11 ਮਹੀਨੇ ਦੇ ਭਾਰਤੀ ਬੱਚੇ ਦੀ ਦੁਬਈ 'ਚ ਚਾਂਦੀ, ਜਿੱਤਿਆ 1 ਮਿਲੀਅਨ ਡਾਲਰ ਦਾ ਇਨਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਲੇਨੀਅਮ ਕਰੋੜਪਤੀਆਂ ਦੀ ਸੂਚੀ 'ਚ ਹੋਇਆ ਸ਼ਾਮਲ

file photo

ਦੁਬਈ : ਭਾਰਤ ਦੇ ਕੇਰਲ ਰਾਜ ਦੇ 11 ਮਹੀਨੇ ਦੇ ਬੱਚੇ ਮੁਹੰਮਦ ਸਾਲਾਹ ਨੇ ਦੁਬਈ ਡਿਊਟੀ ਫ੍ਰੀ (446) ਰਫਲ ਵਿਚ 1 ਮਿਲੀਅਨ ਡਾਲਰ ਜਿੱਤੇ ਹਨ। ਇਸ ਜਿੱਤ ਨਾਲ ਸਾਲਾਹ ਦਾ ਨਾਮ ਡੀ.ਡੀ.ਐੱਫ ਵਿਚ ਮਿਲੇਨੀਅਮ ਕਰੋੜਪਤੀਆਂ ਦੀ ਲੰਬੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਸਾਲਾਹ 13 ਫ਼ਰਵਰੀ ਨੂੰ ਇਕ ਸਾਲ ਦਾ ਹੋ ਜਾਵੇਗਾ।

ਮੰਗਲਵਾਰ ਨੂੰ ਬੇਬੀ ਸਾਲਾਹ ਦੇ ਪਿਤਾ ਰਮੀਜ਼ ਰਹਿਮਾਨ ਨੇ ਕਿਹਾ ਕਿ ਮੈਂ ਅਪਣੇ ਬੇਟੇ ਦੇ ਨਾਮ 'ਤੇ ਟਿਕਟ ਖਰੀਦਿਆ ਸੀ। ਉਹ ਬਹੁਤ ਖੁਸ਼ਕਿਸਮਤ ਹੈ। ਇਹ ਬਹੁਤ ਵੱਡੀ ਜਿੱਤ ਹੈ। ਮੈਂ ਹਾਲੇ ਤੈਅ ਨਹੀਂ ਕੀਤਾ ਹੈ ਕਿ ਇਸ ਰਾਸ਼ੀ ਦਾ ਕੀ ਕਰਾਂਗਾ।''

ਗਲਫ ਨਿਊਜ਼ ਨੇ ਦਸਿਆ,'ਆਬੂ ਧਾਬੀ ਦੇ 6 ਸਾਲ ਤੋਂ ਵਸਨੀਕ ਰਹਿਮਾਨ ਨੇ ਕਿਹਾ ਕਿ ਉਹ ਦੁਬਈ ਡਿਊਟੀ ਫ੍ਰੀ ਪ੍ਰਮੋਸ਼ਨ ਵਿਚ ਇਕ ਸਾਲ ਤੋਂ ਹਿੱਸਾ ਲੈ ਰਹੇ ਹਨ। ਉਹਨਾਂ ਨੇ ਜੇਤੂ ਟਿਕਟ ਨੰਬਰ 1319 ਸੀਰੀਜ਼ 323 ਵਿਚ ਖਰੀਦਿਆ ਸੀ।''

ਰਹਿਮਾਨ ਨੇ ਕਿਹਾ,''ਮੈਂ ਆਸਵੰਦ ਹਾਂ ਕਿ ਮੇਰਾ ਬੇਟੇ ਦਾ ਭਵਿੱਖ ਸੁਨਹਿਰਾ ਹੈ। ਉਸ ਦੀ ਜ਼ਿੰਦਗੀ ਸਕਰਾਤਮਕ ਮੋੜ ਤੋਂ ਸ਼ੁਰੂ ਹੋਈ ਹੈ। ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਅਤੇ ਅਪਣੀ ਜ਼ਿੰਦਗੀ ਦੇ ਇਸ ਆਨੰਦ ਭਰੇ ਪਲ ਲਈ ਸਿਤਾਰਿਆਂ ਦਾ ਧੰਨਵਾਦੀ ਹਾਂ।''

ਡੀ.ਡੀ.ਐੱਫ. ਦੇ ਹੋਰ ਜੇਤੂਆਂ ਵਿਚ 33 ਸਾਲਾ ਅਤਾਰਜ਼ਾਦੇਹ ਸਨ, ਜੋ ਦੁਬਾਈ ਤੋਂ ਈਰਾਨੀ ਪ੍ਰਵਾਸੀ ਸਨ। ਉਹਨਾਂ ਨੇ ਸੀਰੀਜ਼ 1745 ਵਿਚ ਮਰਸੀਡੀਜ਼ ਬੈਂਜ਼ ਐੱਸ. 560 ਜਿੱਤੀ ਸੀ। ਉਹਨਾਂ ਦਾ ਜੇਤੂ ਟਿਕਟ ਨੰਬਰ 0773 ਹੈ। ਉਹ ਇਕ ਕਾਰੋਬਾਰੀ ਹਨ ਜੋ ਅਪਣੇ ਭਰਾ ਦੇ ਨਾਲ ਪਰਵਾਰਕ ਕਾਰੋਬਾਰ ਕਰਦੀ ਹੈ।

ਅਤਾਰਜ਼ਾਦੇਹ ਨੇ ਕਿਹਾ ਕਿ ਜਦੋਂ ਵੀ ਉਹ ਯਾਤਰਾ ਕਰਦੀ ਹੈ ਉਹ ਨਿਯਮਿਤ ਰੂਪ ਨਾਲ ਦੁਬਈ ਡਿਊਟੀ ਫ੍ਰੀ ਦੇ ਪ੍ਰਚਾਰ ਦਾ ਟਿਕਟ ਖਰੀਦਦੀ ਹੈ। ਉਹ ਅਪਣੀ ਜਿੱਤ ਲਈ ਬਹੁਤ ਧੰਨਵਾਦੀ ਹੈ।