12 ਜੂਨ ਨੂੰ ਸਿੰਗਾਪੁਰ 'ਚ ਮਿਲਣਗੇ ਟਰੰਪ ਤੇ ਕਿਮ, ਨੋਬਲ ਜੇਤੂ ਸੰਗਠਨ ਖ਼ਰਚ ਉਠਾਉਣ ਲਈ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਵਿਚਕਾਰ ਹੋਣ ਵਾਲੀ ਮੁਲਾਕਾਤ ਦਾ ਸਮਾਂ ਤੈਅ ਹੋ ਗਿਆ ਹੈ...

donald trump and kim jong

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਵਿਚਕਾਰ ਹੋਣ ਵਾਲੀ ਮੁਲਾਕਾਤ ਦਾ ਸਮਾਂ ਤੈਅ ਹੋ ਗਿਆ ਹੈ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਦਸਿਆ ਕਿ 12 ਜੂਨ ਨੂੰ ਦੋਹੇ ਨੇਤਾ ਸਵੇਰੇ 9 ਵਜੇ ਮਿਲਣਗੇ। ਇਹ ਸਮਾਂ ਭਾਰਤੀ ਸਮੇਂ ਅਨੁਸਾਰ ਸ਼ਾਮ ਕਰੀਬ 6:30 ਵਜੇ ਦਾ ਹੋਵੇਗਾ।ਹਾਲਾਂਕਿ ਇਹ ਮੁਲਾਕਾਤ ਕਿਸ ਜਗ੍ਹਾ ਹੋਵੇਗਾ, ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਕੁੱਝ ਮੀਡੀਆ ਰਿਪੋਰਟਾਂ ਵਿਚ ਸ਼ੰਗਰੀ ਲਾ ਹੋਟਲ ਦਾ ਨਾਮ ਸਾਹਮਣੇ ਆ ਰਿਹਾ ਹੈ ਉਧਰ ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਪਰਮਾਣੂ ਹਥਿਆਰ ਵਿਰੋਧੀ ਸੰਗਠਨ ਇੰਟਰਨੈਸ਼ਨਲ ਕੈਂਪੇਨ 'ਟੂ ਅਬਾਲਿਸ਼ ਨਿਊਕਲੀਅਰ ਵੈਪਨਸ) ਨੇ ਇਸ ਮੁਲਾਕਾਤ ਦਾ ਪੂਰਾ ਖ਼ਰਚ ਉਠਾਉਣ ਦੀ ਪੇਸ਼ਕਸ਼ ਕੀਤੀ ਹੈ

ਦਰਅਸਲ ਤੰਗਹਾਲੀ ਨਾਲ ਜੂਝ ਰਿਹਾ ਉਤਰ ਕੋਰੀਆ ਚਾਹੁੰਦਾ ਹੈ ਕਿ ਹੋਟਲ ਦਾ ਖ਼ਰਚ ਕੋਈ ਹੋਰ ਦੇਸ਼ ਉਠਾਏ। ਸੈਂਡਰਸ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸਿੰਗਾਪੁਰ ਵਿਚ ਤਿਆਰੀਆਂ ਦਾ ਦੌਰ ਆਪਣੇ ਆਖ਼ਰੀ ਪੜਾਅ ਵਿਚ ਹੈ। ਵਾਈਟ ਹਾਊਸ ਦੀ ਇਕ ਐਡਵਾਂਸਡ ਟੀਮ ਜਿਸ ਵਿਚ ਫ਼ੌਜੀ, ਸੁਰੱਖਿਆ ਅਤੇ ਮੈਡੀਕਲ ਸਟਾਫ਼ ਮੌਜੂਦ ਹੈ, ਸਿੰਗਾਪੁਰ ਪਹੁੰਚ ਚੁੱਕੀ ਹੈ। ਸੈਂਡਰਸ ਨੇ ਦਸਿਆ ਕਿ ਟਰੰਪ ਨੂੰ ਹਰ ਦਿਨ ਮੀਟਿੰਗ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਟਰੰਪ ਅਤੇ ਕਿਮ ਦੀ ਮੁਲਾਕਾਤ ਸਿੰਗਾਪੁਰ ਦੇ ਸ਼ੰਗਰੀ ਲਾ ਹੋਟਲ ਵਿਚ ਹੋ ਸਕਦੀ ਹੈ। ਸੋਮਵਾਰ ਸਵੇਰੇ ਤੋਂ ਹੀ ਇਸ ਹੋਟਲ ਦੇ ਆਸਪਾਸ ਇਲਾਕੇ ਨੂੰ ਵਿਸ਼ੇਸ਼ ਇਵੈਂਟ ਏਰੀਆ ਐਲਾਨ ਕਰ ਦਿਤਾ ਗਿਆ.

ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਨੇਤਾ ਇਸੇ ਹੋਟਲ ਵਿਚ ਮਿਲਣਗੇ। ਸ਼ੰਗਰੀ ਲਾ ਦੀ ਗਿਣਤੀ ਸਿੰਗਾਪੁਰ ਦੇ ਕੁੱਝ ਬਿਹਤਰੀਨ ਪੰਜ ਸਿਤਾਰਾ ਹੋਟਲਾਂ ਵਿਚ ਹੁੰਦੀ ਹੈ। 792 ਕਮਰਿਆਂ ਵਾਲੇ ਇਸ ਆਲੀਸ਼ਾਨ ਹੋਟਲ ਵਿਚ ਹਾਲ ਹੀ ਵਿਚ ਸੰਗਰੀ ਲਾ ਡਾਇਲਾਗ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿਚ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਰੱਖਿਆ ਅਤੇ ਫ਼ੌਜ ਮੁਖੀ ਇਕੱਠੇ ਹੋਏ ਸਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਇੱਥੇ ਭਾਸ਼ਣ ਦਿਤਾ ਸੀ। ਜ਼ਿਕਰਯੋਗ ਹੈ ਕਿ ਆਈਕੈਨ ਨਾਮ ਦੇ ਸੰਗਠਨ ਨੇ ਅਮਰੀਕਾ ਅਤੇ ਉਤਰ ਕੋਰੀਆ ਦੇ ਨੇਤਾਵਾਂ ਦੇ ਵਿਚਕਾਰ 12 ਜੂਨ ਨੂੰ ਸਿੰਗਾਪੁਰ ਵਿਚ ਹੋਣ ਵਾਲੀ ਮੀਟਿੰਗ ਦਾ ਪੂਰਾ ਖ਼ਰਚ ਉਠਾਉਣ ਦੀ ਪੇਸ਼ਕਸ਼ ਕੀਤੀ ਹੈ। 

ਇਸ ਵਿਚ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਹੋਟਲ ਦਾ ਬਿਲ ਵੀ ਹੈ ਜੋ ਕਿ ਪੇਂਚ ਦਾ ਮਸਲਾ ਬਣਿਆ ਹੋਇਆ ਹੈ। ਦਸ ਦਈਏ ਕਿ ਆਈਕੈਨ ਪਰਮਾਣੂ ਹਥਿਆਰ ਵਿਰੋਧੀ ਸੰਗਠਨ ਹੈ, ਜਿਸ ਨੂੰ 2017 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ। ਦਸ ਦਈਏ ਕਿ ਕਿਮ 5 ਸਿਤਾਰਾ ਫੁਲਟਰਨ ਹੋਟਲ ਵਿਚ ਰੁਕਣਾ ਚਾਹੁੰਦੇ ਹਨ। ਇਸ ਦਾ ਇਕ ਰਾਤ ਦਾ ਕਿਰਾਇਆ ਚਾਰ ਲੱਖ ਰੁਪਏ ਹੈ ਅਤੇ ਕਿਮ ਦੇ ਨਾਲ ਵੱਡਾ ਵਫ਼ਦ ਵੀ ਆ ਰਿਹਾ ਹੈ। 

