤਰ ਲਿਖਿਆ। ਉਸ ਦੀ ਜਾਣਕਾਰੀ ਉਹਨਾਂ ਨੂੰ ਸ਼ੋਸ਼ਲ ਮੀਡੀਆ ਉਤੇ ਦਿੱਤੀ।

ਉਸ ਵਿਚ ਲਿਖਿਆ ਤੁਸੀਂ ਸਾਰਿਆਂ ਨੇ ਪੱਤਰ ਵਿਚ ਮੇਰੇ ਲਈ ਜਿਹੜੇ ਸ਼ਬਦ ਲਿਖੇ, ਉਹਨਾਂ ਨੂੰ ਭੁੱਲਣਾ ਮੁਸ਼ਕਲ ਹੈ। ਕੁਝ ਐਨੇ ਭਾਵੁਕ ਹੋਏ ਹਨ, ਜਿਹਨਾਂ ਨੂੰ ਦੇਖ ਕੇ ਮੇਰੇ ਹੰਝੂ ਨਿਕਲ ਆਏ। ਸਮਾਂ ਘੱਟ ਹੈ, ਇਸ ਲਈ ਪੱਤਰਾਂ ਦਾ ਜਵਾਬ ਨਹੀਂ ਦੇ ਸਕਾਂਗੀ। ਮੈਂ ਬਤੌਰ ਚੇਅਰਮੈਨ ਅਗਲੇ ਸਾਲ ਦੀ ਸ਼ੁਰੂਆਤ ਤਕ ਕੰਪਨੀ ਵਿਚ ਹੀ ਹਾਂ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਪਨੀ ਅੱਜ ਅਮਰੀਕਾ ਆਇਕਨ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਅਪਣੀ ਮਿਹਨਤ ਅਤੇ ਲਗਨ ਨੂੰ ਅੱਗੇ ਵੀ ਜਾਰੀ ਰੱਖੋਗੇ। ਪੇਪਸੀਕੋ ਤੋਂ ਬਾਅਦ ਮੇਰੀ ਜ਼ਿੰਦਗੀ ਬਾਰੇ ਸੂਫ਼ੀ ਕਵੀ ਰੂਮੀ ਦਾ ਹਵਾਲਾ ਦੇਣਾ ਚਾਹੁੰਦੀ ਹਾਂ। ਉਹ ਕਹਿੰਦੇ ਹਨ ਗੂਡਬਾਏ ਉਹਨਾਂ ਲਈ ਹੁੰਦਾ ਹੈ, ਜਿਹਨਾਂ ਦੀਆਂ ਅੱਖਾਂ ਵਿਚ ਪਿਆਰ ਹੁੰਦਾ ਹੈ। ਜਿਹੜੇ ਸਾਨੂੰ ਦਿਲ ਅਤੇ ਆਤਮਾ ਤੋਂ ਪਿਆਰ ਕਰਦੇ ਹਨ, ਉਹਨਾਂ ਨੂੰ ਕੋਈ  ਚੀਜ਼ ਵੱਖਰਾ ਨਹੀਂ ਕਰ ਸਕਦੀ।