ਗੋਸਨ ਦੀ ਹਿਰਾਸਤ 'ਤੇ ਮੰਗਲਵਾਰ ਨੂੰ ਸੁਣਵਾਈ : ਜਪਾਨੀ ਅਦਾਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਪਾਨ ਦੀ ਇਕ ਅਦਾਲਤ ਨੇ ਕਿਹਾ ਕਿ ਨਿਸਾਨ ਦੇ ਸਾਬਕਾ ਚੇਅਰਮੈਨ ਕਾਰਲੋਸ ਗੋਸਨ ਦੇਮਾਮਲੇ ਦੀ ਸੁਣਵਾਈ ਅਗਲੇ ਮੰਗਲਵਾਰ  ਨੂੰ ਹੋਵੇਗੀ......

Trial of Gosson on Tuesday: Japanese court

ਟੋਕਿਓ  : ਜਪਾਨ ਦੀ ਇਕ ਅਦਾਲਤ ਨੇ ਕਿਹਾ ਕਿ ਨਿਸਾਨ ਦੇ ਸਾਬਕਾ ਚੇਅਰਮੈਨ ਕਾਰਲੋਸ ਗੋਸਨ ਦੇਮਾਮਲੇ ਦੀ ਸੁਣਵਾਈ ਅਗਲੇ ਮੰਗਲਵਾਰ  ਨੂੰ ਹੋਵੇਗੀ। ਗੋਸਨ ਦੇ ਵਕੀਲਾਂ ਨੇ ਹਿਰਾਸਤ ਦੇਕਾਰਨਾਂ ਦਾ ਖੁਲਾਸਾ ਕਰਨ ਦੀ ਅਰਜੀ ਅਦਾਲਤ ਵਿਚ ਲਗਾਈ ਹੈ। ਟੋਕਿਓ ਦੀ ਜ਼ਿਲ੍ਹਾ ਅਦਾਲਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਮਾਮਲੇ ਵਿਚ ਸੁਣਵਾਈ ਸਥਾਨਿਕ ਸਮੇਂ ਮੁਤਾਬਕ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਇਸ ਸੁਣਵਾਈ ਵਿਚ ਗੋਸਨ ਦੇ ਪੇਸ਼ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾ, ਜਨਤਕ ਸੂਚਕ ਐਨਐਚਕੇ ਨੇ ਕਿਹਾ ਕਿ ਗੋਸਨ ਦੇ ਵਕੀਲਾਂ ਦੇ ਅਰਜ਼ੀ  ਦੇਣ ਤੋਂ ਬਾਦ ਅਗਲੇ ਪੰਜ ਦਿਨਾਂ ਵਿਚ ਇਸ 'ਤੇ ਸੁਣਵਾਈ ਹੋ ਸਕਦੀ ਹੈ।

ਗੋਸਨ ਨੂੰ 19 ਨਵੰਬਰ ਨੂੰ ਟੋਕਿਓ ਹਵਾਈ ਅੱਡੇ 'ਤੇਉਨ੍ਹਾਂ ਦੇਨਿੱਜ਼ੀ ਜਹਾਜ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ, ਗੋਸਨ ਨੇ ਅਪਣੀ ਹਿਰਾਸਤ ਵਿਚ ਰੱਖਣ ਦੇ ਕਾਰਨਾਂਦਾ ਖੁਲਾਸਾ ਕਰਨ ਲਈ ਕਲ ਅਰਜੀ ਦਿਤੀ ਸੀ। ਇਸ ਲਈ ਕੋਈ ਮਿਤੀ ਨਿਰਧਾਰਤ ਨਹੀਂ ਕੀਤੀ ਗਈ ਹੈ। ਐਨਐਚ ਕੇ ਨੇਕਿਹਾ ਕਿ ਗੋਸਨ ਸੁਣਵਾਈ ਵਿਚ ਖ਼ੁਦ ਪੇਸ਼ ਹੋਣਾ ਚਾਹੁੰਦੇ ਹਨ। ਜਪਾਨੀ ਏਜੰਸੀਆਂ ਗੋਸਨ ਵਿਰੁਧ ਨਿਸਾਨ ਦੇ ਮੁੱਖੀ ਰਹਿੰਦੇ ਹੋਏ ਵਿੱਤੀ ਗੜਬੜੀ ਕਰਨ ਸਮੇਤ ਤਿੰਨ ਅਲੱਗ-ਅਲੱਗ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ।

ਗੋਸਨ ਦੀ 19 ਨਵੰਬਰ ਦੀ ਗ੍ਰਿਫ਼ਤਾਰੀ ਦੀ ਵਿਸ਼ਵੀ ਪੱਧਰ 'ਤੇਕਾਫ਼ੀ ਆਲੋਚਨਾ ਕੀਤੀ ਗਈ ਸੀ। ਇਸ ਤੋਂ ਬਾਦ 21 ਦਸੰਬਰ ਨੂੰ Àਸ ਨੂੰ ਫ਼ਿਰ ਤੋਂ ਗ੍ਰਿਫ਼ਤਾਰ ਕੀਤੀ ਗਿਆ ਸੀ। ਇਸ ਮਾਮਲੇ ਵਿਚ ਜਪਾਨ ਦੀ ਅਦਾਲਤ ਨੇ ਪਿਛਲੇ ਹਫ਼ਤੇ ਉਨ੍ਹਾਂ ਦੀ ਹਿਰਾਸਤ ਨੂੰ 11 ਜਨਵਰੀ ਤਕ ਵਧਾ ਦਿਤਾ ਸੀ। ਜਿਸ ਤੋਂ ਬਾਦ ਉਨ੍ਹਾਂ ਕਿਹਾ ਕਿ ਨਵਾਂ ਸਾਲ ਸਲਾਖ਼ਾ ਪਿਛੇ ਮਨਾਉਣਾ ਪਿਆ।