'ਸਟਾਰਬਕਸ' 11 ਜੂਨ ਦੀ ਦੁਪਹਿਰ ਨੂੰ ਕੈਨੇਡਾ ਵਿਖੇ ਸਟੋਰਾਂ ਨੂੰ ਰੱਖੇਗੀ ਬੰਦ
ਕੰਪਣੀ ਆਪਣੇ ਸਟਾਫ ਮੈਂਬਰਾਂ ਨੂੰ ਨਿੱਘਾ ਸੁਆਗਤ ਅਤੇ ਨੇੜਤਾ ਵਧਾਉਣ ਬਾਰੇ ਸਿਖ਼ਲਾਈ ਦੇਵੇਗੀ
Canada
ਟਰਾਂਟੋ: ਅਮਰੀਕਨ ਕਾਫੀ ਕੰਪਨੀ 'ਸਟਾਰਬਕਸ' 11 ਜੂਨ ਨੂੰ ਦੁਪਹਿਰ ਵੇਲੇ ਕੈਨੇਡਾ ਸਥਿਤ ਆਪਣੇ ਸਟੋਰਾਂ ਨੂੰ ਬੰਦ ਰੱਖੇਗੀ ਅਤੇ ਇਸ ਸਮੇਂ ਦੌਰਾਨ ਕੰਪਣੀ ਆਪਣੇ ਸਟਾਫ ਮੈਂਬਰਾਂ ਨੂੰ ਨਿੱਘਾ ਸੁਆਗਤ ਅਤੇ ਨੇੜਤਾ ਵਧਾਉਣ ਬਾਰੇ ਸਿਖ਼ਲਾਈ ਦੇਵੇਗੀ। ਇਹ ਫੈਸਲਾ ਉਸ ਘਟਨਾ ਤੋਂ ਮਗਰੋਂ ਲਿਆ ਗਿਆ ਜਦੋਂ ਸਟਾਰਬਕਸ ਦੇ ਫਿਲਾਡੈਲਫੀਆ ਵਿਖੇ ਸਟੋਰ ਵਿਚ ਦੋ ਕਾਲੇ ਰੰਗ ਦੇ ਲੋਕਾਂ ਨਾਲ ਨਸਲੀ ਵਿਤਕਰਾ ਕੀਤਾ ਗਿਆ। ਦਰਅਸਲ ਦੋ ਕਾਲੇ ਸਟਾਰਬਕਸ ਦਾ ਵਾਸ਼ਰੂਮ ਵਰਤਣਾ ਚਾਹੁੰਦੇ ਸੀ, ਪਰ ਸਟਾਫ ਮੈਂਬਰਾਂ ਨੇ ਓਹਨਾ ਨੂੰ ਮਨ੍ਹਾ ਕਰ ਦਿੱਤਾ ਅਤੇ ਓਹਨਾ ਦੇ ਜ਼ੋਰ ਪਾਉਣ ਤੇ ਸਟਾਫ ਮੈਂਬਰਾਂ ਨੇ ਪੁਲਿਸ ਨੂੰ ਸੱਦ ਕੇ ਦੋਵਾਂ ਨੂੰ ਗਿਰਫ਼ਤਾਰ ਕਰਵਾ ਦਿੱਤਾ।
ਸਟਾਰਬਕਸ ਦੇ ਪ੍ਰਧਾਨ ਮਾਈਕਲ ਕਨਵੇਅ ਨੇ ਸ਼ੁਕਰਵਾਰ ਨੂੰ ਜੋ ਮੀਮੋ ਭੇਜਿਆ ਹੈ ਉਸ ਵਿਚ ਕੰਪਣੀ ਦੇ ਸਟੋਰ 11 ਜੂਨ ਦੀ ਦੁਪਹਿਰ ਨੂੰ ਸਿਖ਼ਲਾਈ ਕਰਕੇ ਬੰਦ ਰਹਿਣਗੇ।