8 ਦਿਨਾਂ ਵਿਚ 24 ਹਜ਼ਾਰ ਵਾਰ ਕੀਤਾ ਫੋਨ, ਹੋਇਆ ਗਿਰਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਜ਼ੁਰਗ ਨਾਗਰਿਕਾਂ ਦੀ ਵੱਧਦੀ ਸੰਖਿਆਂ ਦੀ ਚਣੌਤੀ ਨਾਲ ਜੂਝ ਰਿਹਾ ਹੈ ਜਪਾਨ

file photo

ਟੋਕੀਉ :ਕਸਟਮਰ ਕੇਅਰ 'ਤੇ ਵਾਰ-ਵਾਰ ਫੋਨ ਕਰਕੇ ਪਰੇਸ਼ਾਨ ਕਰਨ ਵਾਲੀ ਖ਼ਬਰਾਂ ਤਾ ਤੁਸੀ ਸੁਣੀ ਹੋਣਗੀਆਂ ਪਰ ਕੀ ਕੋਈ ਵਿਅਕਤੀ ਇਕ ਦਿਨ ਵਿਚ ਸੈਕੜਿਆਂ ਵਾਰ ਫੋਨ ਕਰ ਸਕਦਾ ਹੈ। ਜਪਾਨ ਤੋਂ ਇਕ ਅਨੋਖੀ ਹੀ ਘਟਨਾ ਸਾਹਮਣੇ ਆਈ ਹੈ। ਜਿੱਥੇ 71 ਸਾਲਾਂ ਬਜ਼ੁਰਗ ਨੇ ਮੋਬਾਇਲ ਕੰਪਨੀ ਦੀ ਸੇਵਾ ਤੋਂ ਨਰਾਜ਼ ਹੋ ਕੇ ਕਸਟਮਰ ਕੇਅਰ ਤੇ 8 ਦਿਨ ਵਿਚ 24 ਹਜ਼ਾਰ ਵਾਰ ਫੋਨ ਕੀਤਾ।

ਟੋਕੀਉ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਕਿਤੋਸ਼ੀ ਔਕਾਮੋਟਾ ਨੇ ਮੋਬਾਈਲ ਕੰਪਨੀ ਨੂੰ ਟੋਲ ਫ੍ਰੀ ਨੰਬਰ 'ਤੇ ਦਿਨ-ਰਾਤ ਲਗਾਤਾਰ ਫੋਨ ਕਰਦਾ ਰਿਹਾ। ਇੱਥੋਂ ਦੀ ਵੱਡੀ ਟੈਲੀਫੋਨ ਕੰਪਨੀ ਕੇਡੀਡੀਆਈ ਦਾ ਇਲਜ਼ਾਮ ਹੈ ਕਿ ਮੁਲਜ਼ਮ ਅਕਿਤੋਸ਼ੀ ਵਾਰ-ਵਾਰ ਫੋਨ ਕਰਕੇ ਕੰਪਨੀ ਪ੍ਰਤੀਨਿਧੀ ਨਾਲ ਦੁਰਵਿਵਹਾਰ ਕਰਦਾ ਅਤੇ ਘਰ ਆ ਕੇ ਮਾਫ਼ੀ ਮੰਗਣ ਦੀ ਮੰਗ ਕਰਦਾ ਸੀ।

ਜਦੋਂ ਮੁਲਜ਼ਮ ਬਜ਼ੁਰਗ ਨੂੰ ਕੰਪਨੀ ਦੁਆਰਾ ਪੁੱਛਗਿੱਛ ਕੀਤੀ ਜਾਂਦੀ ਤਾਂ ਉਹ ਫੋਨ ਕੱਟ ਦਿੰਦਾ। ਪੁਲਿਸ ਨੇ ਮੁਲਜ਼ਮ ਨੂੰ ਕੰਮ ਵਿਚ ਵਿਘਨ ਪਹੁੰਚਾਉਣ ਦੇ ਇਲਜ਼ਾਮ ਹੇਠ ਗਿਰਫ਼ਤਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਜਪਾਨ ਆਪਣੇ ਇੱਥੇ ਬਜ਼ੁਰਗ ਨਾਗਰਿਕਾਂ ਦੀ ਵੱਧਦੀ ਸੰਖਿਆਂ ਦੀ ਚਣੌਤੀ ਨਾਲ ਜੂਝ ਰਿਹਾ ਹੈ। ਬਜ਼ੁਰਗਾ ਦੇ ਵਾਹਨ ਚਲਾਉਣ ਦੇ ਕਾਰਨ ਇੱਥੇ ਸੜਕ ਦੁਰਘਟਨਾਵਾਂ ਵਧੀਆਂ ਹਨ। ਨਾਲ ਹੀ ਰੇਲਵੇ ਚਾਲਕ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਬਜ਼ੁਰਗ ਖਪਤਕਾਰਾਂ ਦੇ ਦੁਰ-ਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।