ਭਾਰਤ ਵਲੋਂ G-20 ਦੀ ਪ੍ਰਧਾਨਗੀ 'ਤੇ ਬੋਲੇ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ‘ਮੈਨੂੰ ਆਪਣੇ ਦੋਸਤ ਨਰਿੰਦਰ ਮੋਦੀ 'ਤੇ ਪੂਰਾ ਭਰੋਸਾ’

ਏਜੰਸੀ

ਖ਼ਬਰਾਂ, ਕੌਮਾਂਤਰੀ

ਮੈਨੂੰ ਭਰੋਸਾ ਹੈ ਕਿ ਮੇਰੇ ਦੋਸਤ ਨਰਿੰਦਰ ਮੋਦੀ ਸਾਨੂੰ ਇੱਕ ਸ਼ਾਂਤੀ ਦੀ ਦੁਨੀਆ ਅਤੇ ਇੱਕ ਵਧੇਰੇ ਟਿਕਾਊ ਸੰਸਾਰ ਬਣਾਉਣ ਲਈ ਇਕੱਠੇ ਕਰਨਗੇ।

Speaking on India's G-20 presidency, French President Emmanuel Macron said

 

ਨਵੀਂ ਦਿੱਲੀ: ਭਾਰਤ ਨੇ ਅਧਿਕਾਰਤ ਤੌਰ 'ਤੇ ਜੀ-20 ਦੇਸ਼ਾਂ ਦੀ ਪ੍ਰਧਾਨਗੀ ਸ਼ੁਰੂ ਕੀਤੀ। ਇਸ ਦੀ ਸ਼ੁਰੂਆਤ ਵੀਰਵਾਰ ਨੂੰ G-20 ਯੂਨੀਵਰਸਿਟੀ ਕਨੈਕਟ ਈਵੈਂਟ ਤੋਂ ਹੋਈ ਅਤੇ 9-10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਆਰਥਿਕ ਦ੍ਰਿਸ਼ਟੀਕੋਣ ਤੋਂ ਵਿਸ਼ਵ ਦੇ ਚੋਟੀ ਦੇ 20 ਰਾਜ ਮੁਖੀਆਂ ਦੀ ਮੀਟਿੰਗ ਨਾਲ ਸਮਾਪਤ ਹੋਵੇਗਾ।

ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵੀਟ ਕੀਤਾ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ- ਇੱਕ ਧਰਤੀ।ਇੱਕ ਪਰਿਵਾਰ।ਇੱਕ ਭਵਿੱਖ। ਭਾਰਤ ਨੇ ਜੀ-20 ਦੀ ਪ੍ਰਧਾਨਗੀ ਸੰਭਾਲ ਲਈ ਹੈ। ਮੈਨੂੰ ਭਰੋਸਾ ਹੈ ਕਿ ਮੇਰੇ ਦੋਸਤ ਨਰਿੰਦਰ ਮੋਦੀ ਸਾਨੂੰ ਇੱਕ ਸ਼ਾਂਤੀ ਦੀ ਦੁਨੀਆ ਅਤੇ ਇੱਕ ਵਧੇਰੇ ਟਿਕਾਊ ਸੰਸਾਰ ਬਣਾਉਣ ਲਈ ਇਕੱਠੇ ਕਰਨਗੇ।