Donald Trump ਸਰਕਾਰ ਨੇ ਅਮਰੀਕੀ ਫ਼ੌਜ ’ਚ ਜਵਾਨਾਂ ਦੇ ਦਾੜ੍ਹੀ ਰੱਖਣ ’ਤੇ ਲਾਈ ਪਾਬੰਦੀ
ਸਿੱਖ ਅਤੇ ਮੁਸਲਮਾਨ ਫ਼ੌਜੀ ਜਵਾਨਾਂ ’ਚ ਪਾਈ ਜਾ ਰਹੀ ਚਿੰਤਾ
Donald Trump news : ਡੋਨਾਲਡ ਟਰੰਪ ਸਰਕਾਰ ਨੇ ਹੁਣ ਇਕ ਅਜਿਹਾ ਫ਼ੁਰਮਾਨ ਜਾਰੀ ਕੀਤਾ ਹੈ, ਜਿਸ ਨਾਲ ਅਮਰੀਕੀ ਫ਼ੌਜ ’ਚ ਮੌਜੂਦ ਸਿੱਖ ਅਤੇ ਮੁਸਲਮਾਨ ਫ਼ੌਜੀ ਜਵਾਨਾਂ ਦੀ ਚਿੰਤਾ ਵਧ ਗਈ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਹਾਲ ਹੀ ’ਚ ਇਕ ਫ਼ੈਸਲਾ ਲਿਆ ਸੀ, 30 ਸਤੰਬਰ ਨੂੰ ਵਰਜੀਨੀਆ ਦੇ ਮਰੀਨ ਕਾਰਪਸ ਬੇਸ ਕਵਾਂਟਿਕੋ ’ਚ ਭਾਸ਼ਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਫੌਜ ’ਚ ‘ਅਨੁਸ਼ਾਸਨ ਅਤੇ ਘਾਤਕ ਸਮਰਥਾ’ ਵਾਪਸ ਲਿਆਉਣ ਦੀ ਗੱਲ ਕਹੀ ਸੀ। ਇਸ ਦੇ ਲਈ ਉਨ੍ਹਾਂ ਨੇ ਦਾੜ੍ਹੀ ’ਤੇ ਰੋਕ ਲਗਾਉਣ ਦੀ ਗੱਲ ਆਖੀ ਸੀ। ਇਸ ਦੇ ਲਈ ਉਨ੍ਹਾਂ ਦਾੜ੍ਹੀ ’ਤੇ ਰੋਕ ਲਗਾਉਣ ਦੀ ਗੱਲ ਕਹੀ ਸੀ। ਇਧਰ ਉਨ੍ਹਾਂ ਵੱਲੋਂ ਭਾਸ਼ਣ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਪੇਂਟਾਗਨ ਨੇ ਇਕ ਮੈਮੋ ਜਾਰੀ ਕਰ ਦਿੱਤਾ, ਜਿਸ ’ਚ ਸਾਰੀਆਂ ਫ਼ੌਜੀ ਬ੍ਰਾਚਾਂ ਨੂੰ 2010 ਤੋਂ ਪਹਿਲਾਂ ਮਾਪਦੰਡਾਂ ’ਤੇ ਵਾਪਸ ਪਰਤਣ ਦਾ ਹੁਕਮ ਦਿੱਤਾ ਗਿਆ। ਯਾਨੀ ਕਿ ਦਾੜ੍ਹੀ ਰੱਖਣ ਦੀ ਛੋਟ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਸਿੱਖਾਂ ਅਤੇ ਮੁਸਲਮਾਨ ਫ਼ੌਜੀ ਜਵਾਨਾਂ ’ਚ ਚਿੰਤਾ ਪਾਈ ਜਾ ਰਹੀ ਹੈ।
ਸਿੱਖ ਕੁਲੀਸ਼ਨ ਨੇ ਪੀਟ ਹੇਗਸੇਥ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ਨਵੇਂ ਹੁਕਮ ਅਨੁਸਾਰ ਚਿਹਰੇ ਦੇ ਵਾਲ਼ਾਂ ਦੀ ਛੂਟ ਆਮ ਤੌਰ ’ਤੇ ਮੰਨਣਯੋਗ ਨਹੀਂ ਹੋਵੇਗੀ ਅਤੇ ਸਾਰੇ ਯੂਨਿਟਾਂ ਨੂੰ 60 ਦਿਨਾਂ ’ਚ ਇਸ ਸਬੰਧੀ ਨਿਯਮ ਬਣਾਉਣਾ ਹੋਵੇਗਾ ਅਤੇ 90 ਦਿਨਾਂ ਦੇ ਅੰਦਰ ਇਸ ਨੂੰ ਲਾਗੂ ਕਰਨਾ ਹੋਵੇਗਾ। ਕੇਵਲ ਸਪੈਸ਼ਲ ਅਪ੍ਰੇਸ਼ਨ ਫੋਰਸ਼ਿਜ਼ ਨੂੰ ਅਸਥਾਈ ਛੋਟ ਦਿੱਤੀ ਜਾ ਸਕਦੀ ਹੈ, ਉਹ ਵੀ ਮਿਸ਼ਨ ਤੋਂ ਪਹਿਲਾਂ ਕਲੀਨ ਸ਼ੇਵ ਹੋਣਾ ਜ਼ਰੂਰੀ ਹੋਵੇਗਾ। ਇਹ ਹੀ ਨਹੀਂ ਬਲਕਿ ਫ਼ੌਜ ’ਚ ਮੋਟੇ ਜਨਰਲਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਵਜਨ ਘੱਟ ਕਰਨ।