ਭਾਰਤੀ ਬਣਿਆ ਬ੍ਰਿਟੇਨ 'ਚ ਸੱਭ ਤੋਂ ਘੱਟ ਉਮਰ ਦਾ ਡਾਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੰਦਨ, 20 ਜੁਲਾਈ (ਹਰਜੀਤ ਸਿੰਘ ਵਿਰਕ) : ਭਾਰਤੀ ਮੂਲ ਦਾ ਇਕ ਡਾਕਟਰ ਛੇਤੀ ਹੀ ਉੱਤਰ-ਪੂਰਬੀ ਬ੍ਰਿਟੇਨ ਦੇ ਇਕ ਹਸਪਤਾਲ 'ਚ ਕੰਮ ਕਰਨ ਵਾਲਾ ਦੇਸ਼ ਦਾ ਸਭ ਤੋਂ ਨੌਜਵਾਨ ਡਾਕਟਰ ਬਣ ਜਾਵੇਗਾ।

Doctor

ਲੰਦਨ, 20 ਜੁਲਾਈ (ਹਰਜੀਤ ਸਿੰਘ ਵਿਰਕ) : ਭਾਰਤੀ ਮੂਲ ਦਾ ਇਕ ਡਾਕਟਰ ਛੇਤੀ ਹੀ ਉੱਤਰ-ਪੂਰਬੀ ਬ੍ਰਿਟੇਨ ਦੇ ਇਕ ਹਸਪਤਾਲ 'ਚ ਕੰਮ ਕਰਨ ਵਾਲਾ ਦੇਸ਼ ਦਾ ਸਭ ਤੋਂ ਨੌਜਵਾਨ ਡਾਕਟਰ ਬਣ ਜਾਵੇਗਾ।
ਅਰਪਣ ਦੋਸ਼ੀ ਨੇ ਸੋਮਵਾਰ ਨੂੰ 21 ਸਾਲ 335 ਦਿਨਾਂ ਦੀ ਉਮਰ 'ਚ ਯੂਨੀਵਰਸਟੀ ਆਫ਼ ਸ਼ੇਫੀਲਡ ਤੋਂ ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ 'ਚ ਡਿਗਰੀ ਹਾਸਲ ਕੀਤੀ ਅਤੇ ਅਗਲੇ ਮਹੀਨੇ ਤੋਂ ਉਹ ਜੂਨੀਅਰ ਡਾਕਟਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਹ ਸਭ ਤੋਂ ਨੌਜਵਾਨ ਕੰਮਕਾਜੀ ਡਾਕਟਰ ਦਾ ਪਿਛਲਾ ਰੀਕਾਰਡ 17 ਦਿਨਾਂ ਨਾਲ ਤੋੜ ਦੇਵੇਗਾ।
'ਸਨ' ਅਖ਼ਬਾਰ ਨੂੰ ਭਾਰਤ 'ਚ ਜਨਮੇ ਅਰਪਣ ਦੋਸ਼ੀ ਨੇ ਕਿਹਾ, ''ਮੈਨੂੰ ਪਤਾ ਨਹੀਂ ਸੀ ਕਿ ਮੈਂ ਯੋਗਤਾ ਹਾਸਲ ਕਰਨ ਵਾਲਾ ਸਭ ਤੋਂ ਨੌਜਵਾਨ ਵਿਅਕਤੀ ਹਾਂ, ਮੇਰੇ ਇਕ ਦੋਸਤ ਨੇ ਇੰਟਰਨੈਟ 'ਤੇ ਇਹ ਜਾਣਕਾਰੀ ਵੇਖੀ। ਮੈਂ ਆਪਣੇ ਮਾਤਾ-ਪਿਤਾ ਨੂੰ ਵੀ ਹੁਣ ਤਕ ਇਸ ਦੇ ਬਾਰੇ ਨਹੀਂ ਦਸਿਆ ਹੈ ਪਰ ਮੈਨੂੰ ਪਤਾ ਹੈ ਕਿ ਉਹ ਕਾਫੀ ਖ਼ੁਸ਼ ਹੋਣਗੇ। ਅਰਪਣ ਨੇ ਗੁਜਰਾਤ ਦੇ ਗਾਂਧੀਨਗਰ 'ਚ 13 ਦੀ ਉਮਰ ਤਕ ਸਕੂਲ ਦੀ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਸ ਦੇ ਮਕੈਨੀਕਲ ਇੰਜੀਨੀਅਰ ਪਿਤਾ ਨੂੰ ਵਿਦੇਸ਼ 'ਚ ਨੌਕਰੀ ਮਿਲ ਗਈ ਅਤੇ ਪੂਰਾ ਪਰਵਾਰ ਵਿਦੇਸ਼ ਚਲਾ ਗਿਆ। ਉਸ ਨੇ ਕਿਹਾ, ''ਮੇਰਾ ਸੁਪਨਾ ਹਾਰਟ ਸਰਜਨ ਬਣਨ ਦਾ ਹੈ, ਪਰ ਇਹ ਇਕ ਮੁਕਾਬਲੇਬਾਜ਼ੀ ਵਾਲਾ ਖੇਤਰ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮੈਂ ਡਾਕਟਰ ਬਣ ਗਿਆ ਹਾਂ। ਅਰਪਣ ਅਗਸਤ 'ਚ ਯਾਰਕ ਟੀਚਿੰਗ ਹਸਪਤਾਲ ਵਿਚ ਜੂਨੀਅਰ ਡਾਕਟਰ ਦੇ ਤੌਰ 'ਤੇ ਦੋ ਸਾਲ ਦੀ ਟ੍ਰੇਨਿੰਗ ਸ਼ੁਰੂ ਕਰੇਗਾ।