ਗਵਾਟੇਮਾਲਾ 'ਚ ਜਵਾਲਾਮੁਖੀ ਵਿਸਫੋਟ ਨਾਲ 33 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਵਾਲਾਮੁਖੀ ‘ਵੋਲਕਨ ਡੇ ਫੁਗੋ’ ਵਿਚ ਹੋਏ ਵਿਸਫੋਟ ਵਿਚ ਘੱਟ ਤੋਂ ਘੱਟ 33 ਲੋਕਾਂ ਦੀ ਮੌਤ

Guatemala volcanic eruption

ਗਵਾਟੇਮਾਲਾ ਸਿਟੀ- ਗਵਾਟੇਮਾਲਾ ਦੇ ਸਭ ਤੋਂ ਸਰਗਰਮ ਜਵਾਲਾਮੁਖੀ ‘ਵੋਲਕਨ ਡੇ ਫੁਗੋ’ ਵਿਚ ਹੋਏ ਵਿਸਫੋਟ ਵਿਚ ਘੱਟ ਤੋਂ ਘੱਟ 33 ਲੋਕਾਂ ਦੀ ਮੌਤ ਹੋ ਗਈ। ਵਿਸਫੋਟ 'ਚੋ ਨਿਕਲੀ ਰਾਖ ਦੇ ਕਾਰਨ ਹਵਾਈਅੱਡੇ ਨੂੰ ਬੰਦ ਕਰਨਾ ਪਿਆ। ਦੇਸ਼ ਦੀ ਆਪਦਾ ਪਰਬੰਧਨ ਏਜੰਸੀ ਨੇਸ਼ਨਲ ਕਾਰਡਿਨੇਟਰ ਫਾਰ ਡਿਜਾਸਟਰ ਰਿਡਕਸ਼ਨ ਦੇ ਬੁਲਾਰੇ ਡੇਵਿਡ ਡੇ ਲਯੋਨ ਨੇ ਦੱਸਿਆ ਕਿ ਉਨ੍ਹਾਂ ਨੇ ਮਲਬੇ ਵਿੱਚੋ ਲਾਸ਼ਾਂ ਕੱਡੀਆਂ ਹਨ। ਬੁਲਾਰੇ ਨੇ ਕਿਹਾ ਕਿ ਲਾਸ਼ਾਂ ਲਈ ਖੋਜ ਅਤੇ ਬਚਾਵ ਅਭਿਆਨ ਘੱਟ ਰੋਸ਼ਨੀ ਅਤੇ ਖਤਰਨਾਕ ਹਲਾਤਾਂ ਦੇ ਕਾਰਨ ਰਦ ਕਰ ਦਿੱਤਾ ਗਿਆ ਹੈ। ਜਵਾਲਾਮੁਖੀ ਫਟਣ ਨਾਲ ਆਸਪਾਸ ਦੇ ਇਲਾਕੇ ਵਿਚ ਅਸਮਾਨ ਵਿਚ ਰਾਖ ਫੈਲ ਗਈ। 

ਇਸ ਤੋਂ ਪਹਿਲਾਂ ਆਪਦਾ ਪਰਬੰਧਨ ਏਜੰਸੀ ਦੇ ਪ੍ਰਮੁੱਖ ਸਰਗਯੋ ਕਬਾਨਾਸ ਅਤੇ ਰਾਸ਼ਟਰਪਤੀ ਜਿੰਮੀ ਮੋਰਾਲਸ ਨੇ ਇਕ ਪੱਤਰ ਪ੍ਰੇਰਕ ਸਮੇਲਨ ਵਿਚ ਕਿਹਾ ਸੀ ਕਿ ਘਟਨਾ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ, 20 ਜਖ਼ਮੀ ਹੋ ਗਏ ਅਤੇ 17 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਮੋਰਾਲਸ ਨੇ ਘਟਨਾ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਏਸਕਿਉਂਟਿਲਾ, ਚਿਮਾਲਟੇਨਾਂਗੋ ਅਤੇ ਸੈਕੇਟੇਪੇਕਵੇਜ ਲਈ ਰੇਡ ਅਲਰਟ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਇਲਾਕੀਆਂ ਵਿਚ ਐਮਰਜੈਂਸੀ ਦੀ ਹਾਲਤ ਦੀ ਘੋਸ਼ਣਾ ਕਰਨ ਦੇ ਬਾਰੇ ਵਿਚ ਕਾਂਗਰਸ ਨਾਲ ਗੱਲ ਕਰੇਗੀ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਮੋਰਾਲਸ ਨੇ ਕਿਹਾ ਕਿ ਆਪਾਤ ਅਭਿਆਨਾਂ ਵਿਚ ਮਦਦ ਕਰਨ ਲਈ ਪੁਲਿਸ, ਰੇਡ ਕਰਾਸ ਅਤੇ ਫੌਜ ਦੇ ਹਜਾਰਾਂ ਕਰਮੀਆਂ ਨੂੰ ਭੇਜਿਆ ਗਿਆ ਹੈ।  ਕਬਾਨਾਸ ਨੇ ਕਿਹਾ ਕਿ ਕੁੱਝ ਲੋਕ ਲਾਪਤਾ ਵੀ ਹੋਏ ਹਨ ਪਰ ਸਾਨੂੰ ਇਹ ਨਹੀਂ ਪਤਾ ਕਿ ਕਿੰਨੇ ਲੋਕ ਲਾਪਤਾ ਹਨ। ਹਵਾਬਾਜ਼ੀ ਅਧਿਕਾਰੀਆਂ ਨੇ ਦੱਸਿਆ ਕਿ ਜਵਾਲਾਮੁਖੀ ਤੋਂ ਨਿਕਲੀ ਰਾਖ ਦੇ ਕਾਰਨ ਗਵਾਟੇਮਾਲਾ ਸਿਟੀ ਦੇ ਕੌਮਾਂਤਰੀ ਹਵਾਈਅੱਡੇ ਨੂੰ ਬੰਦ ਕਰਣਾ ਪਿਆ।