Canada ਵਿਚ ਮ੍ਰਿਤਕ ਮਿਲੇ 100 ਹਿਰਨਾਂ ਦੀ ਬਰਾਮਦਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

100 Deer Found Dead in Canada Recovered Latest News in Punjabi 

100 Deer Found Dead in Canada Recovered Latest News in Punjabi ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਗ੍ਰੈਂਡ ਫ਼ੋਰਕਸ ਜੰਗਲੀ ਇਲਾਕੇ ਵਿਚ 100 ਹਿਰਨਾਂ ਦੀਆਂ ਲਾਸ਼ਾਂ ਬਰਾਮਦ ਹੋਣ ਮਗਰੋਂ ਬੀ.ਸੀ. ਸਰਕਾਰ ਵਲੋਂ ਆਮ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। 

ਦੱਸ ਦਈਏ ਕਿ ਇੰਨੀ ਵੱਡੀ ਗਿਣਤੀ ਵਿਚ ਹਿਰਨਾਂ ਦੇ ਅਚਾਨਕ ਮਾਰੇ ਜਾਣ ਦੀ ਘਟਨਾ ਮਗਰੋਂ ਇਲਾਕੇ ਦੇ ਜੰਗਲੀ ਜੀਵ ਪ੍ਰੇਮੀਆਂ ਵਿਚ ਨਿਰਾਸ਼ਾ ਦਾ ਆਲਮ ਵੇਖਿਆ ਜਾ ਰਿਹਾ ਹੈ। ਇਸ ਸਬੰਧੀ ਪ੍ਰਾਪਤ ਹੋਰ ਵੇਰਵਿਆਂ ਅਨੁਸਾਰ ਹਿਰਨਾਂ ਦੀਆਂ ਮੌਤਾਂ ਕਿਸੇ ਵਾਇਰਸ ਨਾਲ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਅਤੇ ਇਹ ਵਾਇਰਸ ਮਨੁੱਖਾਂ ਲਈ ਖਤਰਨਾਕ ਨਹੀਂ ਦਸਿਆ ਜਾ ਰਿਹਾ। 

ਬੀ.ਸੀ. ਦੀ ਸੂਬਾਈ ਸਰਕਾਰ ਵਲੋਂ ਲੋਕਾਂ ਨੂੰ ਇਸ ਸਬੰਧੀ ਸਾਵਧਾਨ ਰਹਿਣ ਦੀ ਤੇ ਕੋਈ ਵੀ ਲੋੜੀਂਦੀ ਜਾਣਕਾਰੀ ਜੰਗਲੀ ਜੀਵ ਅਧਿਕਾਰੀਆਂ ਨਾਲ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਗਈ ਹੈ।

(For more news apart from 100 Deer Found Dead in Canada Recovered Latest News in Punjabi stay tuned to Rozana Spokesman.)