Goldy Dhillon ਨੇ ਲਈ ਕਬੱਡੀ ਪ੍ਰਮੋਟਰ ਦੇ ਘਰ 'ਤੇ ਹੋਈ ਫਾਈਰਿੰਗ ਦੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ : ਇਹ ਨਿਊਜ਼ੀਲੈਂਡ 'ਚ ਗਰੀਬ ਲੋਕਾਂ 'ਤੇ ਬਹੁਤ ਦਬਾਅ ਪਾਉਂਦਾ ਸੀ

Goldie Dhillon takes responsibility for firing at Kabaddi promoter's house

ਨਿਊਜ਼ੀਲੈਂਡ : ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ’ਤੇ ਫਾਈਰਿੰਗ ਕਰਵਾਉਣ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਢਿੱਲੋਂ ਦੀ ਨਵੀਂ ਪੋਸਟ ਨੇ ਹਲਚਲ ਮਚਾ ਦਿੱਤੀ ਹੈ । ਇਸ ਪੋਸਟ ਰਾਹੀਂ ਗੈਂਗਸਟਰ ਨੇ ਕੈਨੇਡਾ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਗੋਲੀਬਾਰੀ ਕਰਨ ਦਾ ਦਾਅਵਾ ਕੀਤਾ ਹੈ । ਲਾਰੈਂਸ ਬਿਸ਼ਨੋਈ ਦੇ ਗੋਲਡੀ ਢਿੱਲੋਂ ਗੈਂਗ ਨੇ ਨਿਊਜ਼ੀਲੈਂਡ ਵਿੱਚ ਫਾਈਰਿੰਗ ਕਰਵਾਉਣ ਦਾ  ਦਾਅਵਾ ਕੀਤਾ ਹੈ । ਸ਼ੋਸ਼ਲ ਮੀਡੀਆ ’ਤੇ ਇਸ ਗੋਲੀਬਾਰੀ ਦਾ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ।

ਗੈਂਗਸਟਰ ਗੋਲਡੀ ਢਿੱਲੋਂ ਨੇ ਨਿਊਜ਼ੀਲੈਂਡ ਵਿੱਚ ਇੱਕ ਕਬੱਡੀ ਪ੍ਰਮੋਟਰ 'ਤੇ ਗੋਲੀਬਾਰੀ ਕਰਨ ਦਾ ਦਾਅਵਾ ਕੀਤਾ ਹੈ। ਪੋਸਟ ਵਿੱਚ ਕਬੱਡੀ ਪ੍ਰਮੋਟਰ ਗੋਪਾ ਬੈਂਸ ਦੇ ਨਿਊਜ਼ੀਲੈਂਡ ਦੇ ਘਰ 'ਤੇ ਗੋਲੀਬਾਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ।  ਨਾਲ ਹੀ ਫਾਈਰਿੰਗ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ, ਜਿਸ ਵਿੱਚ ਹਨੇਰੇ ਵਿੱਚ ਗੋਲੀਬਾਰੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਪੋਸਟ ’ਚ ਲਿਖਿਆ ਕਿ ਪਿਛਲੇ 2 ਦਿਨਾਂ ਤੋਂ ਕਬੱਡੀ ਪ੍ਰੋਮਟਰ ਗੋਪਾ ਬੈਂਸ ਦੇ ਨਿਊਜ਼ੀਲੈਂਡ ਵਾਲੇ ਘਰ ’ਤੇ ਜੋ ਫਾਈਰਿੰਗ ਹੋਈ ਹੈ, ਉਸ ਦੀ ਜ਼ਿੰਮਵੇਾਰੀ ਮੈਂ ਗੋਲਡੀ ਢਿੱਲੋਂ ਲੈਂਦਾ ਹਾਂ। ਇਹ ਗਰੀਬ ਲੋਕਾਂ ’ਤੇ ਨਿਊਜ਼ੀਲੈਂਡ ’ਚ ਬਹੁਤ ਦਬਾਅ ਪਾਉਂਦਾ ਸੀ, ਹੁਣ ਅਸੀਂ ਇਸ ਨੂੰ ਅਸਲੀ ਮਾਇਨਿਆਂ ’ਚ ਸਮਝਾਵਾਂਗੇ ਕਿ ਦਬਾਅ ਕੀ ਹੁੰਦਾ ਹੈ। ਇਹ ਜੋ ਖੁਦ ਨੂੰ ਕਿੰਗਪਿੰਨ ਬਣ ਕੇ ਘੁੰਮ ਰਿਹਾ ਹੈ, ਅਸੀਂ ਇਸ ਨੂੰ ਇਸ ਦੀ ਔਕਾਤ ਦਿਖਾਵਾਂਗੇ ਕੀ ਇਹ ਕੀ ਹੈ। ਪੋਸਟ ’ਚ ਅੱਗੇ ਲਿਖਿਆ ਹੈ, ਇਸ ਨੂੰ ਸਾਡੇ ਵੱਲੋਂ ਇਹ ਆਖਰੀ ਚਿਤਾਵਨੀ ਹੈ ਕਿ ਸੁਧਰ ਜਾ, ਵਰਨਾ ਇਸ ਦੀ ਜਾਨ ਨੂੰ ਸਾਡੇ ਵੱਲੋਂ ਕੁੱਤਾ ਵੀ ਨਹੀਂ ਬਚਾ ਸਕਦਾ, ਜੋ ਇਸਦੇ ਪਾਲੇ ਹੋਏ ਹਨ।