ਖ਼ੈਬਰ ਪਖਤੂਨਖਵਾ 'ਚ ਪਾਕਿਸਤਾਨੀ ਫ਼ੌਜ 'ਤੇ ਆਤਮਘਾਤੀ ਹਮਲਾ, ਅਤਿਵਾਦੀਆਂ ਨੇ ਵਿਸਫੋਟਕ ਨਾਲ ਭਰੀ ਕਾਰ ਨੂੰ ਮਾਰੀ ਟੱਕਰ, 21 ਦੀ ਮੌਤ
ਪਾਕਿਸਤਾਨੀ ਫ਼ੌਜ ਨੇ ਅਜੇ ਤੱਕ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
Suicide attack on Pakistani army in Khyber Pakhtunkhwa
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸਥਿਤ ਫ਼ੌਜੀ ਕੈਂਪ 'ਚ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਪਾਕਿਸਤਾਨੀ ਸੈਨਿਕਾਂ ਦੇ ਵੱਡੀ ਗਿਣਤੀ ਵਿਚ ਮਾਰੇ ਜਾਣ ਦੀ ਖ਼ਬਰ ਹੈ।
ਪੁਲਿਸ ਨੇ ਦੱਸਿਆ ਕਿ ਇੱਕ ਅਤਿਵਾਦੀ ਸਮੂਹ ਦੇ ਦੋ ਆਤਮਘਾਤੀ ਹਮਲਾਵਰਾਂ ਨੇ ਮੰਗਲਵਾਰ ਸ਼ਾਮ ਨੂੰ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਮਿਲਟਰੀ ਕੰਪਲੈਕਸ ਵਿੱਚ ਵਿਸਫੋਟਕ ਨਾਲ ਭਰੀਆਂ ਦੋ ਕਾਰਾਂ ਦੀ ਟੱਕਰ ਕਰਾ ਦਿੱਤੀ, ਜਿਸ ਨਾਲ ਵੱਡੇ ਧਮਾਕੇ ਹੋਏ। ਪਾਕਿਸਤਾਨੀ ਫ਼ੌਜ ਨੇ ਅਜੇ ਤੱਕ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ 6 ਅਤਿਵਾਦੀਆਂ ਅਤੇ 15 ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।