ਆਸਟ੍ਰੇਲੀਆ 'ਚ ਸੰਘਣੀ ਧੁੰਦ ਕਾਰਨ, ਰੱਦ ਹੋਇਆਂ ਪਈਆਂ ਫਲਾਈਟਾਂ
ਧੁੰਦ ਕਾਰਨ 7 ਫਲਾਈਟਾਂ ਨੂੰ ਰੱਦ ਹੋਇਆਂ ਅਤੇ 14 ਫਲਾਈਟਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਿਆ ਗਿਆ
ਐਡੀਲੇਡ— ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਮੌਸਮ 'ਚ ਤਬਦੀਲੀ ਦਰਜ ਕੀਤੀ ਗਈ ਹੈ। ਸੋਮਵਾਰ ਸਵੇਰ ਨੂੰ ਐਡੀਲੇਡ ਸ਼ਹਿਰ 'ਚ ਸੰਘਣੀ ਧੁੰਦ ਪਈ, ਜਿਸ ਕਾਰਨ ਕੌਮਾਂਤਰੀ ਅਤੇ ਘਰੇਲੂ ਫਲਾਈਟਾਂ ਨੂੰ ਉਡਾਣ ਭਰਨ 'ਚ ਦੇਰੀ ਹੋਈ। ਖ਼ਰਾਬ ਮੌਸਮ ਅਤੇ ਸੰਘਣੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਧੁੰਦ ਕਾਰਨ 7 ਫਲਾਈਟਾਂ ਨੂੰ ਰੱਦ ਹੋਇਆਂ ਅਤੇ 14 ਫਲਾਈਟਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਿਆ ਗਿਆ। ਸਥਾਨਕ ਸਮੇਂ ਮੁਤਾਬਕ ਸਵੇਰੇ 06:30 ਵਜੇ ਤੋਂ 11.00 ਵਜੇ ਤੱਕ ਘੱਟ ਦਿਖਾਈ ਦੇਣ ਕਾਰਨ ਐਡੀਲੇਡ ਦਾ ਹਵਾਈ ਅੱਡਾ ਖਾਲੀ ਰਿਹਾ ਅਤੇ ਕੋਈ ਵੀ ਫਲਾਈਟ ਨਹੀਂ ਦੇਖੀ ਗਈ। ਸੋਮਵਾਰ ਸਵੇਰੇ ਭਾਰੀ ਧੁੰਦ ਕਾਰਨ ਕਾਂਟਸ ਫਲਾਈਟ ਨੂੰ ਮੈਲਬੌਰਨ ਵੱਲ ਮੋੜਿਆ ਗਿਆ। ਐਡੀਲੇਡ ਹਵਾਈ ਅੱਡੇ ਦੇ ਬੁਲਾਰੇ ਮਾਰਕ ਵਿਲੀਅਮਜ਼ ਨੇ ਦੱਸਿਆ ਕਿ 14 ਫਲਾਈਟਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਿਆ ਗਿਆ ਅਤੇ 7 ਰੱਦ ਕਰਨੀਆਂ ਪਈਆਂ ਹਨ। ਇਸ ਤੋਂ ਇਲਾਵਾ 2 ਕੌਮਾਂਤਰੀ ਫਲਾਈਟਾਂ ਸਿੰਗਾਪੁਰ ਅਤੇ ਚੀਨ ਏਅਰਲਾਈਨਜ਼ ਨੂੰ ਮੈਲਬੌਰਨ ਵੱਲ ਮੋੜਿਆ ਗਿਆ ਹੈ।