ਦੁਨੀਆ ਦੀ ਪਹਿਲੀ ਫਲਾਇੰਗ ਬਾਈਕ ਦੀ ਬੁਕਿੰਗ ਸ਼ੁਰੂ: ਜਾਣੋ ਇਸ ਦੀ ਕੀਮਤ ਤੇ ਖ਼ਾਸੀਅਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 3.15 ਕਰੋੜ ਰੁਪਏ ਰੱਖੀ ਹੈ

World's first flying bike bookings open: Know its price and features

 

ਨਵੀਂ ਦਿੱਲੀ- ਦੁਨੀਆ ਦੇ ਪਹਿਲੇ ਫਲਾਇੰਗ ਮੋਟਰਸਾਈਕਲ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਹ ਮੋਟਰਸਾਈਕਲ 30 ਮਿੰਟ ਤੱਕ 96 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡ ਸਕਦਾ ਹੈ। ਇਸ ਫਲਾਇੰਗ ਬਾਈਕ ਦਾ ਨਾਂ ‘ਸਪੀਡਰ’ ਰੱਖਿਆ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 3.15 ਕਰੋੜ ਰੁਪਏ ਰੱਖੀ ਗਈ ਹੈ।
ਦੱਸ ਦਈਏ ਕਿ 136 ਕਿਲੋਗ੍ਰਾਮ ਵਜ਼ਨ ਵਾਲੀ ਬਾਈਕ 272 ਕਿਲੋਗ੍ਰਾਮ ਦਾ ਭਾਰ ਚੁੱਕ ਸਕੇਗੀ। ਇਸ ਨੂੰ ਰਿਮੋਟ ਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਫਲਾਇੰਗ ਬਾਈਕ ਨੂੰ ਅਮਰੀਕਾ ਦੀ ਜੈਟਪੈਕ ਏਵੀਏਸ਼ਨ ਕੰਪਨੀ ਨੇ ਬਣਾਇਆ ਹੈ। ਅਸਲ ਡਿਜ਼ਾਈਨ ਵਿੱਚ ਚਾਰ ਟਰਬਾਈਨਾਂ ਸਨ, ਪਰ ਅੰਤਮ ਉਤਪਾਦ ਵਿੱਚ ਅੱਠ ਹੋਣਗੇ। ਕੰਪਨੀ ਮੁਤਾਬਕ ਫਲਾਇੰਗ ਬਾਈਕ ਅਸਲ ‘ਚ ਏਅਰ ਯੂਟਿਲਿਟੀ ਵ੍ਹੀਕਲ ਹੈ। ਯਾਨੀ, ਇਸਦੀ ਵਰਤੋਂ ਮੈਡੀਕਲ ਐਮਰਜੈਂਸੀ ਅਤੇ ਅੱਗ ਬੁਝਾਉਣ ਵਰਗੇ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ।

ਇਸ ਦੇ ਅਸਲੀ ਡਿਜ਼ਾਈਨ 'ਚ ਚਾਰ ਜੈੱਟ ਇੰਜਣ ਵਰਤੇ ਗਏ ਸਨ, ਜਦਕਿ ਇਸ ਦੇ ਅੰਤਿਮ ਡਿਜ਼ਾਈਨ 'ਚ ਅੱਠ ਜੈੱਟ ਇੰਜਣ ਦਿਖਾਈ ਦੇਣਗੇ। ਮਤਲਬ ਚਾਰੇ ਕੋਨਿਆਂ 'ਤੇ ਦੋ ਜੈੱਟ ਇੰਜਣ ਵਰਤੇ ਜਾਣਗੇ। ਜੋ ਰਾਈਡਰ ਨੂੰ ਸੁਰੱਖਿਆ ਦੇਣ ਦੇ ਯੋਗ ਹੋਵੇਗਾ। 

ਕੰਪਨੀ ਦੇ ਅਨੁਸਾਰ ਹਵਾਂ ਵਿੱਚ ਉੱਡਣ ਵਾਲੀ ਇਸ ਬਾਈਕ ਨੂੰ ਇਕ ਚੰਗਾ ਪਾਇਲਟ 16,000 ਫੁੱਟ ਦੀ ਉਚਾਈ ਤੱਕ ਲੈ ਕੇ ਜਾ ਸਕਦਾ ਹੈ ਪਰ ਇਸ ਉਚਾਈ ਤੱਕ ਜਾਣ ਲਈ ਇਸ ਦਾ ਤੇਲ ਖਤਮ ਹੋ ਜਾਵੇਗਾ ਅਤੇ ਜ਼ਮੀਨ ਉੱਤੇ ਸੁਰੱਖਿਅਤ ਵਾਪਸੀ ਲਈ ਪਾਇਲਟ ਰਾਈਡਰ ਨੂੰ ਇਕ ਪੈਰਾਸ਼ੂਟ ਦੀ ਜ਼ਰੂਰਤ ਹੋਵੇਗੀ।

ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੀ ਕੰਟਰੋਲਿੰਗ ਯੂਨਿਟ ਵਿਚ ਸੈਂਸਰ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਇਸ ਦੇ ਉੱਡਣ ਦੇ ਦੌਰਾਨ ਉਡਾਣ ਭਰਨ ਦੀ ਦਿਸ਼ਾ ਆਦਿ ਦੀ ਜਾਣਕਾਰੀ ਰੱਖਣ ਦੇ ਨਾਲ-ਨਾਲ, ਇਸ ਦੇ ਸਾਹਮਣੇ ਦਰੱਖ਼ਤ ਜਾਂ ਇਮਾਰਤ ਵਰਗੀ ਚੀਜ਼ ਆਉਣ ਤੇ ਇਸ ਨੂੰ ਆਟੋਮੈਟਿਕ ਰੂਪ ਵਿਚ ਟਕਰਾਉਣ ਤੋਂ ਬਚਾਉਣ ਵਿਚ ਸਮਰੱਥ ਹੈ

ਇਸ ਦੇ ਨਿਰਮਾਤਾ Jetpack Aviation ਨੇ ਇਸ ਬਾਈਕ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 3.15 ਕਰੋੜ ਰੁਪਏ ਰੱਖੀ ਹੈ। ਇਸ ਬਾਈਕ ਨੂੰ ਅਗਲੇ ਦੋ-ਤਿੰਨ ਸਾਲਾਂ 'ਚ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ।