ਅਫਗਾਨਿਸਤਾਨ ਬੰਬ ਧਮਾਕੇ 'ਚ ਕ੍ਰਿਕਟ ਅੰਪਾਇਰ ਦੀ ਮੌਤ, ਰਾਜਪਾਲ ਨੇ ਦਿੱਤੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਹਾਦਸੇ ਵਿੱਚ ਉਸਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ।

Afghanistan umpire Bismillah Jan Shinwari

ਕਾਬੁਲ - ਅਫਗਾਨਿਸਤਾਨ ਦੇ  ਨਾਂਗਰਹਾਰ ਸੂਬੇ 'ਚ ਹੋਏ ਇਕ ਬੰਬ ਧਮਾਕੇ ਵਿੱਚ ਅੰਤਰਰਾਸ਼ਟਰੀ ਅੰਪਾਇਰ ਬਿਸਮਿੱਲਾਹ ਜਾਨ ਦੀ ਸ਼ਨੀਵਾਰ ਨੂੰ ਮੌਤ ਹੋ ਗਈ। 36 ਸਾਲਾ ਬਿਸਮਿੱਲਾ ਨੇ ਅਫਗਾਨਿਸਤਾਨ ਅਤੇ ਕਈ ਅੰਤਰਰਾਸ਼ਟਰੀ ਮੈਚਾਂ ਵਿਚ ਅੰਪਾਇਰ ਕੀਤੀ ਹੈ। ਇਸ ਹਾਦਸੇ ਵਿੱਚ ਉਸਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ।

ਮੀਡੀਆ ਦੇ ਅਨੁਸਾਰ, ਇਸ ਹਮਲੇ ਵਿੱਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਾਲਾਂਕਿ, ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।