Italy News : ਇਟਲੀ ਵਿੱਚ ਫੁੱਟਬਾਲ ਮੈਚ ਦੌਰਾਨ ਨਿੱਕੇ ਸਰਦਾਰ ਤੇ ਰਿਹਾ ਸਭ ਦਾ ਧਿਆਨ ਕੇਂਦਰਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Italy News : ਨਿੱਕਾ ਸਰਦਾਰ ਰਵਨੀਕ ਸਿੰਘ ਇਟਲੀ ਵਿੱਚ ਫੁੱਟਬਾਲ ਮੈਚ ਕਰੇਮੋਨੇਸੇ ਅਤੇ ਚਿਤਾਦੈਲਾ ਵਿਚਕਾਰ ਖੇਡੇ ਗਏ ਮੈਚ ’ਚ ਖਿਡਾਰੀਆ ਦੀ ਹੌਸਲਾ ਅਫ਼ਜਾਈ ਕਰਨ ਪਹੁੰਚਿਆ

ਇਟਲੀ ਵਿੱਚ ਫੁੱਟਬਾਲ ਮੈਚ ਦੌਰਾਨ ਨਿੱਕੇ ਸਰਦਾਰ ਤੇ ਰਿਹਾ ਸਭ ਦਾ ਧਿਆਨ ਕੇਂਦਰਿਤ

Italy News in Punjabi : ਪੰਜਾਬੀ ਖਾਸਕਰ ਸਿੱਖ ਆਪਣੇ ਪਹਿਰਾਵੇ ਅਤੇ ਦਿੱਖ ਦੇ ਚਲਦਿਆ ਹਮੇਸ਼ਾ ਹੀ ਵਿਦੇਸ਼ਾਂ ਵਿੱਚ ਚਰਚਿਤ ਰਹਿੰਦੇ ਹਨ। ਇਟਲੀ ਵਿੱਚ ਪਹਿਲੀ ਵਾਰ ਨਿੱਕਾ ਸਰਦਾਰ ਰਵਨੀਕ ਸਿੰਘ ਇਟਲੀ ਵਿੱਚ ਫੁੱਟਬਾਲ ਮੈਚ ਕਰੇਮੋਨੇਸੇ ਅਤੇ ਚਿਤਾਦੈਲਾ ਵਿਚਕਾਰ ਖੇਡੇ ਗਏ ਮੈਚ ਵਿੱਚ ਖਿਡਾਰੀਆ ਦੀ ਹੌਸਲਾ ਅਫਜਾਈ ਲਈ ਹੋਰਨਾਂ ਬੱਚਿਆ ਨਾਲ ਪਲੇਅਰ ਐਸਕਾਰਟ ਦੇ ਰੂਪ ਵੱਜੋਂ  ਮੈਦਾਨ ਅੰਦਰ ਗਿਆ ਸੀ।

ਜਿਸਦੇ ਚਲਦਿਆ ਪੂਰੇ ਸਟੇਡੀਅਮ ਦਾ ਧਿਆਨ ਰਵਨੀਕ ਵੱਲ ਸੀ। ਰਵਨੀਕ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸਪੁੱਤਰ ਪੜਾਈ ਦੇ ਫੁੱਟਬਾਲ ਵਿੱਚ ਦਿਲਚਪਸੀ ਰੱਖਦਾ ਹੈ। ਉਸਦੀ ਪ੍ਰੈਕਟਿਸ ਅਤੇ ਖੇਡ ਦੇ ਚਲਦਿਆ ਹੀ ਰਵਨੀਕ ਨੂੰ ਵੱਡੀ ਟੀਮ ਦੇ ਖਿਡਾਰੀਆ ਨਾਲ ਪਲੇਅਰ ਐਸਕਾਰਟ ਦੇ ਰੂਪ ਵਿੱਚ ਜਾਣ ਦਾ ਮੌਕਾ ਮਿਲਿਆ।

(For more news apart from All eyes were on the little prince during a football match in Italy News in Punjabi, stay tuned to Rozana Spokesman)