ਦੂਜੇ ਵਿਸ਼ਵ ਯੁੱਧ ਦੌਰਾਨ ਡੁੱਬੇ ਜਹਾਜ਼ ਦਾ ਸ੍ਰੀਲੰਕਾ 'ਚ ਮਿਲਿਆ ਮਲਬਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ ਹਵਾਈ ਹਮਲੇ ਵਿਚ ਡੁੱਬੇ ਇਕ ਬ੍ਰਿਟਿਸ਼ ਯਾਤਰੀ ਜਹਾਜ਼ ਦਾ ਮਲਬਾ 75 ਸਾਲਾਂ ਬਾਅਦ ਸ਼੍ਰੀਲੰਕਾ ਦੇ ਤੱਟ 'ਤੇ ਨਜ਼ਰ ਆਇਆ...

british ship

ਕੋਲੰਬੋ : ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ ਹਵਾਈ ਹਮਲੇ ਵਿਚ ਡੁੱਬੇ ਇਕ ਬ੍ਰਿਟਿਸ਼ ਯਾਤਰੀ ਜਹਾਜ਼ ਦਾ ਮਲਬਾ 75 ਸਾਲਾਂ ਬਾਅਦ ਸ਼੍ਰੀਲੰਕਾ ਦੇ ਤੱਟ 'ਤੇ ਨਜ਼ਰ ਆਇਆ ਹੈ। ਇਕ ਰਿਪੋਰਟ ਮੁਤਾਬਕ ਐਸ.ਐਸ. ਸਾਗਾਇੰਗ ਜਹਾਜ਼ ਜਿਸ 'ਤੇ ਸਵਾਰ ਯਾਤਰੀਆਂ ਅਤੇ ਇਸ 'ਤੇ ਲੱਦੇ ਸਾਮਾਨ ਨੂੰ 1942 'ਚ ਬਚਾ ਲਿਆ ਗਿਆ ਸੀ। ਇਸ ਜਹਾਜ਼ ਦੇ ਮਲਬੇ ਨੂੰ ਸ਼੍ਰੀਲੰਕਾਈ ਜਲ ਸੈਨਾ ਦੇ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕਢਿਆ ਗਿਆ।

ਡੁਬਦੇ ਜਹਾਜ਼ ਨੂੰ ਬਾਹਰ ਕੱਢਣ ਦੀ ਮੁਹਿੰਮ ਵਿਚ ਕਈ ਮਹੀਨੇ ਲਗ ਗਏ ਅਤੇ ਇਸ ਕੰਮ ਨੂੰ ਸ਼੍ਰੀਲੰਕਾ ਦੀ ਪੂਰਬੀ ਜਲ ਸੈਨਾ ਕਮਾਨ ਦੀ ਇਕਾਈ ਨੇ ਅੰਜ਼ਾਮ ਦਿਤਾ। ਸ਼੍ਰੀਲੰਕਾ ਜਲ ਸੈਨਾ ਨੇ ਇਕ ਬਿਆਨ 'ਚ ਕਿਹਾ ਕਿ 452 ਫੁੱਟ ਲੰਬੇ ਜਹਾਜ਼ ਦੇ ਮੁੱਖ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਲੋੜ ਸੀ ਅਤੇ ਇਹ ਕੰਮ 11 ਸਤੰਬਰ 2017 ਤੋਂ ਸ਼ੁਰੂ ਹੋਇਆ ਸੀ। 

ਇਥੇ ਦਸ ਦੇਈਏ ਕਿ ਸਾਲ 1942 'ਚ ਇਸ ਜਹਾਜ਼ ਦੀ ਵਰਤੋਂ ਯਾਤਰੀ ਅਤੇ ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲੈ ਜਾਣ ਲਈ ਹੁੰਦੀ ਸੀ। ਜਿਸ ਸਮੇਂ ਜਾਪਾਨ ਨੇ ਬੰਬ ਵਰ੍ਹਾਏ ਸਨ, ਉਸ ਸਮੇਂ ਸਾਗਾਇੰਗ ਜਹਾਜ਼ ਅਤੇ ਹਥਿਆਰ ਲੈ ਕੇ ਜਾ ਰਿਹਾ ਸੀ। ਇਸ 'ਤੇ ਜਾਪਾਨ ਨੇ ਬੰਬ ਸੁੱਟੇ ਸਨ ਅਤੇ ਫਿਰ ਇਸ ਜਹਾਜ਼ ਨੂੰ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਇਸ ਨੂੰ ਛੱਡ ਦਿਤਾ ਗਿਆ।