ਦੀਆਂ ਚੋਣਾਂ ਜਿੱਤਣ ਲਈ ਭਾਜਪਾ ਨੂੰ ਰਾਮ ਮੰਦਰ ਬਣਵਾਉਣਾ ਹੋਵੇਗਾ : ਪਰਮਹੰਸ ਦਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਜਪਾ ਨੇ ਸ਼ੁਰੂ ਤੋਂ ਹੀ ਰਾਮ ਮੰਦਰ ਨੂੰ ਇਕ ਵੱਡਾ ਮੁੱਦਾ ਬਣਾ ਕੇ ਰਖਿਆ ਹੈ ਅਤੇ ਹੁਣ ਜਦੋਂ ਭਾਜਪਾ ਬਹੁਮਤ ਨਾਲ ਕੇਂਦਰੀ ਸੱਤਾ ਵਿਚ ਹੈ ਅਤੇ ਉਸ ਨੇ ਅਪਣੇ ਕਾਰਜਕਾਲ ਦੇ...

Ram mandir

ਭਾਜਪਾ ਨੇ ਸ਼ੁਰੂ ਤੋਂ ਹੀ ਰਾਮ ਮੰਦਰ ਨੂੰ ਇਕ ਵੱਡਾ ਮੁੱਦਾ ਬਣਾ ਕੇ ਰਖਿਆ ਹੈ ਅਤੇ ਹੁਣ ਜਦੋਂ ਭਾਜਪਾ ਬਹੁਮਤ ਨਾਲ ਕੇਂਦਰੀ ਸੱਤਾ ਵਿਚ ਹੈ ਅਤੇ ਉਸ ਨੇ ਅਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਕਰ ਲਏ ਹਨ ਤਾਂ ਇਕ ਵਾਰ ਫਿਰ ਤੋਂ ਇਹ ਮੁੱਦਾ ਗਰਮਾਉਣਾ ਸ਼ੁਰੂ ਹੋ ਗਿਆ ਹੈ। ਕੁੱਝ ਹਿੰਦੂ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਨੇ 2019 ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨੀ ਹੈ ਤਾਂ ਉਸ ਨੂੰ ਰਾਮ ਮੰਦਰ ਬਣਵਾਉਣਾ ਹੋਵੇਗਾ।ਦਸ ਦਈਏ ਕਿ ਪਿਛਲੇ ਦਿਨੋਂ ਕੇਂਦਰੀ ਮੰਤਰੀ ਮੁਖਤਾਰ ਅੱਬਾਨ ਨਕਵੀ ਨੇ ਆਪਣੇ ਸੰਬੋਧਨ 'ਚ ਕਿਹਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਸਿਰਫ ਵਿਕਾਸ ਹੀ ਸਭ ਤੋਂ ਅਹਿਮ ਮੁੱਦਾ ਹੋਵੇਗਾ।

ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹੰਤ ਪਰਮਹੰਸ ਦਾਸ ਨੇ ਭਾਜਪਾ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਭਾਜਪਾ ਨੂੰ 2019 ਵਿਚ ਜਿੱਤ ਦੇ ਲਈ ਰਾਮ ਮੰਦਰ ਦਾ ਨਿਰਮਾਣ ਕਰਨਾ ਹੋਵੇਗਾ।ਪਰਮਹੰਸ ਦਾਸ ਨੇ ਕਿਹਾ ਕਿ ਜੇਕਰ 2019 'ਚ ਭਾਜਪਾ ਨੇ ਸੱਤਾ 'ਚ ਵਾਪਸ ਕਰਨੀ ਹੈ ਤਾਂ ਉਨ੍ਹਾਂ ਨੂੰ ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਕਰਨਾ ਹੋਵੇਗਾ ਨਹੀਂ ਤਾਂ ਅਸੀਂ ਭਾਜਪਾ ਨੂੰ ਹਰਾਉਣ ਲਈ ਅੰਦੋਲਨ ਕਰਾਂਗੇ। ਮੋਦੀ ਦੀ ਅਗਵਾਈ 'ਚ ਪਾਰਟੀ ਵਿਕਾਸ ਦਾ ਨਾਅਰਾ ਦਿੰਦੀ ਆਈ ਹੈ, ਅਜਿਹੇ 'ਚ ਰਾਮ ਮੰਦਰ ਤੋਂ ਕਿਨਾਰਾ ਕਰਨਾ ਭਾਜਪਾ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ। 

ਰਾਮ ਮੰਦਰ ਦਾ ਮਾਮਲਾ ਹੁਣ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਹੈ ਅਤੇ ਇਸ 'ਤੇ ਰੋਜ਼ ਸੁਣਵਾਈ ਕੀਤੀ ਜਾ ਰਹੀ ਹੈ। ਭਾਜਪਾ ਦੇ ਕਈ ਸੀਨੀਅਰ ਨੇਤਾ ਕੋਰਟ ਦੇ ਰਸਤੇ ਰਾਮ ਮੰਦਰ ਨਿਰਮਾਣ ਦੀ ਪੈਰਵੀ ਕਰ ਚੁੱਕੇ ਹਨ ਪਰ ਹਿੰਦੂ ਧਰਮ ਗੁਰੂ ਇਸ ਨੂੰ ਆਸਥਾ ਦਾ ਵਿਸ਼ਾ ਮੰਨਦੇ ਹਨ। ਇਹੀ ਕਾਰਨ ਹੈ ਕਿ ਉਹ ਅਯੁੱਧਿਆ 'ਚ ਜਲਦੀ ਤੋਂ ਜਲਦੀ ਮੰਦਰ ਦਾ ਨਿਰਮਾਣ ਚਾਹੁੰਦੇ ਹਨ। ਮਹੰਤ ਤੋਂ ਮੁੱਖ ਮੰਤਰੀ ਬਣੇ ਯੋਗੀ ਆਦਿਤਿਆਨਾਥ ਅਯੁੱਧਿਆ 'ਚ ਰਾਮ ਮੰਦਰ ਦੇ ਪੱਖ 'ਚ ਰਹੇ ਹਨ ਅਤੇ ਸੂਬੇ 'ਚ ਉਨ੍ਹਾਂ ਦੀ ਸਰਕਾਰ ਦੇ ਗਠਨ ਦੇ ਬਾਅਦ ਅਯੁੱਧਿਆ 'ਚ ਵਿਕਾਸ ਕੰਮਾਂ ਨੇ ਜ਼ੋਰ ਵੀ ਫੜਿਆ ਹੈ। ਇਸ ਦੇ ਇਲਾਵਾ ਹਿੰਦੂ ਦੇਵੀ ਦੇਵਤਾਵਾਂ ਦੀ ਧਰਤੀ ਅਯੁੱਧਿਆ, ਵਾਰਾਨਸੀ, ਮਥੁਰਾ ਦਾ ਮਹੱਤਵ ਮੌਜੂਦਾ ਸਰਕਾਰ 'ਚ ਹੋਰ ਵਧਾ ਗਿਆ ਹੈ। ਇਸ ਮੰਦਰ ਨਿਰਮਾਣ ਨੂੰ ਪਿੱਛੇ ਛੱਡ ਵਿਕਾਸ ਨੂੰ ਤਰਜੀਹ ਦੇ ਕੇ ਭਾਜਪਾ ਇਕ ਵੱਡੇ ਵਰਗ ਨੂੰ ਨਾਰਾਜ਼ ਕਰ ਸਕਦੀ ਹੈ, ਜਿਸ ਦਾ ਖ਼ਮਿਆਜ਼ਾ ਉਸ ਨੂੰ ਆਮ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।