ਦੱਖਣੀ ਉਨਟਾਰੀਓ ਵਿਚ ਤੇਜ਼ ਹਵਾਵਾਂ ਨਾਲ 2 ਦੀ ਮੌਤ 'ਤੇ ਉਡਾਣਾਂ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਝੱਖੜ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਭਗ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਰਹੀ

Ontario

ਉਨਟਾਰੀਓ: ਦੱਖਣੀ ਉਨਟਾਰੀਓ ਵਿਚ ਤੇਜ਼ ਹਵਾਵਾਂ ਚੱਲਣ ਨਾਲ ਲਗਭਗ ਇਕ ਲੱਖ ਘਰਾਂ ਵਿਚ ਬੱਤੀ ਗੁਲ ਹੋ ਅਤੇ ਦੋ ਵਿਅਕਤੀ ਮਾਰੇ ਗਏ। ਦੱਖਣੀ ਉਨਟਾਰੀਓ ਦੇ ਗੋਲਡਨ ਹੋਰਸ ਸ਼ੂ ਵਿਚ ਸ਼ੁਕਰਵਾਰ ਨੂੰ ਇਕ 50 ਸਾਲਾ ਵਿਅਕਤੀ ਦੀ ਮੌਤ ਹੋ ਗਈ। ਹੈਮਿਲਟਨ ਪੁਲਿਸ ਅਤੇ ਚਸ਼ਮਦੀਦਾਂ ਮੁਤਾਬਿਕ ਇਹ 50 ਸਾਲਾ ਸ਼ਖਸ ਰਾਹ ਵਿੱਚੋ ਤਾਰਾਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸੇ ਦੌਰਾਨ ਇਹ ਨੰਗੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ ਅਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। 

ਓਧਰ ਹਾਲਟਨ ਦੀ ਸਥਾਨਕ ਪੁਲਿਸ ਨੇ ਦੱਸਿਆ ਕਿ ਕਰੀਬ ਸ਼ਾਮ ਦੇ 5 ਵਜੇ 2 ਵਿਅਕਤੀ ਤੇਜ਼ ਹਵਾਵਾਂ ਨਾਲ ਹਾਲਟਨ ਹਿਲਸ ਸੜਕ ਤੇ ਗਿਰੇ ਦਰਖ਼ਤਾਂ ਨੂੰ ਹਟਾਉਣ ਵਿਚ ਲਗੇ ਹੋਏ ਸੀ ਕੇ ਅਚਾਨਕ ਓਹਨਾ ਤੇ ਇਕ ਦਰਖ਼ਤ ਡਿਗ ਪਿਆ ਅਤੇ ਓਹਨਾ ਵਿੱਚੋ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜੇ ਨੂੰ ਹਸਪਤਾਲ ਵਿਚ ਭਰਤੀ ਗਿਆ। ਤੇਜ਼ ਹਵਾਵਾਂ ਕਾਰਨ ਪੀਅਰਸਨ ਹਵਾਈ ਅੱਡੇ ਤੋਂ ਜਾਣ ਵਾਲਿਆਂ ਉਡਾਣਾਂ ਵੀ ਰੱਦ ਹੋ ਗਈਆਂ। ਇਸ ਝੱਖੜ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਭਗ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਰਹੀ।