ਰਾਕੇਟ ਕੰਪਨੀ ਵਰਜਿਨ ਔਰਬਿਟ ਦਾ ਨਿਕਲਿਆ ਦਿਵਾਲਾ, ਮਿਸ਼ਨ ਦੀ ਅਸਫਲਤਾ ਤੋਂ ਬਾਅਦ ਨਹੀਂ ਮਿਲੀ ਫੰਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਣ ਤੱਕ 33 ਸੈਟੇਲਾਈਟ ਨੂੰ ਪਹੁੰਚਾਇਆ ਆਰਬਿਟ

photo

 

 ਨਵੀਂ ਦਿੱਲੀ : ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ ਦੀ ਰਾਕੇਟ ਕੰਪਨੀ ਵਰਜਿਨ ਔਰਬਿਟ ਨੇ ਅਮਰੀਕੀ ਡੇਲਾਵੇਅਰ ਅਦਾਲਤ ਵਿੱਚ ਦੀਵਾਲੀਆਪਨ ਲਈ ਅਰਜ਼ੀ ਦਾਇਰ ਕੀਤੀ ਹੈ। ਨਵਾਂ ਫੰਡ ਨਾ ਮਿਲਣ ਤੋਂ ਬਾਅਦ ਇਹ ਅਰਜ਼ੀ ਦਾਇਰ ਕੀਤੀ ਗਈ ਹੈ।

 ਇਹ ਵੀ ਪੜ੍ਹੋ: ਟਾਇਰ ਫਟਣ ਨਾਲ ਪਲਟੀ ਸਕਾਰਪੀਓ ਕਾਰ, ਤਿੰਨ ਭਰਾਵਾਂ ਦੀ ਹੋਈ ਮੌਤ 

ਸੈਟੇਲਾਈਟ ਲਾਂਚ ਕਰਨ ਵਾਲੀ ਕੰਪਨੀ ਨੇ ਹਫ਼ਤੇ ਪਹਿਲਾਂ ਆਪਣਾ ਕੰਮਕਾਜ ਬੰਦ ਕਰ ਦਿੱਤਾ ਸੀ। ਕਾਰੋਬਾਰ ਲਈ ਖਰੀਦਦਾਰ ਲੱਭਣ ਦੀ ਉਮੀਦ ਹੈ। ਕੈਲੀਫੋਰਨੀਆ-ਅਧਾਰਤ ਕੰਪਨੀ ਨੇ ਪਿਛਲੇ ਹਫਤੇ ਆਪਣੇ 750 ਕਰਮਚਾਰੀਆਂ ਦੇ 85% ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ।
ਇਸ ਸਾਲ ਦੇ ਸ਼ੁਰੂ ਵਿੱਚ, ਵਰਜਿਨ ਔਰਬਿਟ ਦਾ ਰਾਕੇਟ ਯੂਕੇ ਦੀ ਧਰਤੀ ਤੋਂ ਆਪਣਾ ਪਹਿਲਾ ਉਪਗ੍ਰਹਿ ਲਾਂਚ ਕਰਨ ਵਿੱਚ ਅਸਫਲ ਰਿਹਾ ਸੀ।

 

 ਇਹ ਵੀ ਪੜ੍ਹੋ: ਰਾਕੇਟ ਕੰਪਨੀ ਵਰਜਿਨ ਔਰਬਿਟ ਦਾ ਨਿਕਲਿਆ ਦਿਵਾਲਾ, ਮਿਸ਼ਨ ਦੀ ਅਸਫਲਤਾ ਤੋਂ ਬਾਅਦ ਨਹੀਂ ਮਿਲੀ ਫੰਡਿੰਗ

ਇਸ ਦੀ ਅਸਫਲਤਾ ਦਾ ਕਾਰਨ ਰਾਕੇਟ ਫਿਊਲ ਫਿਲਟਰ ਦਾ ਟੁੱਟ ਜਾਣਾ ਸੀ, ਜਿਸ ਕਾਰਨ ਇਸਦਾ ਇੱਕ ਇੰਜਣ ਜ਼ਿਆਦਾ ਗਰਮ ਹੋ ਗਿਆ ਸੀ। ਵਰਜਿਨ ਔਰਬਿਟ ਦੀ ਸਥਾਪਨਾ 2017 ਵਿੱਚ ਕੀਤੀ ਗਈ ਸੀ।