ਕੈਨੇਡਾ ਨੇ ਟੂਰਸਿਟ ਵੀਜ਼ਾ ਵਿੱਚ ਕੀਤੀ ਭਾਰੀ ਕਟੌਤੀ, 60 ਫੀਸਦ ਪੰਜਾਬੀ ਹੋਣਗੇ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

2024 ਵਿਚ ਇਹ ਗਿਣਤੀ ਘਟ ਕੇ ਲਗਭਗ 15 ਲੱਖ ਰਹਿ ਗਈ ਸੀ

Canada makes huge cuts in tourist visas, 60 percent Punjabis will be affected

ਚੰਡੀਗੜ੍ਹ: ਅਮਰੀਕਾ ਤੋਂ ਬਾਅਦ ਕੈਨੇਡਾ ਇਮੀਗ੍ਰੇਸ਼ਨ ਨੂੰ ਲੈ ਕੇ ਸਖ਼ਤ ਹੋ ਰਿਹਾ ਹੈ। ਹੁਣ ਕੈਨੇਡਾ ਨੇ ਟੂਰਸਿਟ ਵੀਜ਼ਾ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ।  ਕੈਨੇਡਾ ਵੱਲੋਂ ਟੂਰਸਿਟ ਵੀਜ਼ਾ ਵਿਚ 3 ਲੱਖ ਦੀ ਕਟੌਤੀ ਕੀਤੀ ਗਈ ਹੈ। ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ 60 ਫੀਸਦੀ ਦੇ ਕਰੀਬ ਹੈ। 2023 ਵਿਚ ਕੈਨੇਡਾ ਨੇ ਲਗਭਗ 18 ਲੱਖ ਟੂਰਿਸਟ ਵੀਜ਼ਾ ਜਾਰੀ ਕੀਤੇ। ਹਾਲਾਂਕਿ 2024 ਵਿਚ ਇਹ ਗਿਣਤੀ ਘਟ ਕੇ ਲਗਭਗ 15 ਲੱਖ ਰਹਿ ਗਈ। ਇਕ ਸਾਲ ਵਿਚ 3 ਲੱਖ ਕਟੌਤੀ ਦਾ ਸਭ ਤੋਂ ਵੱਡਾ ਅਸਰ ਪੰਜਾਬੀ ਮੂਲ ਦੇ ਲੋਕਾਂ 'ਤੇ ਹੋਇਆ ਹੈ। ਕੈਨੇਡਾ ਵਿਚ 12 ਲੱਖ ਦੇ ਕਰੀਬ ਪੰਜਾਬੀ ਰਹਿੰਦੇ ਹਨ।

 ਬੀਤੇ ਕੁਝ ਸਾਲਾਂ ਵਿਚ ਕੈਨੇਡਾ ਨੇ ਟੂਰਿਸਟ ਵੀਜ਼ਾ ਵਿਚ ਸਖ਼ਤੀ ਕਰ ਦਿੱਤੀ ਹੈ। 2021 ਵਿਚ ਕੈਨੇਡਾ ਨੇ 2,36,000 ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤਾ ਸੀ ਜੋ 2022 ਵਿਚ ਵਧ ਕੇ 11 ਲੱਖ 67,999 ਹੋ ਗਈ ਅਤੇ 2023 ਵਿਚ ਇਹ ਗਿਣਤੀ 18 ਲੱਖ ਦੇ ਅੰਕੜੇ ਤੱਕ ਪਹੁੰਚ ਗਈ ਜਿਸ ਵਿਚ 60 ਫੀਸਦੀ ਪੰਜਾਬੀ ਸਨ। ਭਾਰਤ ਅਤੇ ਕੈਨੇਡਾ ਦੇ ਤਣਾਅ ਤੋਂ ਬਾਅਦ ਵੀਜ਼ਾ ਨਿਯਮਾਂ ਵਿਚ ਕਟੌਤੀ ਕੀਤੀ ਹੈ।