ਡੋਕਲਾਮ ਵਿਵਾਦ : ਭਾਰਤ ਨਾਲ ਯੁੱਧ ਲਈ ਚੀਨ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਨੇ ਤਿੱਬਤ 'ਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਤੈਨਾਤ ਕੀਤੀ ਹੈ। ਇਸ ਤੋਂ ਇਲਾਵਾ ਉਥੇ ਹਜ਼ਾਰਾਂ ਟਨ ਗੋਲਾ-ਬਾਰੂਦ ਅਤੇ ਫ਼ੌਜੀ ਹਥਿਆਰ ਤਿੱਬਤ ਭੇਜੇ ਗਏ ਹਨ, ਜਿਸ....

China

 


ਬੀਜਿੰਗ, 19 ਜੁਲਾਈ : ਚੀਨ ਨੇ ਤਿੱਬਤ 'ਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਤੈਨਾਤ ਕੀਤੀ ਹੈ। ਇਸ ਤੋਂ ਇਲਾਵਾ ਉਥੇ ਹਜ਼ਾਰਾਂ ਟਨ ਗੋਲਾ-ਬਾਰੂਦ ਅਤੇ ਫ਼ੌਜੀ ਹਥਿਆਰ ਤਿੱਬਤ ਭੇਜੇ ਗਏ ਹਨ, ਜਿਸ 'ਚ ਫ਼ੌਜ ਦੀਆਂ ਕਈ ਗੱਡੀਆਂ ਵੀ ਸ਼ਾਮਲ ਹਨ।
ਚੀਨ ਦੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿਤੀ। ਜ਼ਿਕਰਯੋਗ ਹੈ ਕਿ ਬੀਤੀ 16 ਜੂਨ ਤੋਂ ਸਿੱਕਮ ਸੈਕਟਰ 'ਚ ਚੀਨ ਨਾਲ ਭਾਰਤ ਦਾ ਲਗਾਤਾਰ ਸਰਹੱਦ ਵਿਵਾਦ ਚਲ ਰਿਹਾ ਹੈ। ਹਾਲ ਹੀ 'ਚ ਚੀਨ ਨੇ ਤਿੱਬਤ 'ਚ 11 ਘੰਟੇ ਤਕ ਲਾਈਵ ਫ਼ਾਈਰਿੰਗ ਅਭਿਆਸ ਕੀਤਾ ਸੀ।
'ਪੀ.ਐਲ.ਏ. ਡੇਲੀ' ਮੁਤਾਬਕ, ''ਤਿੱਬਤ ਅਤੇ ਸ਼ਿਨਜਿਯਾਂਗ 'ਚ ਕਾਫੀ ਅਸ਼ਾਂਤੀ ਹੈ। ਇਥੇ ਨਜ਼ਰ ਰੱਖਣ ਲਈ ਚੀਨ ਨੇ ਕਿਉਨਲੁਨ ਪਹਾੜ 'ਤੇ ਫ਼ੌਜ ਤੈਨਾਤ ਕੀਤੀ ਹੈ।'' ਮੀਡੀਆ ਰੀਪੋਰਟਾਂ ਮੁਤਾਬਕ ਸਾਰੇ ਸਾਮਾਨ ਨੂੰ ਲਗਾਤਾਰ ਚੀਨ ਵਲੋਂ ਸੜਕ ਅਤੇ ਰੇਲ ਮਾਰਗ ਰਾਹੀਂ ਤਿੱਬਤ ਭੇਜਿਆ ਗਿਆ ਸੀ। ਚੀਨ ਦੀ ਪਛਮੀ ਥੀਏਟਰ ਕਮਾਂਡ, ਜੋ ਕਿ ਭਾਰਤ ਨਾਲ ਦੂਜੇ ਮਾਮਲਿਆਂ ਦੀ ਦੇਖਰੇਖ ਕਰਦਾ ਹੈ, ਉਸ ਵਲੋਂ ਇਸ ਪੂਰੇ ਸਾਮਾਨ ਨੂੰ ਭੇਜਿਆ ਗਿਆ ਸੀ।
ਚੀਨ ਫ਼ੌਜੀ ਅਭਿਆਸ ਸਿੱਕਮ ਸਰਹੱਦ ਦੀ ਬਜਾਇ ਉੱਤਰੀ ਤਿੱਬਤ 'ਚ ਕਰ ਰਿਹਾ ਹੈ, ਪਰ ਉਹ ਅਪਣੇ ਸਾਰੇ ਹਥਿਆਰ ਬਹੁਤ ਆਸਾਨੀ ਨਾਲ ਸਰਹੱਦ 'ਤੇ ਭੇਜ ਸਕਦਾ ਹੈ। ਇਸ ਲਈ ਚੀਨ ਨੇ ਕਾਫੀ ਵੱਡਾ ਰੇਲ ਅਤੇ ਸੜਕੀ ਨੈਟਵਰਕ ਵਿਛਾਇਆ ਹੋਇਆ ਹੈ। ਲਹਾਸਾ ਤੋਂ ਲੈ ਕੇ ਯਾਡੋਂਗ ਤਕ ਫੈਲੇ ਇਸ ਐਕਸਪ੍ਰੈਸ ਵੇਅ ਕਾਰਨ ਚੀਨੀ ਫ਼ੌਜ 700 ਕਿਲੋਮੀਟਰ ਦਾ ਸਫ਼ਰ ਸਿਰਫ਼ 6 ਤੋਂ 7 ਘੰਟੇ 'ਚ ਤੈਅ ਕਰ ਸਕਦੀ ਹੈ।
ਪੀ.ਐਲ.ਏ. ਡੇਲੀ ਵਲੋਂ ਲਿਖਿਆ ਗਿਆ ਹੈ ਕਿ ਇਸ ਵੱਡੇ ਜਖੀਰੇ ਨੂੰ ਉੱਤਰੀ ਤਿੱਬਤ ਦੇ ਕੁਨੁਲੂਨ ਦੇ ਦਖਣੀ ਖੇਤਰ 'ਚ ਭੇਜਿਆ ਗਿਆ ਸੀ। ਪਛਮੀ ਥੀਏਟਰ ਕਮਾਂਡ, ਜੋ ਜਿਨਜਿਯਾਂਗ ਅਤੇ ਤਿੱਬਤ ਨਾਲ ਜੁੜੇ ਮਾਮਲਿਆਂ ਤੋਂ ਇਲਾਵਾ ਸਰਹੱਦੀ ਵਿਵਾਦ ਦੀ ਵੀ ਦੇਖਰੇਖ ਕਰਦੀ ਹੈ, ਉਸ ਵਲੋਂ ਇਸ ਸਾਮਾਨ ਨੂੰ ਭੇਜਿਆ ਗਿਆ। ਬੁਧਵਾਰ ਨੂੰ ਹਾਂਗਕਾਂਗ ਦੇ 'ਸਾਊਣ ਚਾਈਨਾ ਮੋਰਨਿੰਗ ਪੋਸਟ' ਵਲੋਂ ਪੀ.ਐਲ.ਏ. ਡੇਲੀ ਦੇ ਹਵਾਲੇ ਤੋਂ ਇਹ ਜਾਣਕਾਰੀ ਦਿਤੀ ਗਈ। ਜ਼ਿਕਰਯੋਗ ਹੈ ਕਿ ਚੀਨ ਦੀ ਮੀਡੀਆ ਵਲੋਂ ਪਹਿਲਾਂ ਹੀ ਭਾਰਤ ਨੂੰ ਯੁੱਧ ਦੀ ਧਮਕੀ ਦਿਤੀ ਜਾ ਚੁਕੀ ਹੈ।