ਮਾਰਕ ਜ਼ੁਕਰਬਰਗ ਨੇ ਸਵੀਕਾਰੀ ਗ਼ਲਤੀ, ਯੂਜ਼ਰਸ ਤੋਂ ਮੰਗਿਆ ਇਕ ਹੋਰ ਮੌਕਾ
ਫੇਸਬੁੱਕ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਡੈਟਾ ਲੀਕ ਮਾਮਲੇ ਵਿਚ ਮੁਆਫ਼ੀ ਮੰਗਦੇ ਹੋਏ ਯੂਜ਼ਰਸ ਤੋਂ ਇਕ ਹੋਰ ਮੌਕਾ ਮੰਗਿਆ ਹੈ।
ਨਵੀਂ ਦਿੱਲੀ : ਫੇਸਬੁੱਕ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਡੈਟਾ ਲੀਕ ਮਾਮਲੇ ਵਿਚ ਮੁਆਫ਼ੀ ਮੰਗਦੇ ਹੋਏ ਯੂਜ਼ਰਸ ਤੋਂ ਇਕ ਹੋਰ ਮੌਕਾ ਮੰਗਿਆ ਹੈ। ਜ਼ੁਕਰਬਰਗ ਨੇ ਕਿਹਾ ਕਿ ਸਾਰੀਆਂ ਗ਼ਲਤੀਆਂ ਦੇ ਬਾਵਜੂਦ ਫੇਸਬੁੱਕ ਨੂੰ ਲੀਡ ਕਰਨ ਲਈ ਉਹੀ ਸਹੀ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਉਹ ਯੂਜ਼ਰਸ ਦੀਆਂ ਗ਼ਲਤੀਆਂ ਨੂੰ ਥਰਡ ਪਾਰਟੀ ਨੂੰ ਦਿਤੇ ਜਾਣ ਦੀਆਂ ਗ਼ਲਤੀਆਂ ਨੂੰ ਸਵੀਕਾਰ ਕਰਦੇ ਹੋਏ ਵੀ ਸੋਸ਼ਲ ਨੈੱਟਵਰਕ ਦੀ ਅਗਵਾਈ ਕਰਨ ਲਈ ਸਭ ਤੋਂ ਚੰਗੇ ਵਿਅਕਤੀ ਹਨ।
ਇਕ ਪ੍ਰੈੱਸ ਕਾਨਫਰੰਸ ਵਿਚ ਜ਼ੁਕਰਬਰਗ ਨੇ ਕਿਹਾ ਕਿ ਯੂਜ਼ਰਸ ਦਾ ਡੈਟਾ ਲੀਕ ਹੋਣ ਦੀ ਉਹ ਫੇਸਬੁੱਕ ਦੀ ਗ਼ਲਤੀ ਮੰਨਦੇ ਹਨ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ ਪਰ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਹੁਣ ਵੀ ਫੇਸਬੁੱਕ ਦੀ ਅਗਵਾਈ ਕਰਨ ਲਈ ਸਭ ਤੋਂ ਚੰਗੇ ਵਿਅਕਤੀ ਹਨ ਤਾਂ ਉਨ੍ਹਾਂ ਨੇ ਜਵਾਬ ਵਿਚ ਕਿਹਾ 'ਹਾਂ'।
ਇਸੇ ਦੌਰਾਨ ਅਪਣੀ ਗ਼ਲਤੀ ਮੰਨਦੇ ਹੋਏ ਜ਼ੁਕਰਬਰਗ ਨੇ ਕੰਪਨੀ ਨੂੰ ਲੀਡ ਕਰਨ ਲਈ ਲੋਕਾਂ ਤੋਂ ਇਕ ਹੋਰ ਮੌਕਾ ਮੰਗਿਆ ਹੈ। ਕਾਨਫ਼ਰੰਸ ਵਿਚ ਜ਼ੁਕਰਬਰਗ ਨੇ ਕਿਹਾ ਕਿ ਜੋ ਵੀ ਹੋਇਆ ਉਹ ਇਕ ਵੱਡੀ ਗ਼ਲਤੀ ਸੀ ਪਰ ਮੈਨੂੰ ਇਕ ਮੌਕਾ ਹੋਰ ਦਿਓ। ਮੈਂ ਹੁਣ ਵੀ ਫੇਸਬੁੱਕ ਲੀਡ ਕਰਨ ਲਈ ਸਭ ਤੋਂ ਬੈਸਟ ਹਾਂ। ਇਸ ਸਕੈਂਡਲ ਦੀ ਵਜ੍ਹਾ ਨਾਲ ਹਾਲਾਂਕਿ ਕਿਸੇ ਨੂੰ ਕੱਢਿਆ ਨਹੀਂ ਗਿਆ ਹੈ।
ਦਸ ਦਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਨੇ ਇਹ ਸਵੀਕਾਰ ਕੀਤਾ ਹੈ ਕਿ ਬਰਤਾਨੀਆ ਰਾਜਨੀਤਕ ਕੰਸਲਟੈਂਸੀ ਕੈਂਬ੍ਰਿਜ਼ ਏਨਾਲਿਟਿਕਾ ਨੇ 8 ਕਰੋੜ 70 ਲੱਖ ਤੋਂ ਜ਼ਿਆਦਾ ਫੇਸਬੁੱਕ ਖ਼ਪਤਕਾਰਾਂ ਦੇ ਨਿੱਜੀ ਡੈਟਾ ਦੀ ਗ਼ਲਤ ਵਰਤੋਂ ਕੀਤੀ। ਪਹਿਲਾਂ ਦਸਿਆ ਜਾ ਰਿਹਾ ਸੀ ਕਿ ਪੰਜ ਕਰੋੜ ਲੋਕਾਂ ਦਾ ਡੈਟਾ ਲੀਕ ਹੋਇਆ ਹੈ।