American delegation ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੋਈ ਮੀਟਿੰਗ ਤੋਂ ਬਾਅਦ ਬੋਲੇ ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ : ਪੁਤਿਨ ਯੂਕਰੇਨ-ਰੂਸ ਜੰਗ ਨੂੰ ਸਮਾਪਤ ਕਰਨਾ ਚਾਹੁੰਦੇ ਹਨ

Donald Trump spoke after Russian President Vladimir Putin's meeting with the American delegation

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਪ੍ਰਤੀਨਿਧੀ ਮੰਡਲ ਨੇ ਯੂਕਰੇਨ ਸ਼ਾਂਤੀ ਪ੍ਰਸਤਾਵ ’ਤੇ ਰੂਸੀ ਰਾਸ਼ਟਰਪਤੀ ਦੇ ਨਾਲ ਬਹੁਤ ਚੰਗੀ ਗੱਲਬਾਤ ਕੀਤੀ । ਜਿਸ ਤੋਂ ਇਹ ਅਹਿਸਾਸ  ਹੋਇਆ ਕਿ ਵਲਾਦੀਮੀਰ ਪੁਤਿਨ ਜੰਗ ਨੂੰ ਖਤਮ ਕਰਨਾ ਚਾਹੁਣਗੇ।

ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ਼ ਅਤੇ ਟਰੰਪ ਦੇ ਜਵਾਈ ਨੇ ਮਾਸਕੋ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਪੰਜ ਘੰਟੇ ਗੱਲਬਾਤ ਕੀਤੀ। ਇਹ ਗੱਲਬਾਤ ਫਰਵਰੀ 2022 ’ਚ ਸ਼ੁਰੂ ਹੋਏ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ’ਤੇ ਕੇਂਦਰਿਤ ਸੀ।

ਟਰੰਪ ਨੇ ਓਵਲ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਾਤ ਕਰਦੇ ਹੋਏ ਕਿਹਾ ਕਿ ਪੁਤਿਨ ਦੀ ਜੇਰੇਡ ਕੁਸ਼ਨਰ ਅਤੇ ਸਟੀਵ ਵਿਟਕਾਫ਼ ਦੇ ਨਾਲ ਬਹੁਤ ਚੰਗੀ ਮੀਟਿੰਗ ਹੋਈ। ਉਸ ਮੀਟਿੰਗ ਵਿਚੋਂ ਕੀ ਨਿਕਲਿਆ ਮੈਨੂੰ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਗੱਲਬਾਤ ਦੇ ਲਈ ਦੋ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਤਿਨ ਜੰਗ ਨੂੰ ਸਮਾਪਤ ਕਰਨਾ ਚਾਹੁਣਗੇ ਅਤੇ ਇਹੀ ਉਨ੍ਹਾਂ ਦੀ ਧਾਰਨਾ ਹੈ।

ਜਦਕਿ ਕ੍ਰੇਮਲਿਨ ਦੇ ਸੀਨੀਅਰ ਸਲਾਹਕਾਰ ਯੂਰੀ ਉਸ਼ਾਕੋਵ ਨੇ ਕਿਹਾ ਕਿ ਇਹ ਮੀਟਿੰਗ ਸ਼ੰਘਰਸ਼ ਸ਼ੁਰੂ ਹੋਣ ਤੋਂ ਬਾਅਦ ਵਾਸ਼ਿੰਗਟਨ ਅਤੇ ਮਾਸਕੋ ਦਰਮਿਆਨ ਸਭ ਤੋਂ ਵਿਆਪਕ ਆਦਾਨ-ਪ੍ਰਦਾਨ ’ਚੋਂ ਇਕ ਸੀ। ਪਰ ਖੇਤਰੀ ਮੁੱਦਿਆਂ ਤੇ ਕੋਈ ਸਮਝੌਤਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੋਵੇਂ ਪ੍ਰਤੀਨਿਧੀ ਮੰਡਲਾਂ ਨੇ ਸਮਾਧਾਨ ਦੇ ਸੰਭਾਵਿਤ ਰਸਤਿਆਂ ਦੀ ਸਮੀਖਿਆ ਕੀਤੀ ਪਰ ਪ੍ਰਮੁੱਖ ਵਿਵਾਦ ਹਾਲੇ ਵੀ ਅਣਸੁਲਝੇ ਹਨ।