ਤੰਗਹਾਲੀ ਨਾਲ ਜੂਝ ਰਿਹਾ ਉਤਰ ਕੋਰੀਆ ਚਾਹੁੰਦਾ ਹੈ ਕਿ ਹੋਟਲ ਦਾ ਖ਼ਰਚ ਕੋਈ ਹੋਰ ਦੇਸ਼ ਉਠਾਏ। ਅਮਰੀਕਾ ਦੇ ਲਈ ਇਸ ਦਾ ਖ਼ਰਚ ਉਠਾਉਣ ਵਿਚ ਕਾਨੂੰਨੀ ਦਿੱਕਤ ਹੈ ਕਿਉਂਕਿ ਉਸ ਨੇ ਉਤਰ ਕੋਰੀਆ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਮੀਟਿੰਗ ਤੋਂ ਪਹਿਲਾਂ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਪਣੇ ਤਿੰਨ ਸੀਨੀਅਰ ਫ਼ੌਜੀ ਅਧਿਕਾਰੀਆਂ ਨੂੰ ਹਟਾ ਦਿਤਾ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਅਮਰੀਕੀ ਅਫ਼ਸਰਾਂ ਦਾ ਮੰਨਣਾ ਹੈ ਕਿ ਦੱਖਣ ਕੋਰੀਆ ਅਤੇ ਅਮਰੀਕਾ ਦੇ ਪ੍ਰਤੀ ਉਨ ਦੇ ਰੁਖ਼ ਨੂੰ ਲੈ ਕੇ ਉਤਰ ਕੋਰੀਆ ਦੀ ਫ਼ੌਜ ਵਿਚ ਮਤਭੇਦ ਹਨ। ਹਾਲ ਹੀ ਵਿਚ ਸਾਊਥ ਕੋਰੀਆ ਦੇ ਪਓਂਗਯਾਂਗ ਵਿਚ ਸਰਦ ਰੁੱਤ ਓਲੰਪਿਕ ਹੋਏ ਸਨ।

ਇਸ ਵਿਚ ਦੱਖਣ ਕੋਰੀਆ ਨੇ ਉਤਰ ਕੋਰੀਆਈ ਵਫ਼ਦ ਦਾ 2.6 ਮਿਲੀਅਨ ਡਾਲਰ (ਕਰੀਬ 17 ਕਰੋੜ ਰੁਪਏ) ਦਾ ਬਿਲ ਅਦਾ ਕੀਤਾ ਸੀ। ਇਸੇ ਇਵੈਂਟ ਵਿਚ ਭਾਗ ਲੈਣ ਲਈ ਉਤਰ ਕੋਰੀਆ ਦੇ 22 ਮੈਂਬਰਾਂ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਨੇ ਪੈਸੇ ਦਿਤੇ ਸਨ। 2014 ਵਿਚ ਅਮਰੀਕੀ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਜੇਮਸ ਆਰ ਕਲੇਪਰ ਦੋ ਕੈਦੀਆਂ ਨੂੰ ਛੁਡਾਉਣ ਉਤਰ ਕੋਰੀਆ ਗਏ ਸਨ। ਉਨ੍ਹਾਂ ਨੂੰ ਉਥੇ ਕੋਰੀਆਈ ਪਕਵਾਨ ਪਰੋਸੇ ਗਏ। ਕਲੇਪਰ ਨੇ ਅਪਣੇ ਮੇਜ਼ਬਾਨ ਨੂੰ ਬੇਨਤੀ ਕੀਤੀ ਕਿ ਇਸ ਦੇ ਲਈ ਉਹ ਪੈਸੇ ਦੇਣਗੇ। ਉਤਰ ਕੋਰੀਆ ਹਾਲਤ ਇਹ ਹੈ ਕਿ ਉਸ ਨੂੰ ਸੋਵੀਅਤ ਯੁੱਗ ਦੇ ਪੁਰਾਣੇ ਜਹਾਜ਼ਾਂ ਨੂੰ ਚੀਨ ਵਿਚ ਇਸ ਲਈ ਲੈਂਡ ਕਰਵਾਉਣਾ ਪੈਂਦਾ ਹੈ ਕਿਉਂਕਿ ਹਵਾਈ ਪੱਟੀ ਬਣਾਉਣ ਵਿਚ ਸਮਰੱਥ ਨਹੀਂ ਹੈ।