US Elections 2020- ਰਾਸ਼ਟਰਪਤੀ ਚੋਣਾਂ ਲਈ ਕਾਊਂਟਿੰਗ ਸ਼ੁਰੂ, ਹੁਣ ਤੱਕ ਬਾਇਡਨ ਟਰੰਪ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਜੇ ਤਕ 50 'ਚੋਂ 22 ਸੂਬਿਆਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ 'ਚੋਂ 12 'ਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ ਜਦਕਿ 10 'ਚ ਬਾਇਡਨ ਜਿੱਤੇ ਹਨ।

Joe Biden or Donald Trump

ਵਾਸ਼ਿੰਗਟਨ -ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ।  ਇਸ ਵਾਰ ਮੁਕਾਬਲਾ ਡੋਨਾਲਡ ਟਰੰਪ ਅਤੇ ਬਿਡੇਨ ਵਿਚਕਾਰ ਹੋਵੇਗਾ। ਮੀਡੀਆ ਸੂਤਰਾਂ ਦੇ ਮੁਤਾਬਿਕ ਹੁਣ ਤਕ ਦੀ ਗਿਣਤੀ ਦੇ ਹਿਸਾਬ ਨਾਲ ਬਾਇਡਨ ਨੂੰ 129 ਜਦਕਿ ਨੂੰ 109 ਵੋਟ ਮਿਲੇ ਹਨ। ਖਾਸ ਗੱਲ ਇਹ ਹੈ ਕਿ ਫੋਲਰਿਡਾ 'ਚ ਟਰੰਪ ਅੱਗੇ ਚੱਲ ਰਹੇ ਹਨ।

ਕਿਹਾ ਜਾਂਦਾ ਹੈ ਕਿ ਇਸ ਸਟੇਟ 'ਚ ਜੋ ਜਿੱਤਦਾ ਹੈ ਉਹੀ ਵਾਈਟ ਹਾਊਸ ਪਹੁੰਚਦਾ ਹੈ। 100 ਸਾਲ ਦੇ ਇਤਿਹਾਸ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ। ਜੋ ਬਾਇਡਨ ਆਯੋਵਾ 'ਚ ਅੱਗੇ ਹਨ। ਅਜੇ ਤਕ 50 'ਚੋਂ 22 ਸੂਬਿਆਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ 'ਚੋਂ 12 'ਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ ਜਦਕਿ 10 'ਚ ਬਾਇਡਨ ਜਿੱਤੇ ਹਨ।

ਅਮਰੀਕਾ 'ਚ ਕੁੱਲ ਇਲੈਕਟਰਸ ਦੀ ਸੰਖਿਆਂ 538 ਹੈ ਤੇ ਬਹੁਮਤ ਲਈ 270 ਦਾ ਅੰਕੜਾ ਲੋਂੜੀਦਾਂ ਹੈ। ਡੌਨਾਲਡ ਟਰੰਪ ਤੇ ਜੋ ਬਾਇਡਨ ਨੂੰ ਰਾਸ਼ਟਰਪਤੀ ਬਣਨ ਲਈ 270 ਦੇ ਅੰਕੜੇ ਨੂੰ ਪਾਰ ਕਰਨਾ ਹੋਵੇਗਾ। ਇਸ ਸਾਲ ਲਗਭਗ 239 ਮਿਲੀਅਨ ਲੋਕ ਵੋਟ ਪਾਉਣ ਦੇ ਯੋਗ ਹਨ। ਅਮਰੀਕਾ ਵਿਚ ਭਾਰਤੀ ਮੂਲ ਦੇ ਲਗਭਗ 4 ਮਿਲੀਅਨ ਲੋਕ ਹਨ, ਜਿਨ੍ਹਾਂ ਵਿਚੋਂ 25 ਲੱਖ ਵੋਟਰ ਹਨ।  ਟੈਕਸਾਸ, ਮਿਸ਼ੀਗਨ, ਫਲੋਰਿਡਾ ਅਤੇ ਪੈਨਸਿਲਵੇਨੀਆ ਵਰਗੇ ਮਹੱਤਵਪੂਰਣ ਰਾਜਾਂ ਵਿਚ ਇੱਥੇ 13 ਲੱਖ ਤੋਂ ਵੱਧ ਭਾਰਤੀ-ਅਮਰੀਕੀ ਵੋਟਰ ਹਨ।