ਬ੍ਰਿਟੇਨ 'ਚ ਹੋ ਚੁੱਕੇ ਹਨ 400 ਤੋਂ ਵੱਧ ਤੇਜ਼ਾਬੀ ਹਮਲੇ
ਲੰਦਨ, 19 ਜੁਲਾਈ (ਹਰਜੀਤ ਸਿੰਘ ਵਿਰਕ) : ਪੂਰਬੀ ਲੰਦਨ ਵਿਚ 5 ਲੋਕਾਂ 'ਤੇ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਮਗਰੋਂ ਤੇਜ਼ਾਬ ਨਾਲ ਸਬੰਧਤ ਸਖ਼ਤ ਕਾਨੂੰਨ ਦੀ ਮੰਗ ਤੇਜ਼ ਹੋ ਗਈ ਹੈ।
ਲੰਦਨ, 19 ਜੁਲਾਈ (ਹਰਜੀਤ ਸਿੰਘ ਵਿਰਕ) : ਪੂਰਬੀ ਲੰਦਨ ਵਿਚ 5 ਲੋਕਾਂ 'ਤੇ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਮਗਰੋਂ ਤੇਜ਼ਾਬ ਨਾਲ ਸਬੰਧਤ ਸਖ਼ਤ ਕਾਨੂੰਨ ਦੀ ਮੰਗ ਤੇਜ਼ ਹੋ ਗਈ ਹੈ।
ਇਨ੍ਹਾਂ ਮੰਗਾਂ ਵਿਚ ਐਸਿਡ ਦੀ ਵਿਕਰੀ 'ਤੇ ਪਾਬੰਦੀ ਦੀ ਮੰਗ ਵੀ ਸ਼ਾਮਲ ਹੈ। ਪੁਲਿਸ ਮੁਤਾਬਕ ਸਾਲ 2012 ਦੀ ਤੁਲਨਾ ਵਿਚ ਹਮਲੇ ਸੁੱਟੇ ਜਾਣ ਦੀਆਂ ਘਟਨਾਵਾਂ ਵਿਚ ਦੋ ਗੁਣਾ ਜ਼ਿਆਦਾ ਵਾਧਾ ਹੋਇਆ ਹੈ। ਅਜਿਹੀਆਂ ਘਟਨਾਵਾਂ ਜ਼ਿਆਦਾਤਰ ਲੰਡਨ ਵਿਚ ਹੋਈਆਂ ਹਨ। ਤੇਜ਼ਾਬੀ ਹਮਲੇ ਦੇ ਦੋਸ਼ੀ ਲਈ ਇੰਗਲੈਂਡ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਲਾਗੂ ਹੈ।
ਗ੍ਰਹਿ ਮੰਤਰੀ ਏਮਬਰ ਰਡ ਨੇ ਕਿਹਾ, ''ਇਸ ਸਜ਼ਾ ਦੇ ਇਲਾਵਾ ਐਸਿਡ ਹਮਲੇ ਵਿਚ ਸ਼ਾਮਲ ਲੋਕਾਂ ਵਿਰੁਧ ਮਾਮਲੇ ਵਿਚ ਮੌਜੂਦਾ ਕਾਨੂੰਨ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਇਸ ਗੱਲ 'ਤੇ ਵਿਚਾਰ ਕੀਤਾ ਜਾਵੇਗਾ ਕਿ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਕਿਵੇਂ ਮਦਦ ਦਿਤੀ ਜਾ ਸਕਦੀ ਹੈ।'' ਇਸ ਦੇ ਨਾਲ ਹੀ ਕਿਸੇ ਕੋਲ ਤੇਜ਼ਾਬ ਬਰਾਮਦ ਹੋਣ ਜਾਂ ਫਿਰ ਕਿਸੇ ਦੀ ਮਦਦ ਨਾਲ ਹਮਲਾ ਕਰਨ ਦਾ ਇਰਾਦਾ ਸਾਬਤ ਹੋਣ ਦੀ ਸਥਿਤੀ ਵਿਚ 4 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਨੈਸ਼ਨਲ ਪੁਲਸ ਚੀਫ਼ ਕੌਂਸਲ ਦਾ ਕਹਿਣਾ ਹੈ ਕਿ 6 ਮਹੀਨੇ ਦੌਰਾਨ ਇੰਗਲੈਂਡ ਅਤੇ ਵੇਲਸ ਵਿਚ 400 ਤੋਂ ਜ਼ਿਆਦਾ ਐਸਿਡ ਹਮਲੇ ਹੋ ਚੁਕੇ ਹਨ। ਉਨ੍ਹਾਂ ਕਿਹਾ, ''ਇਹ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਜਾਣ।''