Canada News: ਕੈਨੇਡਾ 'ਚ ਭਾਰਤੀ ਫ਼ਿਲਮਾਂ 'ਤੇ ਲੱਗੀ ਰੋਕ, ਹਿੰਸਕ ਘਟਨਾਵਾਂ ਕਰ ਕੇ ਸਕਰੀਨਿੰਗ 'ਤੇ ਲਾਈ ਪਾਬੰਦੀ
Canada News: ਜੋ ਲੋਕ ਪਹਿਲਾਂ ਹੀ ਟਿਕਟਾਂ ਬੁੱਕ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਫੰਡ ਦਿਤਾ ਜਾ ਰਿਹਾ ਹੈ।
Indian films banned in Canada: ਕੈਨੇਡਾ ਵਿਚ ਭਾਰਤੀ ਫ਼ਿਲਮਾਂ ਦੀ ਸਕਰੀਨਿੰਗ ’ਤੇ ਰੋਕ ਲਗਾ ਦਿਤੀ ਗਈ ਹੈ, ਕਿਉਂਕਿ ਇੱਥੇ ਇੱਕ ਹਫ਼ਤੇ ਵਿਚ ਦੋ ਹਿੰਸਕ ਹਮਲੇ ਹੋਏ ਹਨ। ਪਹਿਲਾ ਹਮਲਾ 25 ਸਤੰਬਰ ਨੂੰ ਹੋਇਆ, ਜਦੋਂ ਥੀਏਟਰ ਨੂੰ ਅੱਗ ਲਗਾਈ ਗਈ। ਦੂਜਾ ਹਮਲਾ 2 ਅਕਤੂਬਰ ਨੂੰ ਹੋਇਆ, ਜਦੋਂ ਥੀਏਟਰ ਦੀਆਂ ਅੱਗੇ ਵਾਲੀਆਂ ਦਰਵਾਜ਼ਿਆਂ ’ਤੇ ਗੋਲੀਆਂ ਚਲਾਈਆਂ ਗਈਆਂ। ਹੈਲਟਨ ਰੀਜਨਲ ਪੁਲਿਸ ਮੁਤਾਬਕ, 25 ਸਤੰਬਰ ਨੂੰ ਸਵੇਰੇ 5:20 ਵਜੇ ਦੋ ਸ਼ਖ਼ਸ ਥੀਏਟਰ ਦੇ ਬਾਹਰ ਆਏ, ਜਿੱਥੇ ਉਨ੍ਹਾਂ ਨੇ ਅੱਗ ਲੱਗਣ ਵਾਲਾ ਪਦਾਰਥ ਛਿੜਕਿਆ ਅਤੇ ਅੱਗ ਲਾਈ। ਇਸ ਘਟਨਾ ਵਿਚ ਥੋੜਾ ਬਹੁਤ ਨੁਕਸਾਨ ਹੋਇਆ ਪਰ ਅੱਗ ਫੈਲਣ ਤੋਂ ਪਹਿਲਾਂ ਹੀ ਬੁਝਾ ਦਿਤੀ ਗਈ।
ਦੂਜਾ ਹਮਲਾ 2 ਅਕਤੂਬਰ ਨੂੰ ਸਵੇਰੇ 1:50 ਵਜੇ ਵਾਪਰਿਆ, ਜਦੋਂ ਇਕ ਸ਼ਖ਼ਸ ਨੇ ਥੀਏਟਰ ਦੀ ਅੱਗੇ ਵਾਲੀ ਇਮਾਰਤ ’ਤੇ ਕਈ ਗੋਲੀਆਂ ਚਲਾਈਆਂ। ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਹਿਚਾਣ ਦਿੰਦੇ ਹੋਏ ਦਸਿਆ ਕਿ ਸਖ਼ਸ ਕਾਲੀ ਪਹਿਰਾਵੇ ’ਚ ਸੀ ਅਤੇ ਮੂੰਹ ਢੱਕਿਆ ਹੋਇਆ ਸੀ।
ਦੋਵੇਂ ਹਮਲਿਆਂ ਟਾਰਗੇਟ ਹਮਲੇ ਦਸਿਆ ਜਾ ਰਿਹਾ ਸੀ ਪਰ ਅਜੇ ਤਕ ਅਜੇ ਤਕ ਪੱਕੀ ਪੁਸ਼ਟੀ ਨਹੀਂ ਹੋਈ। ਪਹਿਲਾਂ ਥੀਏਟਰ ਦੇ ਸੀ.ਈ.ਓ. ਜੈਫ਼ ਨੌਲ ਨੇ ਕਿਹਾ ਸੀ ਕਿ ਉਹ ਧਮਕੀਆਂ ਦੇ ਬਾਵਜੂਦ ਭਾਰਤੀ ਫ਼ਿਲਮਾਂ ਦਿਖਾਉਣ ਜਾਰੀ ਰੱਖਣਗੇ ਪਰ 3 ਅਕਤੂਬਰ ਨੂੰ ਇਕ ਹੋਰ ਬਿਆਨ ਵਿਚ ਥੀਏਟਰ ਨੇ ਦਸਿਆ ਕਿ ਉਹ ਫਿਲਮਾਂ ਨੂੰ ਰੋਕ ਰਹੇ ਹਨ। ਉਨ੍ਹਾਂ ਨੇ ਕਿਹਾ, “ਸਾਡੇ ਕੋਲ ਇਹ ਸਬੂਤ ਹਨ ਕਿ ਸਾਊਥ ਏਸ਼ੀਆਈ ਫਿਲਮਾਂ ਦਿਖਾਉਣ ਨਾਲ ਇਹ ਹਮਲੇ ਹੋ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਧਮਕੀਆਂ ਸਾਹਮਣੇ ਝੁਕੀਏ ਪਰ ਸੁਰੱਖਿਆ ਸਭ ਤੋਂ ਜ਼ਰੂਰੀ ਹੈ।”
ਹੁਣ ਥੀਏਟਰ ਦੀ ਵੈੱਬਸਾਈਟ ’ਤੇ ਕੋਈ ਵੀ ਭਾਰਤੀ ਫਿਲਮ ਨਹੀਂ ਦਿਖਾਈ ਜਾ ਰਹੀ। ਉਨ੍ਹਾਂ ਨੇ ਕਿਹਾ,“ਹਾਲੀਆ ਹਮਲਿਆਂ ਕਾਰਨ, ਅਸੀਂ ਸਾਰੇ ਭਾਰਤੀ ਫ਼ਿਲਮਾਂ ਰੋਕ ਰਹੇ ਹਾਂ। ਇਹ ਫ਼ੈਸਲਾ ਸਾਡੇ ਕਰਮਚਾਰੀਆਂ ਅਤੇ ਮਹਿਮਾਨਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ। ਉਹ ਲੋਕ ਜੋ ਪਹਿਲਾਂ ਹੀ ਟਿਕਟਾਂ ਬੁੱਕ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਫੰਡ ਦਿਤਾ ਜਾ ਰਿਹਾ ਹੈ।” (ਏਜੰਸੀ)